ਪੰਨਾ:ਸਿੱਖੀ ਸਿਦਕ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੧ )

ਬਖਸ਼ੀ ਗੁਰਾਂ ਖੁਸ਼ੀ ਹੋਕੇ ਕਿਰਪਾਲ ਜੀ।
ਵੇਚ ਆਏ ਖੁਦ ਤੁਸੀਂ ਮੇਰੇ ਲਾਲ ਜੀ।
ਦੁਖੀ ਤਦੇ ਹੋਇਆ ਅਜ ਵਾਲ ਵਾਲ ਜੀ।
ਐਵੇਂ ਅਸੀਂ ਲਾਂਭੇ ਖਪਦੇ ਖਪਾਂਵਦੇ। ਵੇਖ ਘਾਟੇ...
ਚਲੋ ਓਸ ਸਿਖ ਤੋਂ ਬਚਨ ਮੰਗੀਏ।
ਦੇਵੇ ਸਾਨੂੰ ਮੋੜ ਤਾਹੀਏਂ ਗਲ ਚੰਗੀ ਏ।
ਫੇਰ ਸਤਿਗੁਰਾਂ ਦਾ ਦੀਦਾਰ ਕਰੀਏ।
ਤਰਲੇ ਮਿਨਤ ਦਿਲੋਂ ਹਾਰ ਕਰੀਏ।
ਪਿਓ ਪੁਤ ਬੈਠ ਮਤਾ ਨੇ ਪਕਾਂਵਦੇ। ਵੇਖ ਘਾਟੇ...
ਸੋਧ ਅਰਦਾਸਾ ਤਿਆਰੇ ਕੀਤੇ ਦੋਹਾਂ ਨੇ।
ਲੋੜੀਂਦੇ ਬਸਤ ਨਾਲ ਲੀਤੇ ਦੋਹਾਂ ਨੇ।
ਘਰ ਧਿਆਨ ਸਿੰਘ ਦੇ ਉਹ ਪੁਜੇ ਆਨਕੇ।
ਨਵੇਂ ਬਣੇ ਵੇਖੇ ਜਾਂ ਮਕਾਨ ਆਨਕੇ।
ਸਿੰਘ ਜੀਨੂੰ ਗਜ ਫਤਹਿ ਨੇ ਬੁਲਾਂਵਦੇ। ਵੇਖ ਘਾਟੇ...
ਕਹਿਣ 'ਗੁਰੂ ਬਚਨ' ਸਾਨੂੰ ਮਿਲੇ ਖਾਸ ਜੋ।
ਵੇਚੇ ਹਨ ਭੁਲ ਨਾਲ ਤੁਸਾਂ ਪਾਸ ਜੋ।
ਮੋੜ ਦਿਓ ਸਾਨੂੰ ਕਰੋ ਅਹਿਸਾਨ ਜੀ।
ਘਰ ਸਾਰਾ ਸਾਡਾ ਹੋ ਗਿਆ ਵੈਰਾਨ ਜੀ।
'ਪਾਤਰ' ਅਸੀ ਵਾਸਤਾ ਗੁਰਾਂ ਦਾ ਪਾਂਵਦੇ।
ਵੇਖ ਘਾਟੇ ਦਿਨੇ ਰਾਤੀ ਪਛੋਤਾਂਵਦੇ।

ਦਾਤ ਜੀ ਦੇ ਬਚਨ ਦੇ ਬਦਲੇ,ਜੋ ਰਕਮ ਇਸਨੇਵਟੀ ਸੀ, ਰਾਹ ਵਿਚ ਮੋਤੀ ਖਰੀਦਕੇ ਅਲੀ ਪੁਰ ਜਾ ਵੇਚੇ ਓਥੋਂ ਹੋਰ ਸੌਦਾ ਲੈਕੇ ਦਿਲੀ ਜਾ ਵੇਚਿਆ ਦਿਲੀਓਂ ਹੀਰੇ ਤੇ ਹੋਰ