ਪੰਨਾ:ਸਿੱਖੀ ਸਿਦਕ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੯ )

ਵੇਚੇ ਮਨ ਸਤਿਗੁਰ ਅਗੇ ਬਣ ਜਹੇ ਗੁਲਾਮ ਜੇ।
ਦੁਖ ਸੁਖ ਨੂੰ ਮੰਨਕੇ ਮਿਠਾ ਸਿਮਰੇ ਫਿਰ ਰਾਮ ਜੇ।
ਜਨਮਾਂ ਜਨਮਾਂ ਦੇ ਕਟੇ ਜਾਣ ਇਉਂ ਕਲਮਲ ਜੀ।
ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਸਾਧ ਸੰਗਤ ਦੀ ਸੇਵਾ ਲਭਿਆਂ ਨ ਲਭਦੀ ਏ।
ਸਚਾ ਸੁਖ ਮਿਲੇ ਵਡਾਈ ਇਛਾ ਏਹ ਸਭਦੀ ਏ।
ਸੇਵਾ ਤੋਂ ਮਿਲਦੇ ਸੁਖ ਸਭ ਰਹਿਮਤ ਇਹ ਰਬਦੀ ਏ।
ਸਾਧਾਂ ਦੀ ਧੂੜੀ ਨਹਾਈਐ ਤਨ ਮਨ ਨੂੰ ਮਲਮਲ ਜੀ।
ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਵੇਖੀ ਗੁਰਾਂ ਘਾਲ ਕਮਾਈ ਪਾਸ ਬੁਲਾਂਵਦੇ।
ਹੋ ਚਾਹੋ ਮੰਗਲੇ ਸਤਿਗੁਰ ਫੁਰਮਾਂਵਦੇ।
ਧੂੜੀ ਤੇ ਸੇਵਾ ਦਾਤਾ ਸੰਗਤਾਂ ਦਾ ਚਾਂਹਵਦੇ।
ਭਾਵੇਂ ਜਿਉਂ ਤਿਉਂ ਨਿਵਾਜੋ ਚਰਨਾਂ ਤੋਂ ਬਲਬਲ ਜੀ।
ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਅੰਮ੍ਰਿਤ ਛਕਾਇਆ ਸਿਖੀ ਬਖਸ਼ੀ ਪਿਆਰੀ ਹੈ।
ਹੋਕੇ ਦਿਆਲ ਮੁਖਤੋਂ ਗਿਰਾ ਉਚਾਰੀ ਹੈ।
ਚੜ੍ਹਦੀ ਰਹੇ ਕਲਾ ਸਵਾਈ ਅੰਗ ਸੰਗ ਨਿਰੰਕਾਰੀ ਹੈ।
ਪਾਤਰ ਸਭ ਪਾਵਨ ਦਾਤਾਂ ਆਵਨ ਜੋ ਚਲਚਲ ਜੀ।

ਇਹਨਾਂ ਪਿਉ ਪੁਤਾਂ ਦੀ ਘਾਲਨਾ ਤੇ ਸੇਵਾ ਦੀ ਕਦਰ ਕਰਦਿਆਂ ਹੋਇਆਂ ਦਾਤਾਰ ਜੀਨੇ ਕੋਲ ਬੁਲਾਕੇ ਫੁਰਮਾਇਆ “ਨਿਰੰਕਾਰੀ ਦਾਤੇ ਦਾ ਦਰ ਖੁਲਾ ਹੈ।ਜੋ ਚਾਹੋ ਮੰਗੋ।" ਜਿਸ ਸੇਵਾ ਤੇ ਚਰਨ ਧੂੜ ਦਾ ਸਦਕਾ ਅੱਜ ਇਹਨਾਂ ਨੂੰ ਏਹ ਦਰਜਾ ਸੁਖ ਪ੍ਰਾਪਤ ਹੋਇਆ ਹੈ, ਇਹਨਾਂ ਨੇ ਏਹੋ ਹੀ ਦਾਤ ਤੇ