ਪੰਨਾ:ਸਿੱਖੀ ਸਿਦਕ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਸੇਵਾਂ ਦੇ ਗੁਣ ਤੇ ਇਸ ਤੋਂ ਇਹਨਾਂ ਦੀ ਸੌਰਦੀ ਹਾਲਤ ਇਉਂ ਦਰਸਾਈ ਗਈ ਹੈ ਜੋ ਸੇਵਾ ਦਾ ਅਨੰਦ ਮਾਣਦੇ ਹੋਏ ਉਹ ਸੁਤੇ ਹੀ ਗਾਂਦੇ ਤੇ ਸੰਗਤਾਂ ਤੋਂ ਪੜ੍ਹਾਂਦੇ ਹਨ।

ਝੋਕ

ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਸੁਣਕੇ ਇਹ ਬਚਨ ਗੁਰਾਂ ਦੇ ਹੋਏ ਨਿਹਾਲ ਨੇ।
ਕੈਂਹਦੇ ਹਨ ਕਲਗੀਧਰ ਜੀ ਦੀਨ ਦਿਆਲ ਨੇ।
ਸਾਡੇ ਅਪਰਾਧਾਂ ਦਾ ਨ ਰਖਿਆ ਖਿਆਲ ਨੇ।
ਚਰਨੀ ਲਗਾਲਿਆ ਸਾਨੂੰ ਧੋਤੇ ਸਭ ਕਲਮਲ ਜੀ।
ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਕਰਦੇ ਨੇ ਸੇਵਾ ਹਥੀਂ ਢੋਂਦੇ ਨੇ ਪਾਣੀ ਜੀ।
ਪਖੇ ਹਨ ਝਲਦੇ ਸੰਗਤ ਪੜਦੀ ਜਦ ਬਾਣੀ ਜੀ।
ਪੀਂਹਦੇ ਨੇ ਚੂੰਨੇ ਕਰਦੇ ਗਾਰੇ ਦੀ ਘਾਣੀ ਜੀ।
ਕੋਮਲ ਨੇ ਹਥ ਇਨਾਂ ਦੇ ਪਹਿਨੀ ਮਖਮਲ ਜੀ।
ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਚਾਅਵਾਂ ਦੇ ਨਾਲ ਪਿਉ ਪੁਤ੍ਰ ਸੇਵਾ ਵਿਚ ਜੁਟੇਦੇ ਨੇ।
ਇਟਾਂ ਫਲੌਂ ਦੇ ਹਥੀਂ ਰੋੜੀਆਂ ਕੁਟਦੇ ਨੇ।
ਪਰੇਮ ਦੇ ਸੋਮੇ ਠੰਡੇ ਸੀਨੇ ਚੋਂ ਫੁਟਦੇ ਨੇ।
ਹੋ ਗਏ ਬਲ ਜ਼ੋਰਾਂ ਵਾਲੇ ਹੈਸਨ ਜੋ ਨਿਰਬਲ ਜੀ।
ਸੇਵਾ ਤੋਂ ਮਿਲਦਾ ਮੇਵਾ ਹੋਵੇ ਮਨ ਨਿਰਮਲ ਜੀ।
ਸੇਵਾ ਦਾ ਦਰਜਾ ਊਚਾ ਹੋਵੇ ਨਿਸ਼ਕਾਮ ਜੇ।


  • ਪਾਪ ਤੇ ਮੈਲ ਸਾਧ ਸੰਗਤਿ ਹਰਿ ਅਰਾਧੇ ਸਗਲ ਕਲ ਮਲ ਦੁਖ ਜਲੇ

(ਬਿਹਾਗੜਾ ਮ: ੫)