ਪੰਨਾ:ਸਿੱਖੀ ਸਿਦਕ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )

ਸਮਝਣ ਤੇ ਕਮਾਣ ਲਈ ਸਖਤ ਘਾਲਣਾ ਘਾਲਣੀਆਂਪੈਂਦੀਆਂ ਹਨ।ਏਥੇ ਤਾਂ ਗਲੀਂ ਬਾਤੀਂ ਹੀ ਲੇਖਾ ਚੁਕਾਇਆ ਜਾਂਦਾ ਹੈ।"

ਸ੍ਰਦਾਰ ਧਿਆਨ ਸਿੰਘ ਜੀ ਨੇ ਸੋਚਿਆ ਕਿ ਇਸਨੇ ਸਤਿਗੁਰਾਂ ਨੂੰ ਸਮਝਿਆ ਨਹੀਂ ਤੇ ਹਜੂਰ ਦੀ ਕਿਰਪਾ ਇਸ ਤੋਂ ਸਾਂਭੀ ਨਹੀਂ ਜਾ ਸਕਦੀ। ਇਹਦੇ ਨਾਲ ਬਹਿਸਕਰਨੀ ਪਾਣੀ ਨੂੰ ਰਿੜਕਣ ਵਾਲੀ ਗਲ ਹੈ।ਤੇ ਸੇਠ ਗੋਪਾਲ ਨੂੰ ਕਿਹਾ “ਜੇ ਤੁਹਾਨੂੰ ਪੰਜ ਸੌ ਮੋਹਰ ਦੇ ਦਿਤੀ ਜਾਏ, ਤਦ ਕੀ ਤੁਸੀਂ ਕੜੇ ਪਤਾਸੇ ਗੁਰੂ ਜੀ ਦੇ ਬਚਨ ਵੇਚ ਦਿਓਗੇ?"

ਇਹ ਬਚਨ ਸੁਣਕੇ ਗੁਪਾਲ ਦਾ ਦਿਲ ਖੁਸ਼ੀ ਨਾਲ ਫ਼ਟ ਫਟ ਵਜਣ ਲਗ ਪਿਆ, ਤੇ ਹੈਰਾਨਗੀ ਵਿਚ ਬੋਲਿਆ "ਭਾਈ ਜੀ ਅੰਨਾ ਕੀ ਭਾਲੇ ਦੋ ਅਖਾਂ ਛੇਤੀ ਕਰੋ ਮੈਂ ਪਚੀ ਮੋਹਰਾਂ ਘਟ ਲੈਣ ਨੂੰ ਤਿਆਰ ਹਾਂ ਕੜੇ ਤੇ ਪਤਾਸੇ ਤੇ ਮੈਂ ਕੀ ਕਰਨੇ ਹਨ।" ਸਰਦਾਰ ਜੀ ਨੇ ਜੋਗ ਘਰ ਗੁਰੂ ਲਿਆ ਭੰਨੀ ਤੇ ਦਾਰਨੀ ਬਲਵੰਤ ਕੌਰ ਜੀਨੂੰ ਸਾਰੀ ਵਾਰਤਾ ਸੁਣਾਕੇ, ਉਸਦੀ ਸਲਾਹ ਲਈ। ਉਸਨੇ ਬੜੇ ਉਤਸ਼ਾਹ ਤੇ ਦਰਿਆ ਦਿਲੀ ਨਾਲ ਗੁਰਾਂ ਦੇ ਬਚਨ ਖ੍ਰੀਦਨ ਲਈ,ਦ੍ਰਿੜਤਾ ਕਰਾਈ ਤੋ ਪ੍ਰਸ਼ਾਦ ਤਿਆਰ ਕਰਨ ਲਗੀ।

ਸੇਠ ਜੀ, ਜੋ ਨਾਲ ਹੀ ਦਾਰ ਜੀ ਨੇ ਘਰ ਲਿਆਂਦੇ ਸਨ, ਪਲੰਘ ਬਿਠਾਏ, ਰਾਤ ਰਖੇ, ਪ੍ਰਸ਼ਾਦ ਛਕਾਏ, ਤੇ ਦਿਨ ਚੜਦੇ ਨੂੰ ਗਹਿਣੇ ਟੁੰਮਾਂ ਵੇਚ, ਤੇ ਕੁਝ ਪੈਲੀ ਗਹਿਣੇ ਪਾਕੇ ਪੰਜ ਸੌ ਮੋਹਰ ਪੂਰੀ ਕਰਕੇ ਸੇਠ ਜੀ ਦੇ ਅਗੇ ਧਰੀ।

ਸਾਕਾ

ਧਿਆਨ ਸਿੰਘ ਗੁਪਾਲ ਨੂੰ, ਘਰ ਸਦ ਲਿਆਇਆ।