ਪੰਨਾ:ਸਿੱਖੀ ਸਿਦਕ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਪਿਤਾ ਦਾਸ ਦਾ ਬਿਸ਼ੰਭਰ ਦਾਸ ਦਾਤਾ,
ਓਸ ਵਲੋਂ ਇਹ ਬਿਨੈ ਸੁਣਾ ਦਿਤੀ।
ਕਰੋ ਆਪ ਕਬੂਲ ਤੇ ਕਰੋ ਬਖਸ਼ਸ਼,
ਅਗੋਂ ਗੁਰਾਂ ਇਉਂ ਗਿਰਾ ਫੁਰਮਾ ਦਿਤੀ।
ਦੋ ਕੜੇ ਪ੍ਰਸ਼ਾਦ ਪਤਾਸਿਆਂ ਦਾ,
ਹਥੀਂ ਪਾ ਝੋਲੀ ਕਿਹਾ ਆਪ ਸਤਿਗੁਰ।
ਸਦਾ ਖੁਸ਼ੀਆਂ ਤੇ ਚੜਦੀ ਕਲਾ ਹੋਵੇ,
ਕੀਤੇ ਦੂਰ ਦਰਿਦਰ ਸੰਤਾਪ ਸਤਿਗੁਰ।

ਗੁਰੂ ਕੀਆਂ ਖੁਸ਼ੀਆਂ; ਅਨੰਦ, ਚੜਦੀ ਕਲਾ ਦੇ ਵਰ, ਦੁਖ, ਦਲਿਦਰ ਦਾ ਨਾਸ, ਇਹ ਬਚਨ ਲੈਕੇ ਤੇ ਆਗਿਆ ਪਾ ਕੇ ਅਨੰਦਪੁਰ ਸਾਹਿਬ ਤੋਂ ਟੁਰ ਪਿਆ।ਰੋਪੜ ਤੋਂ ਹੁੰਦਾ ਹੋਯਾ ਚਮਕੌਰ ਦੇ ਨੇੜੇ ਪੁਜ ਪਿਆ, ਪਰ ਰਾਹ ਵਿਚ ਮਨ ਦੇ ਨਾਲ ਮਾਯੂਸੀ ਜਹੀ ਹਾਲਤ ਵਿਚ ਗਲਾਂ ਕਰਦਾ ਜਾ ਰਿਹਾ ਹੈ।

ਉਥੇ ਇਸਨੂੰ ਸ: ਧਿਆਨ ਸਿੰਘ ਮਾਜਰੀਆ ਹਲ ਵਾਹੁੰਦਾ ਹੋਇਆ ਮਿਲਿਆ। ਆਪਸ ਵਿਚ ਸੁਖ ਸਾਂਦ ਪੁੱਛਦੇ ਹਨ। ਦਾਰ ਜੀ ਨੇਂ ਇਸਨੂੰ ਅਨੰਦ ਪੂਰੋਂ ਆਇਆ ਸੁਣਕੇ ਬੜਾ ਸਤਿਕਾਰਿਆ। ਗੋਡੀ ਹਥ ਲਾਇਆ। ਦਾਤਾਰ ਜੀ ਦੀ ਸੁਖ ਪੁਛੀ।

ਇਸਨੇ ਉਤਰ ਤਾਂ ਦਿਤਾ ਪਰ ਇਸਦੇ ਬਚਨਾਂ ਵਿਚ ਅਸ਼ਰਧਾ ਤੇ ਚਿਹਰੇ ਤੇ ਉਦਾਸੀ ਸੀ। ਸ੍ਰ : ਧਿਆਨ ਸਿੰਘ ਜੀ ਦੇ ਪਿਆਰ ਨਾਲ ਪੁਛਣ ਤੇ ਇਸ ਅਭਾਗੇ ਕਿਸਮਤ ਦੇ ਬਲੀ ਨੇ ਆਪਣੀ ਉਦਾਸੀ ਦੀ ਵਜਾ ਇਉਂ ਦਸੀ।


  • ਬਾਣੀ ਤੇ ਆਪਣੀ ਉਦਾਸੀ ਦੀ ਵਜਾ ਇਉਂ ਦਸੀ।