ਪੰਨਾ:ਸਿੱਖੀ ਸਿਦਕ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

ਬਾਬਾ ਨਿਰੰਕਾਰੀ ਬਾਬੇ ਦੇ ਦਰਬਾਰ ਵਿਚ, ਸੇਵਾ ਦਾ ਦਰਜਾ ਸਭ ਤੋਂ ਉਤਮ ਰਖਿਆ ਹੈ, ਰਾਜਾ, ਵਜ਼ੀਰ, ਅਮੀਰ, ਸ਼ਾਹ, ਫਕੀਰ, ਵਡਾ ਜਾਂ ਹਕੀਰ, ਜਿੰ ਨੇ ਚਿਰ ਉਹ ਜੋੜਿਆਂ ਦੀ ਭਾਂਡੇ ਮਾਂਜਨ ਦੀ, ਝਾੜੂ ਦੇਣ ਦੀ ਪਖਾ ਝਲਨ ਦੀ ਜਾਂ ਪਾਣੀ ਢੋਣ ਦੀ, ਕਿਸੇ ਸੇਵਾ ਵਿਚ ਹਿੱਸਾ ਨਹੀਂ ਲੈਂਦਾ, ਉਸਦਾ ਕੀਤਾ ਹੋਇਆ ਦਾਨ, ਸਿਮਰਨ, ਹੋਰ ਪੁੰਨ ਗੁਰੂ ਘਰ ਵਿਚ ਪ੍ਰਵਾਨ ਨਹੀਂ ਹੋ ਸਕਦਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਸਪੂਤ ਉਸ ਸ਼ਕਤੀ ਦੇ ਮਾਲਕ ਸਨ ਕਿ ਇਕ ਘੋੜੇ ਤੇ ਸਵਾਰ ਹੋਏ ੨ ਭੀ ਸਣੇ ਘੋੜੇ ਸਚ ਖੰਡ ਚਲੇ ਗਏ। ਦੂਜੇ ਵਡੇ ਨਿਰਬਾਣ, ਵਡੀ ਲੰਮੀ ਬਾਂਹ ਕਰਕੇ ਬੈਠਿਆਂ ਹੀ ਗੁਰੂ ਨਾਨਕ ਪਿਤਾ ਦੀ ਅੰਸ਼ ਦਾ ਨਿਸ਼ਾਨ ਰਖਣ ਦੇ ਖਿਆਲ ਨਾਲ ਸਚ ਖੰਡ ਜਾਂਦੇ ਭਰਾ ਦੀ ਘੋੜੀ ਤੋਂ ਭਤੀਜੇਨੂੰ ਲਾਹ ਲੈਂਦੇ ਹਨ ਤੇ ਉਦਾਸੀਨ ਪੰਥ ਦੇ ' ਗੁਰੂ ਹੋਣ ਦੀ ਸਮਰਥਾ ਰਖਦੇ ਹਨ। ਪਰ ਗੁਰੂ ਗਦੀ, ਇਕ ਸਚੇ ਤੇ ਸਿਦਕ ਭਰੋਸੇ ਵਾਲੇ, ਅਨਥਕ, ਸੇਵਾਦਾਰ ਭਾਈ ਲਹਿਣੇ ਨੂੰ ਬਖਸ਼ੀ ਗਈ। ਏਸੇ ਤਰਾਂ ਅਗੋਂ ਹੁੰਦਾ ਰਿਹਾ। ਸੋ ਗੁਰੂ ਘਰ ਦੀ ਵਡਿਆਈ ਸੇਵਾ ਇਹਨਾਂ ਪਿਉ ਪੁਤਰਾਂ ਨੂੰ ਉਚਿਆਂ ਤੇ ਸੂਚਿਆਂ ਕਰਨ ਲਈ ਬਖਸ਼ੀ ਗਈ ਹੈ।

ਜਿਉਂ ਜਿਉਂ ਸੇਵਾ ਕਰਦੇ ਹਨ, ਮਨ ਸਾਫ ਸ਼ੀਸ਼ੇ ਵਾਂਗ ਚਮਕਦਾ ਜਾਪਦਾ ਹੈ। ਕੋਈ ਮਿਠਾ ਸੁਆਦ, ਨਿਘ, ਅਰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਹ ਦਿਨ ਰਾਤ ਅਨਬਕ ਸੇਵਾ ਕਰਦੇ ਹਨ, ਬਣੀ ਪੜਦੇ ਹਨ, ਆਪਾ ਘੁਮਾਂਦੇ ਹਨ, ਤੇ ਸਤਿਗੁਰਾਂ ਦੀ ਵਡਿਆਈ ਗਾਂਦੇ ਨਹੀਂ ਥਕਦੇ।