ਪੰਨਾ:ਸਿੱਖੀ ਸਿਦਕ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ )

ਬਾਕੀ ਸਾਰਾ ਮੈਂ ਛਕਾਂਗਾ।
ਬੜਾ ਚੰਗਾ ਏ ਫਕੀਰ ਇਹ ਪਰੇਮੀ,
ਕਰਾਮਾਤ ਵਿਚ ਘਟ ਨਾ।
ਜਿਹਦੀ ਤਾਬਿਆ 'ਚ ਸ਼ੇਰ ਏਥੋਂ ਰਹਿੰਦਾ,
ਪਾਲਦਾ ਹੈ ਆਗਿਆ ਨੂੰ।
ਡਿਠਾ ਪੀਰ ਸੀ ਮੈਂ ਵਲੀ ਜੋ ਕੰਧਾਰੀ,
ਹਮਜਾ ਸੀ ਗੌਂਸ ਵੇਖਿਆ।
ਕਿਥੇ ਉਹ ਸਨ ਕਿਥੇ ਇਹ ਸਾਈਂ,
ਤਾਜਾ ਦੁਧ ਦਿਤਾ ਪੀਣ ਨੂੰ।
ਚੁਪ ਗੁਰਾਂ ਨੂੰ ਸੀ ਵੇਖ ਫੇਰ ਹੋਇਆ,
ਮੈਨੂੰ ਇਹ ਹੁਣੇ ਕਹਿਣਗੇ।
'ਮਰਦਾਨਿਆ ਇਹ ਦੁਧ ਸਾਰਾ ਛਕਲੈ,
ਅਸਾਂ ਨੂੰ ਤਾ ਨਹੀਂ ਇਛਿਆ।
ਲਾਵਾਂ ਦੇਰ ਨਾ ਮੈਂ ਪੀਵਾਂ ਇਕੋ ਡੀਕਲਾ,
ਭੁਖਾ ਨਾਲੇ ਹਾਂ ਮੈਂ ਥਕਿਆ।
ਐਪਰ ਗੁਰਾਂ ਨੇ ਸੀ ਮੁਖ ਤੋਂ ਉਚਾਰਿਆ,
ਦੁਧ ਰਖੋ ਸਾਡਾ ਸਾਂਭਕੇ।
ਅਸੀਂ ਛਕਾਂਗੇ ਏ ਫੇਰ ਕਦੇ ਆਣਕੇ,
ਸਾਂਭ ਰਖੋ ਭਰੀ ਟਿੰਡ ਏ।
'ਫੇਰ ਕਦੋਂ ਜੀ, ਪਾਵੋਗੇ ਆਪ ਫੇਰਾ'
ਸਾਈਂ ਪੁਛੇ ‘ਕਦੋਂ ਛਕੋਗੇ'?
ਕਿਹਾ ਗੁਰਾਂ ਨੇ ਹੈ ਆਵਾਂਗੇ ਮੁੜਕੇ,
ਛੀਵਾਂ ਜਾਮਾਂ ਜਦੋਂ ਧਾਰਾਂਗੇ।