ਪੰਨਾ:ਸਿੱਖੀ ਸਿਦਕ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੧ )

ਯਾਤਰਾ ਲਈ ਆਵੇਗਾ ਤੇਰੀ ਭੀ ਯਾਤਰਾ ਕਰਦਾ ਹੋਇਆ ਹਾਜ਼ਰੀ ਭਰੇਗਾ।" ਹੁਣ ਤਕ ਉਸ ਬੁਢਣ ਸ਼ਾਹ ਸਾਈਂ ਦਾ ਅਸਥਾਨ ਮੌਜੂਦ ਹੈ, ਸੰਗਤਾਂ ਯਾਤਰਾ ਕਰਕੇ ਸਤਿਗੁਰੂ ਸਚੇ ਪਾਤਸ਼ਾਹ ਦੇ ਕੌਤਕ ਵੇਖ ਸੁਣ ਵਾਹਵਾ ਵਾਹਵਾ ਕਰਦੀਆਂ ਹਨ।

ਅਗੋਂ ਦਾ ਕੁਝ ਹਾਲ ਇੰਞ ਇਤਹਾਸ ਵਿਚ ਆਉਂਦਾ ਹੈ।

ਕਲੀ

ਟਿਕ ਗਏ ਸਤਿਗੁਰ ਓਥੇ ਵਸਿਆ ਕੀਰਤ ਪੂਰਾ ਸੀ,
ਲੈ ਉਪਦੇਸ਼ ਸੰਗਤਾਂ ਹੋਈਆਂ ਨਿਹਾਲ।
ਟਿੱਕਾ ਬਾਬਾ ਗੁਰਦਿਤਾ ਪੁਤਰ ਗੁਰਾਂ ਦਾ,
ਖੇਡਣ ਗਏ ਸੀ ਸ਼ਿਕਾਰ ਸਿਖਾਂ ਨਾਲ।
ਗਊ ਮਰੀ ਤੀਰ ਭੁਲ ਨਾਲ ਵਜਿਆ,
ਪਸਚਾਤਾਪ ਕਰਦੇ ਬੈਠ ਨੌ ਨਿਹਾਲ।
ਸ਼ਕਤੀ ਨਾਲ ਟਿਕੇ ਗਊ ਨੂੰ ਜਵਾਲਿਆ,
ਸੁਣਕੇ ਗੁਰੂ ਗੁਸੇ ਨਾਲ ਹੋਏ ਲਾਲ।
ਮਥੇ ਲਗੇ ਨਾ ਉਹ ਸਾਡੇ ਕਹਿੰਦੇ ਸਤਿਗੁਰੂ,
ਦੂਰ ਅਖਾਂ ਤੋਂ ਹੋ ਜਾਇ ਤਤਕਾਲ।
ਮੰਨਿਆ ਹੁਕਮ ਉਹਨਾਂ ਉਸੇ ਵੇਲੇ ਪਿਤਾ ਦਾ,
ਆਪ ਮੁਢ ਤੋਂ ਹੀ ਸਨ ਆਗਿਆ ਪਾਲ।
ਚੜ੍ਹ ਪਹਾੜੀ ਤੇ ਲੈ ਚਾਦਰ ਸੌਂ ਗਏ ਨਾਲ ਜੀ,
ਜਪੁਜੀ ਪੜ੍ਹੀ ਪੂਰੀ "ਕੇਤੀ ਛੁਟੀ ਨਾਲ"।
ਭਾਣਾ ਵਰਤਿਆ ਦਸਿਆ ਆਕੇ ਸੇਵਾਦਾਰ ਨੇ,
ਪੁਜਕੇ ਸਤਿਗੁਰ ਓਥੇ ਕਹਿੰਦੇ "ਧੰਨ ਹੋ ਲਾਲ"।