ਪੰਨਾ:ਸਿੱਖੀ ਸਿਦਕ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੦)

ਬਾਣੀ ਦਾ ਕੀਰਤਨ, ਕਥਾ; ਸਿਮਰਨ, ਮੰਗਿਆ । ਇਸਦੇ ਨਾਲ ਦਾਤਾਰ ਨੇ ਸੰਸਾਰਕ ਤੇ ਪ੍ਰਮਾਰਥਕ ਵਿਹਾਰਾਂ ਵਿਚ ਚੜ੍ਹਦੀ ਕਲਾ ਦੀ ਬਖਸ਼ਸ਼ ਦੇਕੇ ਨਿਵਾਜਿਆ। ਅੰਮ੍ਰਿਤ ਛਕਾਕੇ ਕੁਝ ਦਿਨ ਕੋਲ ਰਖਿਆ ਤੇ ਫਿਰ ਖੁਸ਼ੀਆਂ ਬਖਸ਼ਕੇ ਵਿਦਿਆ ਕੀਤਾ।

ਸਾਕਾ

ਰਖਕੇ ਕੁਝ ਦਿਨ ਹੋਰ ਗੁਰਾਂ ਨੇ,
ਸਿਖੀ ਦ੍ਰਿੜ ਕਰਾਈ।
ਮਿਠੀ ਪਿਆਰੀ ਬਾਣੀ ਰਬੀ,
ਨਾਲ ਪ੍ਰੇਮ ਪੜ੍ਹਾਈ।
ਵਾਲੀ ਘੋਲੀ ਹੋਣ ਗੁਰਾਂ ਤੋਂ,
ਗਾਵਨ ਗੁਰ ਵਡਿਆਈ।
ਦਿਤੀ ਆਗਿਆ ਦਾਤਾ ਜੀਨੇ,
ਭਾਵੇਂ ਨਹੀਂ ਜੁਦਾਈ।
ਖੁਸ਼ੀਆਂ ਲੈਕੇ ਕਰ ਪ੍ਰਣਾਮਾਂ,
ਕੀਤੀ ਘਰ ਨੂੰ ਧਾਈ। ਸੂਚਾ ਜੀਵਨ ਲੈਕੇ ਓਥੋਂ,
ਸਚੀ ਖੁਸ਼ੀ ਮਨਾਈ।
ਰਿਧੀ ਸਿਧੀ ਗੁਰੂ ਘਰ ਤੋਂ,
ਘਰ ਵਿਚ ਪੁਜੇ ਆਈ।
ਧਰਮ ਕਰਮ ਕਰ ਵੰਡ ਖਾਂਵਦੇ,
ਸਫਲੀ ਕਰਨ ਕਮਾਈ।
ਖਾਦਿਆਂ ਖਰਚਦਿਆਂ ਮਾਯਾ