ਪੰਨਾ:ਸਿੱਖੀ ਸਿਦਕ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੪ )

ਅਟਕਿਆ ਏ ਹਲ ਕੀਹਦੇ ਨਾਲ ਵਜ ਹਲ ਕਿਉਂ।
ਦੇਗ ਇਕ ਗਹਿਣਿਆਂ ਦੇ ਨਾਲ ਭਰੀ ਹੋਈ ਡਿਠੀ,
ਡੂੰਘਾ ਟੋਆ ਪੁਟ ਓਥੋਂ ਵੇਖਿਆ ਮੈਂ ਠੀਕ ਜਿਉਂ।
ਓਸੇ ਤਰ੍ਹਾਂ ਨਪ ਓਥੇ ਦਸਿਆ ਦਾਰਨੀ ਨੂੰ,
ਦੋਹਾਂ ਰਲ ਰਾਤੋ ਰਾਤ ਗਹਿਣੇ ਢੋਏ ਜਿਉਂ ਤਿਉਂ।
ਕੁਝ ਗਹਿਣੇ ਸੋਨਾਂ ਚਾਂਦੀ ਵੇਚਕੇ ਉਧਾਰ ਲਾਹਿਆ,
ਕੁਝ ਗਹਿਣਾ ਵੇਚਕੇ ਮਕਾਨ ਆਹ ਉਸਾਰਿਆ।
ਕੁਝ ਸੋਨਾਂ ਚਾਂਦੀ ਬਾਕੀ ਰਖਿਆ ਹੈ ਸਾਂਭ ਘਰ,
ਗੁਰਾਂ ਜੀ ਦੇ ਬਚਨਾਂ ਨੇ 'ਪਾਤਰ' ਨੂੰ ਤਾਰਿਆ।

ਇਹਨਾਂ ਦੀ ਰਸਨਾ ਵਿਚੋਂ ਸੁਤੇ ਹੀ, ਧੰਨ ਸਤਿਗੁਰੂ ਨਿਕਲ ਰਿਹਾ ਸੀ। ਘਰ ਦੀ ਹਡੀ ਵਾਪਰੀ ਤੇ ਏਧਰ ਦਾਰ ਧਿਆਨ ਸਿੰਘ ਦੀ ਏਹ ਖੁਸ਼ੀਆਂ ਲਦੀ, ਅਚਰਜ ਵਾਰਤਾ ਦਾ ਟਾਕਰਾ ਕਰ ਕਰ ਹਰਿਗੁਪਾਲ ਦਾ ਹਿਰਦਾ ਆਪਣੀ ਕਰਤੂਤ ਪੁਰ ਲਾਹਨਤਾਂ ਪਾ ਰਿਹਾ ਸੀ। ਪ੍ਰਸ਼ਾਦ ਛਕੇ, ਸਾਰੀ ਰਾਤ ਸਤਿ ਸੰਗ ਤੇ ਬਚਨ ਬਿਲਾਸ ਹੁੰਦੇ ਰਹੇ।ਤੇ ਸਲਾਹ ਏਹ ਬਣੀ,ਕਿ ਕਲ ਸਦਾਰ ਧਿਆਨ ਸਿੰਘ ਜੀ ਤੇ ਦਾਰਨੀ ਬਲਵੰਤ ਕੌਰ ਜੀ ਇਹ ਦੋਨੋਂ ਪਿਉ ਪੁਤ ਇਕਠੇ ਹੀ ਰਲਕੇ ਸ੍ਰੀ ਅਨੰਦਪੁਰ ਸਾਹਿਬ ਵਲ, ਸਤਿਗੁਰਾਂ ਦੇ ਦੀਦਾਰ ਲਈ ਤੋਂ ਉਹਨਾਂ ਤੋਂ ਅਪਰਾਧ ਬਖਸ਼ਾਨ ਤੇ ਖੁਸ਼ੀਆਂ ਝੋਲੀ ਵਿਚ ਪਵਾਨ ਸਦਕੇ ਅਰਜੋਈ ਤੇ ਤਰਲਾ ਕਰਨ ਲਈ, ਸਵੇਰੇ ਚਾਲੇ ਪਾਏ ਜਾਣ।

ਟੁਰੇ ਜਾਂਦੇ, ਰਾਹ ਵਿਚ ਹਰਿਗੋਪਾਲ ਸ਼ਰਮ ਤੇ ਡਰ ਨਾਲ ਥਰਥਰ ਕੰਬ ਰਿਹਾ ਹੈ। ਸਤਿਗੁਰੂ ਮੇਰੀਆਂ ਘਿਰਣਾਂ ਭਰੀਆਂ ਕਰਤੂਤਾਂ ਤੇ ਕੁਕਰਮਾਂਨੂੰ ਜਾਣਦੇ ਹੀ ਹਨ ਪਤਾ ਨਹੀਂ