ਪੰਨਾ:ਸਿੱਖੀ ਸਿਦਕ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੦ )

ਲਿਆਓ ਸਾਈਂ ਤੁਸੀਂ ਹੁੰਦੇ ਕਿਉਂ ਹੈਰਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
ਰੂਪ ਹੈ ਨਿਰਾਲਾ ਸਕਦਾ ਪਛਾਣ ਨਾ,
ਗੋਲਾ ਮੈਂ ਹਾਂ ਦਾਸ ਦਿਲ ਜ਼ਰਾ ਮਾਣ ਨਾ।
ਓਸੇ ਰੂਪ ਵਿਚ ਬਖਸ਼ੋ ਦੀਦਾਰ ਜਾਂ,
ਦੁਧ ਵਾਲਾ ਪੂਰਾ ਹੋਏ ਇਕਰਾਰ ਤਾਂ।
ਸ਼ਸਤ੍ਰਧਾਰੀ ਆਪ ਨਾਲ ਸ਼ਾਹੀ ਸ਼ਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
ਆਸਣ ਵਿਛਾਕੇ ਗੁਰਾਂ ਨੂੰ ਬਠਾਲਿਆ,
ਪੀਰ ਜੀ ਨੂੰ ਗੁਰਾਂ ਕੌਤਕ ਵਿਖਾਲਿਆ।
ਕਲਗੀ ਦਾ ਪਰਦਾ ਜਾਂ ਉਤਾਂਹ ਚਕਿਆ,
ਤਦੋਂ ਪੀਰ ਜੀ ਨੇ ਨਾਨਕ ਨੂੰ ਤਕਿਆ।
ਹੋਇਆ ਖੁਸ਼ੀ ਚਰਨਾਂ ਤੋਂ ਕੁਰਬਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
ਮਥਾ ਟੇਕ ਦੁਧ ਵਲ ਸਾਈਂ ਜਾਂਵਦਾ,
ਟਿੰਡ ਲਿਆਕੇ ਹਥ ਗੁਰਾਂ ਦੇ ਫੜਾਂਵਦਾ।
ਦੁਧ ਓਸੇ ਤਰਾਂ ਠੀਕ ਤਾਜ਼ਾ ਸੀ ਪਿਆ,
ਚੁਕ ਟਿੰਡ ਸਤਿਗੁਰਾਂ ਛਕ ਸੀ ਲਿਆ।
ਕਹੇ 'ਪਾਤਰ' ਆਪ ਤੁਸੀਂ ਭਗਵਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।

ਸਤਿਗੁਰੂ ਸਚੇ ਪਾਤਸ਼ਾਹ ਦੀ ਇਹ ਅਸਚਰਜ ਲੀਲਾ ਦੇਖਕੇ ਸਭ ਸੰਗਤਾਂ ਹੈਰਾਨ ਹੋਈਆਂ। ਸਾਈਂ ਦੇ ਪ੍ਰੇਮ ਦੀ ਸਤਿਗੁਰਾਂ ਕਦਰ ਕੀਤਾ "ਜੋ ਗੁਰਸਿਖ ਯਾਤਰੂ ਕੀਰਤ ਪੁਰ