ਪੰਨਾ:ਸਿੱਖੀ ਸਿਦਕ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੨੫)

ਪੁਰਾਤਨ ਹਥ ਦਾ ਲਿਖਤੀ ਗ੍ਰੰਥ

ਅਸਲੀ ਇੰਦਰ ਜਾਲ

ਇਹ ਉਹ ਪੁਸਤਕ ਹੈ ਜਿਹੜੀ ਕਈਆਂ ਸਾਲਾਂ ਤੋਂ ਨਹੀਂ ਸੀ ਮਿਲਦੀ, ਇਕ ਬ੍ਰਿਧ ਬਾਬਾ ਜੀ ਪਾਸੋਂ ਜਿਨ੍ਹਾਂ ਦੀ ਉਮਰ ਸੌ ਸਾਲ ਤੋਂ ਵੀ ਉਪਰ ਸੀ ਸਾਨੂੰ ਮਿਲੀ ਹੈ ਇਸ ਵਿਚ ਹਜ਼ਾਰਾਂ ਕਿਸਮ ਦੇ ਜੰਤਰ ਮੰਤਰ ਧਾਗੇ ਤਵੀਤ ਜਾਦੂ ਟੂਣੇ ਛਿਲੇ ਫਾਲਨਾਮੇ ਬਾਰਾਂ ਰਾਸਾਂ ਦਾ ਵਰਨਣ ਮਹਾਂਬੀਰ ਸ਼ਕਤੀ, ਮੋਹਨੀ ਮੰਤਰ, ਕਾਲਾ ਇਲਮ ਭੂਤ ਪ੍ਰੇਤ ਵਸੀਕਰਨ ਭੈਰੋਂ ਕਾਲਕਾ ਨੂੰ ਵਸ ਕਰਨ ਦੇ ਉਪਾ ਬੇ-ਬਹਾਰੇ ਫਲ ਖਾਣੇ, ਦੇਸ ਦਿਸ਼ਾਂਤਰਾਂ ਦੀ ਸੈਰ ਕਰਨੀ ਮਿਸਰ ਫਰਾਂਸ ਕੋਹਕਾਫ ਈਰਾਨ ਯੂਨਾਨ ਦੇ ਜਾਦੂਗਰਾਂ ਦੇ ਅਜ਼ਮਾਏ ਹੋਏ ਟੋਟਕੇ ਜਿਹਨੂੰ ਚਾਹੋ ਵਸ ਕਰ ਲਵੋ ਖਾਕੀ ਆਬੀ ਬਾਦੀ ਆਤਸ਼ੀ ਚਾਰ ਕਿਸਮ ਦੇ ਪੰਦਰੀਏ ਜੰਤਰ ਜਿਨ੍ਹਾਂ ਦੀ ਤਾਕਤ ਨੂੰ ਦੁਨੀਆਂ ਮੰਨਦੀ ਹੈ, ਹਥਾਂ ਤੇ ਸਰੋਂ ਜਮਾਉਣ ਵਾਲੀ ਗਲ ਹੈ, ਬਾਬਾ ਜੀ ਨੂੰ ਦੁਨੀਆਂ ਨਿਉਂ ਨਿਉਂ ਕਿ ਏਸੇ ਗ੍ਰੰਥ ਦੀ ਕਿਰਪਾ ਨਾਲ ਮਥੇ ਟੇਕਦੀ ਹੁੰਦੀ ਸੀ, ਇਹ ਪੁਸਤਕ ਅਸਾਂ ਟਾਇਪ ਦੇ ਸੁੰਦਰ ਅਖਰਾਂ ਵਿਚ ਛਾਪ ਦਿਤੀ ਹੈ ਜੇ ਤੁਸੀਂ ਹਜ਼ਾਰ ਕੋਸ਼ਸ਼ ਕਰਨ ਤੇ ਅਸਲੀ ਗ੍ਰੰਥ ਨਹੀਂ ਲਭ ਸਕੇ ਤਾਂ ਇਹ ਗ੍ਰੰਥ ਖਰੀਦੋ ਮੁਲ ਡਾਕ ਖਰਚ ਸਮੇਤ ੨-੮-੦

ਮਿਲਨ ਦਾ ਪਤਾ——

ਭਾਈ ਉਤਮ ਸਿੰਘ ਗੁਰਬਚਨ ਸਿੰਘ

ਪੁਸਤਕਾਂ ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ