ਪੰਨਾ:ਸਿਖਿਆ ਵਿਗਿਆਨ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

£8 ਵਿਸ਼ੇਸ਼ ਤਰ੍ਹਾਂ ਦੋ ਢੰਗ ਦੀ ਕਾਢ ਕਢੀ ਕਰਵਾਏ ਜਾਂਦੇ ਹਨ ਉਨ੍ਹਾਂ ਦਾ ਲਾਭ ਹੈ। ਇਸ ' ਸਿਖਿਆ ਲਈ ਬਾਲਕਾਂ ਨੂੰ ਜਿਹੜੇ ਕੰਮ ਇੱਨਾ ਹੀ ਹੁੰਦਾ ਹੈ ਕਿ ਉਹ ਬਾਲਕਾਂ ਦੀਆਂ ਇੰਦਰੀਆਂ ਨੂੰ ਠੀਕ ਤਰ੍ਹਾਂ ਸਿਖਿਅਤ ਕਰ ਦਿੰਦੇ ਹਨ । ਇਸ ਤੋਂ ਬਿਨਾਂ ਉਨ੍ਹਾਂ ਦਾ ਅਸਲ ਲਾਭ ਕੁਝ ਨਹੀਂ ਹੁੰਦਾ । ਉਦਾਹਰਨ ਵਜੋਂ ਬੱਚਿਆਂ ਦੇ ਪੌੜੀ ਬਨਾਉਣ ਦੇ ਕੰਮ ਨੂੰ ਲਵੇ। ਇਸ ਕੰਮ ਤੋਂ ਬੱਚੋ ਨੂੰ ਵੱਡੇ ਅਤੇ ਛੋਟੇ ਦਾ ਗਿਆਨ ਹੁੰਦਾ ਹੈ । ਇਸ ਤਰ੍ਹਾਂ ਮੀਨਾਰ ਬਨਾਉਣ ਦੇ ਕੰਮ ਵਿਚ ਬਾਲਕ ਨੂੰ ਛੋਟੀ ਅਤੇ ਵਛੀ ਚੀਜ਼ ਸੰਭਾਲਕੇ ਰਖਣ ਦੀ ਸਿਖਿਆ ਮਿਲਦੀ ਹੈ । ਪੌੜੀ ਬਨਾਉਣ ਅਤੇ ਮੀਨਾਰ ਬਨਾਉਣ ਦੇ ਕੰਮ ਦਾ ਲਾਭ ਅਤੇ ਉਦੇਸ਼ ਬਾਲਕਾਂ ਵਿਚ ਛੋਟੀ ਅਤੇ ਵੱਡੀ ਚੀਜ਼ ਦੀ ਪਛਾਣ ਅਤੇ ਉਨ੍ਹਾਂ ਨੂੰ ਸੰਭਾਲਕੇ ਰਖਣ ਤੋਂ ਬਿਨਾਂ ਹੋਰ ਕੋਈ ਨਹੀਂ ਹੈ । ਘੋਖਣ ਵੇਖਣ ਦੀ ਸਿਖਿਆ-ਜਿਸ ਤਰ੍ਹਾਂ ਮੈਡਮ ਮਾਂਦਸੌਰੀ ਨੇ ਬਾਲਕਾਂ ' ਦੋ ਏਂਦਰਿਕ ਗਿਆਨ ਦੀ ਸਿਖਿਆ ਲਈ ਇਕ ਸੰਪੂਰਣ ਸਿਖਿਆ ਢੰਗ ਦੀ ਕਾਢ ਕਢੀ ਹੈ, ਇਸੇ ਤਰ੍ਹਾਂ ਸਿਖਿਆ-ਵਿਗਿਆਨ ਦੇ ਕੁਝ ਵਿਦਿਵਾਨਾਂ ਨੇ ਛੋਟੇ ਬਾਲਕਾਂ ਦੀ ਸਿਖਿਆ ਲਈ ਕੁਝ ਅਜਿਹੇ ਪਾਠ-ਵਿਸ਼ਿਆਂ ਦੀ ਲੋੜ ਦਰਸਾਈ ਹੈ ਜਿਨ੍ਹਾਂ ਨਾਲ ਬਾਲਕ ਦੀ ਘੋਖਣ ਵੇਖਣ ਦੀ ਸ਼ਕਤੀ ਦੀ ਉਚਿਤ ਸਿਖਿਆ (ਟ੍ਰੇਨਿੰਗ) ਹੁੰਦੀ ਹੈ। ਇਸਦੇ ਲਈ ਮੁਢਲੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਵਸਤੂ-ਪਾਠ ਪੜ੍ਹਾਏ ਜਾਂਦੇ ਹਨ । ਵਸਤੂ-ਪਾਠ ਪੜ੍ਹਾਉਣ ਵੇਲੇ ਕਈ ਤਰ੍ਹਾਂ ਦੇ ਪਦਾਰਥ ਸਿਖਿਆ ਦੇਣ ਵਾਲਾ ਕਲਾਸ ਵਿਚ ਲਿਆਉਂਦਾ ਹੈ ਅਤੇ ਉਨ੍ਹਾਂ ਦੇ ਵਖ ਵਖ ਗੁਣਾਂ ਅਤੇ ਭਾਗਾਂ ਨੂੰ ਵਖਾਉਂਦਾ ਹੈ । ਵਸਤੂ-ਪਾਠ ਮੂਰਤਾਂ ਰਾਹੀਂ ਸਵਾਦਲਾ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਬੱਚਿਆਂ ਦੀ ਵੇਖਣ ਘੋਖਣ ਦੀ ਸ਼ਕਤੀ ਦਾ ਵਾਧਾ ਕਰਨ ਦੇ ਖਿਆਲ ਨਾਲ ਪਰਕਿਰਤੀ, ਅਧਿਅਨ ਨੂੰ ਪਾਠ-ਵਿਸ਼ਾ ਬਣਾਇਆ ਜਾਂਦਾ ਹੈ । ਵਸਤੂ-ਪਾਠ ਅਤੇ ਪਰਕਿਰਤੀ ਅਧਿਆਨ ਨੂੰ ਪਾਠ-ਕਰਮ ਵਿਚ ਰਖਣ ਦਾ ਮੁੱਖ ਉਦੇਸ਼ ਇਨ੍ਹਾਂ ਰਾਹੀਂ ਪਰਾਪਤ ਕੀਤੇ ਗਿਆਨ ਦੀ ਉਪਯੋਗਤਾ ਨਹੀਂ ਦੱਸੀ ਜਾਂਦੀ, ਸਗੋਂ ਵੇਖਣ ਘੋਖਣ ਦੀ ਸ਼ਕਤੀ ਦੀ ਇਨ੍ਹਾਂ ਰਾਹੀਂ ਸਿਖਿਆ ਰੋਣੀ ਦੱਸਿਆ ਜਾਂਦਾ ਹੈ। ਯਾਦ ਸ਼ਕਤੀ ਦੀ ਸਿਖਿਆ :—ਜਿਸ ਤਰ੍ਹਾਂ ਬੱਚਿਆਂ ਦੀ ਵੇਖਣ ਘੋਖਣ ਦੀ ਸ਼ਕਤੀ ਦੇ ਵਾਧੇ ਲਈ ਉਨ੍ਹਾਂ ਦੇ ਪਾਠ-ਕਰਮ ਵਿਚ ਵਿਸ਼ੇਸ਼ ਤਰ੍ਹਾਂ ਦੇ ਵਿਸ਼ੇ ਰੱਖੇ ਜਾਂਦੇ ਹਨ, ਇਸੇ ਤਰ੍ਹਾਂ ਉਨ੍ਹਾਂ ਦੀ ਯਾਦ ਸ਼ਕਤੀ ਦੇ ਵਾਧੇ ਲਈ ਵੀ ਕੁਝ ਵਿਸ਼ੇ ਰੱਖੇ ਜਾਂਦੇ ਹਨ । ਇੰਗਲੈਂਡ ਵਿਚ ਉੱਨਵੀਂ ਸਦੀ ਵਿਚ ਲੈਟਿਨ ਅਤੇ ਗਰੀਕ ਇਸ ਲਈ ਪੜ੍ਹਾਈਆਂ ਜਾਂਦੀਆਂ ਸਨ ਕਿ ਇਨ੍ਹਾਂ ਨਾਲ ਬੱਚੇ ਦੀ ਯਾਦ ਸ਼ਕਤੀ ਅਤੇ ਕਲਪਣਾ ਸ਼ਕਤੀ ਦੀ ਉਚਿਤ ਸਿਖਿਆ ਹੁੰਦੀ ਸੀ । ਲੈਟਿਨ ਅਤੇ ਗਰੀਕ ਵਿਚ ਲਿਖੇ ਵਿਸ਼ਿਆਂ ਦੀ ਉਪਯੋਗਤਾ ਉਤੇ ਇੰਨਾ ਧਿਆਨ ਨਹੀਂ ਸੀ ਰੱਖਿਆ ਜਾਂਦਾ ਜਿੰਨਾ ਕਿ ਉਨ੍ਹਾਂ ਰਾਹੀਂ ਮਾਨਸਿਕ ਸ਼ਕਤੀਆਂ ਦੀ ਸਿਖਾਈ ਉੱਤੇ ਧਿਆਨ ਰੱਖਿਆ ਜਾਂਦਾ ਸੀ। ਯੂਰਪ ਦੇ ਸ਼ੰਕੂਲਾਂ ਵਿਚ ਬਚਿਆਂ ਨੂੰ ਲੰਬੀਆਂ ਲੰਬੀਆਂ ਕਵਿਤਾਵਾਂ ਇਸ ਲਈ ਹੀ ਯਾਦ ਕਰਵਾਈਆਂ ਜਾਂਦੀਆਂ ਸਨ ਤਾਂ ਜੁ ਉਨ੍ਹਾਂ ਦੀ ਯਾਦ ਸ਼ਕਤੀ ਵਧੇ। ਜਿਸ ਤਰ੍ਹਾਂ ਇਕ ਪਹਿਲਵਾਨ ਵਰਜਸ਼ ਕਰ ਕੇ ਆਪਣੀਆਂ ਸ਼ਰੀਰਕ ਸ਼ਕਤੀਆਂ ਨੂੰ ਵਧਾਉਂਦਾ ਹੈ, ਇਸੇ ਤਰ੍ਹਾਂ ਇਹ ਮੰਨ ਲਿਆ ਗਿਆ ਸੀ ਕਿ ਮਾਨਸਿਕ ਵਰਕਸ ਰਾਹੀਂ ਮਾਨਸਿਕ ਸ਼ਕਤੀਆਂ ਨੂੰ ਵਧਾਇਆ ਜਾ ਸਕਦਾ ਹੈ । ਇਸ ਮਾਨਸਿਕ ਵਰਜ਼ਸ ਦੇ ਕਰਨ ਵੇਲੇ ਜਿਹੜੇ ਕੰਮ ਕੀਤੇ ਜਾਂਦੇ ਹਨ ਜਾਂ ਜਿਨ੍ਹਾਂ ਚੀਜ਼ਾਂ ਨੂੰ ਵਰਤੋਂ ਵਿਚ ਲਿਆਇਆ ਜਾਂਦਾ ਹੈ