ਪੰਨਾ:ਸਿੱਖੀ ਸਿਦਕ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ )

ਮੁਖੋਂ ਆਖਿਆ ਗੁਰੂ ਕੀਆਂ ਖੁਸ਼ੀਆਂ,
ਸਦਾ ਹੀ ਅਨੰਦ ਮਾਣੀਓ।
ਆਵੇ ਤੋਟ ਨਾ ਖਾਵਣਾ ਵੰਡਕੇ,
ਕਲਾ ਰਹੇ ਨਿਤ ਚੜ੍ਹਦੀ।
ਠਗੀ ਨਿਰੀ ਹੀ ਜਾਣ ਮੈਂ ਰਾਹ ਵਿਚ,
ਕੜੇ ਤੇ ਪਤਾਸੇ ਵੇਚਤੇ।
ਮੋਹਰ ਪੰਜ ਸੌ ਗਿਣਾਈ ਇਕ ਸਿਖ ਤੋਂ,
ਕਰਦਾ ਵਪਾਰ ਆਗਿਆ।
ਆਹ ਵੇਖ ਲੌ ਕਿੰਨਾ ਨਫਾ ਖਟਿਆ,
ਮੋਹਰਾਂ ਨਾਲ ਭਰੀ ਬੁਚਕੀ।

  • ਮਾਰ ਮਥੇ ਤੇ ਦੁਹਥੜਾ ਬੋਲਿਆ,

ਬਿਸ਼ੰਭਰ ਜੋ ਪਿਤਾ ਓਸਦਾ।
“ਬਚਾ ਮੇਰੀ ਤੇ ਤੇਰੀ ਜੋ ਕਿਸਮਤ,
'ਪਾਤਰ' ਤੂੰ ਸਮਝ ਲਈਂ ਨਖੁਟ ਗਈ ਨਖੁਟ ਗਈ।
ਆਪਣੀ ਤੂੰ ਜੜ ਆਪਣੇ ਹਥੀ ਪੁਟ ਲਈ।

ਸਿਆਣੇ ਕਹਿੰਦੇ ਹਨ, ਜਦੋਂ ਕਿਸੇ ਦੇ ਦਿਨ ਪੁਠੇ ਔਣ ਲਗਦੇ ਹਨ, ਤਾਂ ਅਕਲਾਂ ਤੇ ਸਿਆਣਪਾਂ, ਚਤੁਰਾਈਆਂ, ਸੋਚਾਂ, ਸਮਝਾਂ, ਦਿਮਾਗ, ਉਲਟ ਹੋ ਜਾਂਦੇ ਹਨ। ਇਹ ਪੈਮੀ ਗੁਰੂ ਦੀਆਂ ਬਖਸ਼ੀਆਂ, ਖੁਸ਼ੀਆਂ, ਤਾਂ ਹਥੀ ਵੇਚ ਆਇਆ ਹੈ, ਤੇ ਸੁਖ ਦੀ ਚਾਹ ਰਖਣੀ ਮੂਰਖਤਾ ਤੋਂ ਬਿਨਾਂ ਹੋਰ ਕੀ ਹੈ।


  • ਬੂਡਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰਿ ਕਾ ਸਿਮਰਨ ਛਾਡਕੈ ਘਰ ਲੈ ਆਇਆ ਮਾਲ॥