________________
ਹੈ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਆਪਣੀਆਂ ਮਾਨਸਿਕ ਸ਼ਕਤੀਆਂ ਦੀ ਜਾਣਕਾਰੀ ਕਰ ਰਿਹ ਹੁੰਦਾ ਹੈ। ਇਸ ਵਿਚ ਹਰ ਤਰ੍ਹਾਂ ਦੀ ਸਹੂਲਤ ਦੇਣਾ ਸਿਖਿਆ ਦਾ ਨਿਸ਼ਾਨਾ ਹੈ ਂ। ਬੱਚੇ ਦੀਆਂ ਸੰਪੂਰਨ ਸ਼ਕਤੀਆਂ ਨੂੰ ਕੋਈ ਨਹੀਂ ਜਾਣਦਾ 1 ਬਾਲਕ ਇਕ ਚੇਤਨ ਅਣੂ , ਜਿਸ ਪਦਾਰਥਕ ਅਣੂ ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਸੇ ਤਰ੍ਹਾਂ ਚੇਤਨ ਦੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅ ਬੱਚੇ ਨੂੰ ਅਮਲੀ ਗਿਆਨ ਦੀ ਸਿਖਿਆ ਦੇਣਾ ਜ਼ਰੂਰੀ ਹੈ ਪਰ ਉਸ ਨੂੰ ਅਧਿਆਤਮਕ ਗਿਆਨ ਪਰਾਪਤ ਕਰ ਲੈਣ ਦੀ ਯੋਗਤਾ ਦੇਣਾ ਵੀ ਉੱਨਾ ਹੀ ਜ਼ਰੂਰੀ ਹੈ। ਹਰ ਉਹ ਸਿਖਿਆਂ ਜਿਹੜੀ ਬੱਚੇ ਦੀਆਂ ਸੂਤੀਆਂ ਮਾਨਸਿਕ ਸ਼ਕਤੀਆਂ ਨੂੰ ਜਗਾਉਂਦੀ ਹੈ ਜਾਂ ਵਿਕਸਤ ਨਾ ਹੋਈਆਂ ਸ਼ਕਤੀਆਂ ਨੂੰ ਵਿਕਸਤ ਕਰਦੀ ਹੈ, ਬੱਚੇ ਨੂੰ ਆਤਮ-ਪਛਾਣ ਲ ਲੈ ਜਾਂਦੀ ਹੈ । ਬੱਚੇ ਵਿਚ ਸ੍ਵੈ-ਵਿਸ਼ਵਾਸ਼ ਦਾ ਵਾਧਾ ਕਰਨ ਵਾਲੀ ਸਭ ਤਰ੍ਹਾਂ ਦੀ ਸਿਖਿਆ ਉਤਮ ਹੈ । ਪਰ ਆਦਰਸ਼ਵਾਦ ਦੀ ਦ੍ਰਿਸ਼ਟੀ ਤੋਂ ਜਦ ਤਕ ਸਿਖਿਆ ਦਾ ਨਿਸ਼ਾਨਾ ਵਿਅਕਤੀ ਦੀ ਅੰਤਰ-ਮੁਖੀ ਅਤੇ ਬਾਹਰ-ਮੁਖੀ ਦੋਹਾਂ ਤਰ੍ਹਾਂ ਦੀ ਉੱਨਤੀ ਕਰਨਾ ਨਹੀਂ ਹੋ ਜਾਂਦਾ, ਉਹ ਅਧੂਰੀ ਸਿਖਿਆ ਹੈ । ਬੱਚੇ ਦੀ ਸੰਪੂਰਨ ਸਿਖਿਆ ਵਿਚ ਅਮਲੀ ਗਿਆਨ ਜਾਂ ਯੋਗਤਾ ਦੇ ਵਾਧੇ ਨੂੰ ਥਾਂ ਹੋਵੇਗੀ, ਪਰ ਨਾਲ ਹੀ ਉਸ ਦੀ ਰੁਚੀ ਅਧਿਆਤਮਕ ਵਿਸ਼ੇ ਨੂੰ ਯਾਦ ਕਰਨ ਵਿਚ ਵੀ ਵਧਾਈ ਜਾਵੇਗੀ । ਪੁਰਾਣੀਆਂ ਸਿਖਿਆ ਪਰਨਾਲੀਆਂ ਵਿਚ ਜਿਵੇਂ ਅਧਿਆਤਮਵਾਦ ਉਤੇ ਹੀ ਜੋਰ ਦਿਤਾ ਜਾਂਦਾ ਸੀ, ਉਸੇ ਤਰ੍ਹਾਂ ਵਰਤਮਾਨ ਸਿਖਿਆ ਪਰਨਾਲੀਆਂ ਵਿਚ ਬਾਲਕ ਦੀ ਪਦਾਰਥਕ ਸਫਲਤਾ ਉਤੇ ਹੀ ਜ਼ੋਰ ਦਿਤਾ ਜਾਂਦਾ ਹੈ । ਇਸ ਲਈ ਜਿਵੇਂ ਪਹਿਲੀਆਂ ਸਿਖਿਆ ਪਰਨਾਲੀਆਂ ਅਧੂਰੀਆਂ ਸਨ, ਵਰਤਮਾਨ ਕਾਲ ਦੀਆਂ ਸਿਖਿਆ ਪਰਨਾਲੀਆਂ ਵੀ ਅਧੂਰੀਆਂ ਹਨ । ਜਦੋਂ ਤਕ ਸਮਾਜ ਦੇ ਆਗੂ ਠੋਸ ਦਾਰਸ਼ਨਿਕ ਸਿਧਾਂਤ ਅਨੁਸਾਰ ਨਹੀਂ ਚਲਦੇ, ਉਦੋਂ ਤਕ ਸੰਸਾਰ ਦੀ ਸਿਖਿਆ ਪਦਾਰਥਕ ਯੋਗਤਾ ਦੇਣ ਦੀ ਦ੍ਰਿਸ਼ਟੀ ਤੋਂ ਹੀ ਦਿੱਤੀ ਜਾਵੇਗੀ । ਪਰ ਤਜਰਬਾ ਕਰਨ ਨਾਲ ਹੀ ਕਾਢ ਨਿਕਲਦੀ ਹੈ, ਇਸ ਲਈ ਸਾਡਾ ਵਿਸ਼ਵਾਸ਼ ਹੈ ਕਿ ਛੇਤੀ ਹੀ ਸੰਸਾਰ ਦੇ ਵਿਦਵਾਨ ਕਿਸੇ ਅਜਿਹੀ ਸਿਖਿਆ ਪਰਨਾਲੀ ਦੀ ਕਾਢ ਕਢਣ ਵਿਚ ਸਮਰੱਬ ਹੋਣਗੇ ਜਿਸ ਨਾਲ ਮਨੁਖ ਦੀ ਸਭ ਤਰ੍ਹਾਂ ਦੀ ਉੱਨਤੀ ਹੋਵੇ ਅਤੇ ਮਨੁੱਖ ਸਮਾਜ ਵਰਤਮਾਨ ਕਲਾਹ ਕਲੇਸ਼ ਤੋਂ ਛੁਟਕਾਰਾ ਪਾ ਕੇ ਸੁਖ ਸ਼ਾਂਤੀ ਨਾਲ ਰਹੇਗਾ |