________________
੬੨ ਹੈ । ਉਥੋਂ ਦੇ ਸਕੂਲ ਪੂੰਜੀ ਦਾ ਵਾਧਾ ਕਰਨ, ਪੂੰਜੀ ਦੀ ਰੱਖਿਆ ਕਰਨ ਅਤੇ ਉਸ ਦੇਸ਼ ਦੇਸ਼ਾਂਤਰਾਂ ਵਿਚ ਫੈਲਾਉਣ ਦੀ ਸਿਖਿਆ ਆਪਣੇ ਬਾਲਕਾਂ ਨੂੰ ਦਿੰਦੇ ਹਨ । ਉਥੋਂ ਦੇ ਸਕੂਲਾਂ ਵਿਚ ਹੋਰ ਭਾਵੇਂ ਕੋਈ ਵਿਸ਼ੇ ਪੜ੍ਹਾਏ ਜਾਣ, ਪਰ ਵਿਸ਼ਿਆਂ ਦੀ ਚੋਣ ਵਿ ਸਦਾ ਇਹ ਧਿਆਨ ਰਖਿਆ ਜਾਂਦਾ ਹੈ ਕਿ ਬਾਲਕ ਧਨ ਦਾ ਵਾਧਾ ਕਰਨ ਦੀ ਸਮਰੱਥਾ ਪੈਦਾ ਕਰ ਲਵੇ। ਧਨ ਦੀ ਰਖਿਆ ਅਤੇ ਪਸਾਰ ਲਈ ਸਾਮਰਾਜ ਦੀ ਲੋੜ ਵੀ ਹੁੰਦੀ ਹੈ। ਇਸ ਲਈ ਸਾਮਰਾਜ ਨੂੰ ਚਲਾਉਣ ਦੀ ਸਿਖਿਆ ਵੀ ਇੰਗਲੈਂਡ ਦੇ ਵਿਦਿਆਲਿਆਂ ਵਿਚ ਦਿਤੀ ਜਾਂਦੀ ਹੈ । ਇਸ ਦੇ ਲਈ ਨਾਗਰਿਕ ਸ਼ਾਸਤਰ, ਰਾਜਨੀਤੀ, ਅਰਥ ਸ਼ਾਸ਼ਤਰ, ਸਮਾਜ ਸ਼ਾਸਤਰ ਆਦਿ ਵਿਸ਼ਿਆਂ ਦੀ ਲੋੜ ਹੁੰਦੀ ਹੈ, ਇਸੇ ਲਈ ਇਨ੍ਹਾਂ ਨੂੰ ਪੜ੍ਹਾਈ ਦੇ ਵਿਸ਼ਿਆਂ ਵਿਚ ਰਖਿਆ ਜਾਂਦਾ ਹੈ । ਜੇ ਅਸੀਂ ਰੂਸ ਦੇ ਸਕੂਲਾਂ ਦੇ ਕਰੀਕੁਲਮ ਨੂੰ ਵੇਖੀਏ ਤਾਂ ਉਸ ਨੂੰ ਕਈ ਗਲਾਂ ਵਿਚ ਇੰਗਲੈਂਡ ਦੇ ਕਰੀਕੁਲਮ ਤੋਂ ਵਖਰਾ ਪਾਵਾਂਗੇ । ਰੂਸ ਦੇ ਸਕੂਲਾਂ ਦੇ ਕਰੀਹੁਲਮ ਵਿਚ ਧਰਮ ਨੂੰ ਕੋਈ ਥਾਂ ਨਹੀਂ ਦਿੱਤਾ ਗਿਆ। ਉਥੋਂ ਦੇ ਸਕੂਲਾਂ ਵਿਚ ਹਰ ਬਾਲਕ ਨੂੰ ਹੱਥ ਦਾ ਕੰਮ ਵੀ ਕਰਨਾ ਪੈਂਦਾ ਹੈ । ਜਿਸ ਤਰ੍ਹਾਂ ਇੰਗਲੈਂਡ ਵਿਚ ਪੂੰਜੀ ਪਤੀਆਂ ਨੂੰ ਮਹੱਤਾ ਦਿਤੀ ਗਈ ਹੈ, ਇਸੇ ਤਰ੍ਹਾਂ ਰੂਸ ਵਿਚ ਮਜ਼ਦੂਰਾਂ ਨੂੰ ਮਹੱਤਾ ਦਿਤੀ ਗਈ ਹੈ । ਧਨ ਕਮਾਉਣ ਦੀ ਧੁਨ ਪੈਦਾ ਕਰਨਾ ਅਤੇ ਉਸ ਦੇ ਵਾਧੇ ਲਈ ਠੀਕ ਰਾਹ ਵਿਖਾਉਣਾ ਇੰਗਲੈਂਡ ਦੀ ਸਿਖਿਆ ਦਾ ਮੁਖ ਨਿਸ਼ਾਨਾ ਹੈ; ਹੱਥ ਦੇ ਕੰਮ ਦੀ ਲਗਣ ਲਾਉਣਾ ਅਤੇ ਵਖ ਵਖ ਕੰਮ ਕਰ ਸਕਣ ਦੀ ਯੋਗਤਾ ਪੈਦਾ ਕਰਨਾ ਰੂਸ ਦੀ ਸਿਖਿਆ ਦਾ ਨਿਸ਼ਾਨਾ ਹੈ। ਧਰਮ ਦੀ ਓਟ ਵਿਚ ਸਵਾਰਥੀ ਲੋਕ ਭੋਲੀ ਭਾਲੀ ਜੰਨਤਾ ਦਾ ਲਹੂ ਚੂਸਦੇ ਹਨ, ਇਸ ਲਈ ਧਰਮ ਦੇ ਪਰਚਾਰ ਨੂੰ ਉਤਸ਼ਾਹ ਦੇਣਾ ਤਾਂ ਕਿਤੇ ਰਿਹਾ ਉਸ ਨੂੰ ਰੋਕਿਆ ਜਾਂਦਾ ਹੈ। ਬਾਲਕਾਂ ਦੇ ਮਨ ਵਿਚ ਇਹ ਗਲ ਬਿਠਾਈ ਜਾਂਦੀ ਹੈ ਕਿ ਪਾਦਰੀ ਲੋਕ ਸਦਾ ਅਮੀਰਾਂ ਦੇ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਦੋ ਸਵਾਰਬਾਂ ਦੀ ਪੂਰਤੀ ਲਈ ਜਨਤਾ ਵਿਚ ਅਜਿਹੇ ਵਿਚਾਰਾਂ ਦਾ ਪਰਚਾਰ ਕਰਦੇ ਹਨ ਜਿਨ੍ਹਾਂ ਨਾਲ ਜਨਤਾ ਵਿਚ ਅਨਿਆਏ ਦੇ ਵਿਰੁਧ ਵਿਦਰੋਹ ਦੀ ਭਾਵਨਾ ਹੀ ਪੈਦਾ ਨਾ ਹੋ ਸਕੇ । ਭਾਰਤ-ਵਰਸ਼ ਵਿਚ ਜਿਹੜੇ ਵਿਸ਼ੇ ਸਕੂਲਾਂ ਵਿਚ ਪੜ੍ਹਾਏ ਜਾਂਦੇ ਰਹੇ ਹਨ ਉਨ੍ਹਾਂ ਦਾ ਨਿਸ਼ਾਨਾ ਮਾਲਕ ਦਾ ਗੋਲਾ, ਰਾਜ ਸੇਵਕ ਪੈਦਾ ਕਰਨਾ ਸੀ । ਕਿਹਾ ਜਾਂਦਾ ਹੈ ਕਿ ਭਾਰਤ ਵਰਸ਼ ਵਿਚ ਜਿਹੜਾ ਸਿਖਿਆ ਦਾ ਪਰਚਾਰ ਅੰਗਰੇਜ਼ਾਂ ਨੇ ਕੀਤਾ ਉਸਦਾ ਮੁਖ ਨਿਸ਼ਾਨਾ ਰਾਜ ਦੇ ਕੰਮ ਵਿਚ ਸਹਾਇਤਾ ਕਰਨ ਵਾਲੇ ਨਿਰੇ ਕਰਮਚਾਰੀ ਪੈਦਾ ਕਰਨਾ ਸੀ । ਇਸ ਕਥਨ ਵਿਚ ਅਸਲੋਂ ਸਚਿਆਈ ਹੈ । ਅਜ ਭਾਰਤ ਵਿਚ ਆਪਣੇ ਸਿਖਿਆ ਢੰਗ ਨੂੰ ਬਦਲਣਾ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦਾ ਕਰਨਾ ਹੈ । ਹੁਣ ਬਹੁਤ ਸਾਰੇ ਅਜਿਹੇ ਸੁਤੰਤਰਤਾ ਆ ਗਈ ਹੈ । ਇਸਦਾ ਸਿੱਟਾ ਅਸੀਂ ਚਾਹੁੰਦੇ ਹਾਂ। ਹੁਣ ਕਈ ਲਿਖਿਆ ਯੋਜਨਾਵਾਂ ਪਿਂਡੋ ਨਿਸ਼ਾਨਾ ਸੁਤੰਤਰ ਭਾਰਤ ਦੇ ਨਾਗਰਿਕਾਂ ਨੂੰ ਤਿਆਰ ਵਿਸ਼ੇ ਸਕੂਲਾਂ ਦੇ ਕਰੀਕੁਲਮ ਵਿਚ ਸ਼ਾਮਲ ਕੀਤੇ ਜਾ ਰਹੇ ਹਨ ਜਿਹੜੇ ਪਹਿਲਾਂ ਸ਼ਾਮਲ ਨਹੀਂ ਸਨ। ਪਾਠ-ਵਿਸ਼ੇ ਦੀ ਚੋਣ ਸਬੰਧੀ ਪਰਚਲਤ ਸਿਧਾਂਤ, ਪਾਠ-ਵਿਸ਼ੇ ਦੀ ਚੋਣ ਬਾਰੇ ਮੁੱਖ ਦੋ ਤਰ੍ਹਾਂ ਦੇ ਸਿਧਾਂਤ ਪਰਚਲਤ ਹਨ-ਇਕ ਸਿਧਾਂਤ ਅਨੁਸਾਰ ਬੱਚੇ ਦੀ ਮਾਨਸਿਕ ਸ਼ਕਤੀਆਂ ਦੀ ਟ੍ਰੇਨਿੰਗ ਹੀ ਪਾਠ-ਵਿਸ਼ੇ ਦੀ ਚੋਣ ਦਾ ਮੁਖ