ਪੰਨਾ:ਸਿੱਖੀ ਸਿਦਕ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੯ )

ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
ਹੁਕਮ ਦੇ ਹਾਂ ਬਧੇ ਸਾਡੇ ਕੁਝ ਵਸ ਨਾ,
ਜਾਣਾ ਕਿਥੇ ਅਸਾਂ ਕੋਈ ਸਕੇ ਦਸ ਨਾ।
ਸੜਦੀ ਲੁਕਾਈ ਛਟਾ ਦੇਣਾ ਨਾਮ ਦਾ,
ਗਿਆਨ ਦਿੜੌਂਨਾਂ ਅਸਾਂ ਸਤਿਨਾਮ ਦਾ।
ਆਓ ਕਦੋਂ ਫੇਰ ਆਪ ਦਇਆਵਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
'ਛੇਵੇਂ ਜਾਮੇ ਵਿਚ ਹੁਣ ਫੇਰ ਆਵਾਂਗੇ,
ਤੀਰਥ ਤੇ ਧਾਮ ਏਥੇ ਆ ਸਜਾਵਾਂਗੇ।
ਕੀਰਤਪੁਰਾ ਸ਼ਹਿਰ ਆਣਕੇ ਵਸਾਵਾਂਗੇ,
ਬਹੁਤ ਸਮਾਂ ਰਹਿ ਏਸ ਥਾਂ ਬਿਤਾਵਾਂਗੇ।
ਜਿਵੇਂ ਜੀ ਕਰੋ ਆਪ ਕਲਾਵਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
ਛੇਵਾਂ ਜਾਮਾਂ ਜਦੋਂ ਮੇਰੇ ਦਾਤੇ ਧਾਰਿਆ,
ਮੀਰੀ ਪੀਰੀ ਪਹਿਨ ਜ਼ਾਲਮਾਂ ਸੁਧਾਰਿਆ।
ਬੁਢਣ ਸ਼ਾਹ ਕੋਲ ਤਦੋਂ ਪੁਜੇ ਆਣਕੇ,
ਖੋਲੀ ਸੂ ਸਮਾਧੀ ਗੁਰੂ ਸਚਾ ਜਾਣਕੇ।
ਸਜੇ ਸਨ ਘੋੜੇ ਉਤੇ ਸਵਾਧਾਨ ਹੋ,
ਪੂਰੀਆਂ ਨੇ ਆਸਾਂ ਗੁਰਾਂ ਮਿਹਰਵਾਨ ਹੋ।
ਉਮਰ ਪੁਰਾਣੀ ਹੋਈ ਸੀ ਗੀ ਪੀਰ ਦੀ,
ਬਦਲੀ ਸੀ ਕਾਇਆਂ ਸਾਰੀ ਹੀ ਸਰੀਰ ਦੀ।
ਕਿਹਾ ਗੁਰਾਂ ਸਾਡੀ ਹੈ ਅਮਾਨਤ ਪਈ,
ਟਿੰਡ ਭਰੀ ਧਰੀ ਸੀ ਜੋ ਪੀਣ ਦੇ ਲਈ।