ਪੰਨਾ:ਸਿੱਖੀ ਸਿਦਕ.pdf/15

ਇਹ ਸਫ਼ਾ ਪ੍ਰਮਾਣਿਤ ਹੈ

( ੧੫ )



ਪਾਪਾਂ ਜ਼ੁਲਮਾਂ ਤੋਂ ਲਖਾਂ ਜੀਵ ਬਚਾਏ ਨੇ।
ਦੁਨੀਆਂ ਦੀ ਖਾਤਰ ਅਪਣੇ ਛਡਿਆ ਪ੍ਰਵਾਰ ਨੂੰ।
ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।
ਮਿਠੇ ਕੀਤੇ ਨੇ ਰੀਠੇ ਕੌੜੇ ਜੋ ਜ਼ਹਿਰ ਸਨ।
ਜਿਹੜੇ ਫਕੀਰ ਕਰਦੇ ਲੋਕਾਂ ਤੇ ਕਹਿਰ ਸਨ।
ਸਿਧੇ ਰਾਹ ਪਾਏ ਤੇ ਬਚਾਏ ਜਾਂ ਸ਼ਹਿਰ ਸਨ।
ਹਮਜਾ ਗੌਂਸ ਸਿਜਦਾ ਕੀਤਾ ਸਚੀ ਸਰਕਾਰ ਨੂੰ।
ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।
ਮਿਠਾ ਆਹ ਕੀਰਤਨ ਸਾਈਂ ਉਸੇ ਦੀ ਦਾਤ ਏ।
ਮਿਲਦਾ ਹੈ ਰਬ ਏਸ ਚੋਂ ਜ਼ਾਹਰ ਕਰਾਮਾਤ ਏ।
ਸੁਖੀ ਤੇ ਸ਼ਾਂਤ ਮਨ ਰਹਿੰਦਾ ਦਿਨ ਰਾਤ ਏ।
ਅੰਗ ਸੰਗ ਵਸਦਾ 'ਪਾਤ੍ਰ' ਜਾਣੇ ਕਰਤਾਰ ਨੂੰ।
ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।

ਧੰਨ ਏਂ ਬੇਟਾ ! ਰਬ ਤੈਨੂੰ ਹੋਰ ਭਾਗ ਲਾਵੇ। ਮੈਨੂੰ ਸਾਰੀ ਉਮਰ ਵਿਚ ਬੰਦਗੀ ਇਬਾਦਤ ਕਰਦਿਆਂ ਏਡਾ ਰਸ ਨਹੀਂ ਆਇਆ ਜੋ ਅਜ ਤੇਰੇ ਮੂੰਹੋਂ ਪਿਆਰੇ ਦੀ ਸਿਫਤਾਂ ਤੇ ਹਜ਼ਰਤ ਬਾਬਾ ਨਾਨਕ ਦੀਆਂ ਵਡਿਆਈਆਂ ਸੁਣਕੇ ਆਇਆ ਹੈ । ਤੂੰ ਭਰਪੂਰ ਏਂ, ਪਰ ਮੈਂ ਅਜੇ ਜ਼ਰੂਰ ਹੀ ਸਖਣਾ ਆਂ । ਕੀ ਮੈਂ ਆਪਣੀ ਇਸ ਜਿੰਦਗੀ ਵਿਚ ਉਸ ਰਬੀ ਨੂਰ ਦੇ ਦੀਦਾਰ ਕਰ ਸਕਾਂਗਾ ? ਮੈਨੂੰ ਧੀਰਜ ਕਿਵੇਂ ਆਵੇ ? ਸਜਲ ਅਖਾਂ ਨਾਲ ਸਾਈ ਨੇ ਤਾਂਘ ਭਰੇ ਲਫਜ਼ਾਂ ਵਿਚ ਕਿਹਾ।

ਬਾਬਾ ਜੀ! ਧੀਰਜਤੇ ਆਸ ਬਨਾਦਿਆਂ ਮਿਠੇ ਸ਼ਬਦਾਂ ਵਿਚ ਬੀਬੀ ਨੇ ਉਤਰ ਦਿਤਾ" ਉਹ ਘਟ ਘਟ ਦੀ ਜਾਨਣ