ਪੰਨਾ:ਸਿੱਖੀ ਸਿਦਕ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੨ )

ਰਿਹਾ ਸੀ, ਦੀ ਪੂਰੀ ਪੂਰੀ ਸਫਲਤਾ ਲਈ ਨਿਵਾਜ਼ਸ਼ ਕੀਤੀ ਹੈ।

ਧੰਨ ਸਤਿਗੁਰੂ ਜੀ ਹਨ ਤੇ, ਧੰਨ ਰਬੀ ਬਾਣੀ ਹੈ। ਇਹ ਬਾਣੀ ਠੀਕ ਮੇਰੇ ਤੇ ਘਟਦੀ ਹੈ ਵਾਹ! ਵਾਹ!

"ਸਤਿਗੁਰੁ ਸਰਾਫ ਨਦਰੀ ਵਿਚ
ਦੋ ਕਢੈ ਤਾ ਉਘੜਿ ਆਇਆ ਲੋਹਾ
ਬਹੁਤੇਰੀ ਥਾਈ ਰਲਾਇ ਰਲਾਇ ਦਿਤਾ
ਉਘੜਿਆ ਪੜਦਾ ਅਗੈ ਆਇ ਖਲੋਹਾ॥
ਸਤਿਗੁਰ ਕੀ ਜੇ ਸਰਣੀ ਆਵੈ
ਫਿਰਿ ਮਨੂਰਹੁ ਕੰਚਨੁ ਹੋਹੈ॥
ਸਤਿਗੁਰੁ ਨਿਰਵੈਰੁ ਪੁਤ੍ਰ ਸਤ ਸਮਾਨੇ
ਅਉਗਣ ਕਰੇ ਕਰੇ ਸੁਧੁ ਦੇਹਾ॥
ਨਾਨਕ ਜਿਸੁ ਧੁਰਿ ਮਸਤਕਿ ਹੋਵੈ
ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ॥
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ
ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ।
ਆਵਣ ਜਾਣਾ ਤਿਸਕਾ ਕਟੀਐ
ਸਦਾ ਸਦਾ ਸੁਖੁ ਹੋਹਾ।
(ਰਾਮਕਲੀ ਕੀਵਾਰ ਮ: ੫)

ਸਤਿ ਸੰਗੀਓ! ਐਸੇ ਸਤਿਗੁਰਾਂ ਦੇ ਪਵਿਤ ਚਰਨ ਸਦਾ ਹੀ ਹਿਰਦੇ ਵਿਚ ਵਸਾਕੇ, ਤੇ ਭਰੋਸਾ ਰਖਕੇ ਅਪਣੇ ਜੀਵਨ ਨੂੰ ਸੁਫਲਾ ਕਰਨ ਲਈ ਘਾਲਨਾ ਘਾਲੋ। ਉਪਕਾਰ, ਸੇਵਾ, ਨਾਮ ਜਪਣ ਦਾ ਰਸ ਮਾਣੋ ਇਕ ਵੇਰ ਸਚੇ ਦਿਲ ਨਾਲ ਇਸ ਰਸ ਨੂੰ ਚਖ ਕੇ ਤਕੋ ਤਾਂ ਸਹੀ।

ਸਤਿਨਾਮ ਸ੍ਰੀ ਵਾਹਿਗੁਰੂ।