ਪੰਨਾ:ਸਿੱਖੀ ਸਿਦਕ.pdf/14

ਇਹ ਸਫ਼ਾ ਪ੍ਰਮਾਣਿਤ ਹੈ

( ੧੪ )

ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।
ਫ਼ਰਿਸ਼ਤੇ ਤੇ ਨਬੀ ਉਸਦੇ ਦਰਸ਼ਨ ਨੂੰ ਚਾਂਹਦੇ ਨੇ।
ਦੇਵੀਆਂ ਦੇਵ ਦਰ ਤੇ ਸੇਵਾ ਕਮਾਂਦੇ ਨੇ।
ਚਰਨਾਂ ਦੀ ਧੂੜੀ ਚੁਕ ਚੁਕ ਮਥੇ ਤੇ ਲਾਂਦੇ ਨੇ।
ਸਿਫਤਾਂ ਨ ਕਰ ਕਰ ਥਕਦੇ ਪਾਕੇ ਦੀਦਾਰ ਨੂੰ।
ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।
ਕਈਆਂ ਫਕੀਰਾਂ ਦੇ ਉਸ ਤੋੜੇ ਹੰਕਾਰ ਨੇ।
ਰਾਖਸ਼ਾਂ ਠਗਾਂ ਦੇ ਉਸ ਕੀਤੇ ਉਧਾਰ ਨੇ।
ਪੰਜੇ ਉਸ ਖੋਭੇ ਅਪਣੇ ਪਥਰਾਂ ਵਿਚਕਾਰ ਨੇ।
ਵੰਡਦਾਏ ਨਾਮ ਰਬ ਦਾ ਸਾਰੇ ਸੰਸਾਰ ਨੂੰ।
ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।
ਫਨੀਅਰ ਸਪ ਮੁਖ ਉਸਦੇ ਤੇ ਕੀਤੀ ਆ ਛਾਯਾ ਸੀ।
ਉਜੜਿਆ ਉਸ ਖੇਤ ਜਟ ਦਾ ਹਰਾ ਕਰਾਇਆ ਸੀ।
ਕਾਜ਼ੀਆਂ ਸ਼ਾਹਾਂ ਨੇ ਚਰਨੀ ਸੀਸ ਝੁਕਾਇਆ ਸੀ।
ਸ਼ਰਨੀ ਜੋ ਢੱਠੇ ਬਖਸ਼ੇ ਓਸ ਗੁਨਹਗਾਰ ਨੂੰ।
ਸਾਰਾ ਜਹਾਨ ਪੂਜੇ ਓਸ ਨਿਰੰਕਾਰ ਨੂੰ।
ਤੀਰਥੀਂ ਪੁਜਕੇ ਕੀਤੇ ਵਹਿਮ ਸਭ ਦੂਰ ਨੇ।
ਮੱਕਾ ਭੁਵਾਇਆ ਜਾਕੇ ਰਬੀ ਉਸ ਨੂਰ ਨੇ।
ਮਜ਼ਹਬਾਂ ਦੇ ਮੇਟੇ ਝਗੜੇ ਸਾਰੇ ਫਤੂਰ ਨੇ।
ਦੁਖੀਆਂ ਤੇ ਦੀਨਾਂ ਦੀ ਝਟ ਸੁਣਦੇ ਪੁਕਾਰ ਨੂੰ।
ਸਾਰਾ ਜਹਾਨ ਪੂਜੇ ਨਾਨਕ ਨਿਰੰਕਾਰ ਨੂੰ।
ਪਰੇਤਾਂ ਤੋਂ ਦੇਵ ਮੇਰੇ ਸਤਿਗੁਰ ਬਣਾਏ ਨੇ।
ਜੇਹਲਾਂ ਵਿਚ ਡਕੇ ਪੀਰ ਸਾਧ ਛੁਡਾਏ ਨੇ।