ਪੰਨਾ:ਸਿਖਿਆ ਵਿਗਿਆਨ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

gu ਸੁਖੀ ਹੋ ਸਕਦਾ ਹੈ ਅਤੇ ਨਾ ਸਮਾਜ ਦੀ ਹੀ ਉੱਨਤੀ ਹੋ ਸਕਦੀ ਹੈ। । ਟੀ. ਪੀ. ਨਨ ਸਿੱਖਿਆ ਵਿਚ ਸਮਾਜ-ਵਾਦ ਦੇ ਵਿਰੋਧੀ ਅਤੇ ਵਿਅਕਤੀ-ਵਾਦ ਦੇ ਪੱਖੀ ਹਨ । ਸਮਾਜ-ਵਾਦ ਦੇ ਸਧਾਂਤ ਅਨੁਸਾਰ ਹਰ ਬੱਚੇ ਨੂੰ ਸਮਾਜ ਦੀਆਂ ਲੋੜਾਂ ਅਨੁਸਾਰ ਸਿਖਿਆ ਮਿਲਣੀ ਚਾਹੀਦੀ ਹੈ । ਸਮਾਜ ਦੀਆਂ ਲੋੜਾਂ ਵਖ ਵਖ ਸਮੇਂ ਵਖ ਵਖ ਹੁੰਦੀਆਂ ਹਨ । ਬਚਿਆਂ ਦੀ ਸਿਖਿਆ ਰਾਂਹੀਂ ਸਮਾਜ ਦੀਆਂ ਇਨ੍ਹਾਂ ਲੋੜਾਂ ਦੀ ਪਰਤੀ ਕੀਤੀ ਜਾਣੀ ਚਾਹੀਦੀ ਹੈ । ਹਰ ਵਿਅਕਤੀ ਦਾ ਜੀਵਨ ਸਮਾਜ ਲਈ ਹੈ ਅਤੇ ਜਿਥੋਂ ਤਕ ਵਿਅਕਤੀ ਸਮਾਜ ਦਾ ਭਲਾ ਕਰਦਾ ਹੈ ਉਥੋਂ ਤਕ ਹੀ ਉਸ ਦਾ ਜੀਵਨ ਗੁਣਕਾਰ' ਹੈ ਜਿਸ ਵਿਅਕਤੀ ਦੇ ਜੀਵਨ ਤੋਂ ਸਮਾਜ ਨੂੰ ਕੋਈ ਲਾਭ ਨਹੀਂ ਉਸ ਦਾ ਸੰਸਾਰ ਵਿਚ ਜੀਵਨ ਵਿਅਰਥ ਹੈ। ਕਿਸੇ ਵੀ ਵਿਅਕਤੀ ਨੂੰ ਅਜਿਹੀ ਸਿੱਖਿਆ ਨਹੀਂ ਦੇਣੀ ਚਾਹੀਦੀ ਜਿਸ ਨਾਲ ਉਹ ਸਮਾਜ ਦਾ ਧਿਆਨ ਰਖਣਾ ਛਡ ਦੇਵੋ ਜਾਂ ਜਿਸ ਨਾਲ ਉਹ ਆਪਣੀ ਹੀ ਉੱਨਤੀ ਦੀ ਇੱਛਾ ਰੱਖੋ । ਸਮਾਜ-ਵਾਦ ਅਨੁਸਾਰ ਇਕ ਅਜਿਹੇ ਫਿਲਾਸਫਰ ਦਾ ਜੀਵਨ ਜਿਹੜਾ ਪਰਲੋਕ ਦੇ ਵਿਚਾਰਾਂ ਵਿਚ ਮਗਨ ਰਹਿੰਦਾ ਹੈ, ਵਿਅਰਥ ਹੈ । ਮਨੁੱਖ ਨੂੰ ਸਦਾ ਸਮਾਜ ਦੇ ਭਲੇ ਵਾਲੇ ਕੰਮਾਂ ਵਿਚ ਲੱਗਿਆ ਰਹਿਣਾ ਚਾਹੀਦਾ ਹੈ ਅਤੇ ਇਸਦੀ ਸਿਖਿਆ ਬੱਚੇ ਨੂੰ ਅਰੰਭ ਤੋਂ ਹੀ ਦੇਣੀ ਚਾਹੀਦੀ ਹੈ।ਨਿਰਾ ਬਚਿਆਂ ਦੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਹੀ ਸਿਖਿਆ ਦਾ ਉਦੇਸ਼ ਨਹੀਂ ਹੋਣਾ ਚਾਹੀਦਾ । ਬੱਚਿਆਂ ਵਿਚ ਉਨ੍ਹਾਂ ਯੋਗਤਾਵਾਂ ਦਾ ਵਿਕਾਸ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਲੋੜ ਸਮਾਜ ਨੂੰ ਹੈ । ਸਿਖਿਆ ਦੇ ਉਪਰ ਲਿਖੇ ਸਿਧਾਂਤ ਦਾ ਖੰਡਨ ਟੀ. ਪੀ. ਨਨ ਕਰਦਾ ਹੈ । ਨਨ ਨੇ ਹੇਠ ਲਿਖੀਆਂ ਦਲੀਲਾਂ ਸਿਖਿਆ ਵਿਚ ਸਮਾਜਵਾਦ ਦੇ ਖੰਡਨ 'ਅਤੇ ਵਿਅਕਤੀ- ਵਾਦ ਦੇ ਪੱਖ ਵਿਚ ਦਿਤੀਆਂ ਹਨ :-- ਸੰਸਾਰ ਵਿਚ ਜਿਹੜੀ ਵੀ ਚੰਗੀ ਚੀਜ਼ ਆਉਂਦੀ ਹੈ ਉਹ ਕਿਸੇ ਨਾ ਕਿਸੇ ਵਿਅਕਤੀ ਦੇ ਸੁਤੰਤਰ ਯਤਨਾਂ ਨਾਲ ਆਉਂਦੀ ਹੈ । ਜਿਥੋਂ ਤਕ ਵਿਅਕਤੀ ਆਪਣੇ ਕੰਮਾਂ ਵਿਚ ਸੁਤੰਤਰ ਰਹਿੰਦਾ ਹੈ ਉਹ ਸੰਸਾਰ ਦਾ ਅਸਲ ਭਲਾ ਕਰ ਸਕਦਾ ਹੈ । ਇਸ ਦਾ ਭਾਵ ਇਹ ਨਹੀਂ ਕਿ ਮਨੁਖ ਨੂੰ ਸਮਾਜ ਬਾਰੇ ਆਪਣੇ ਕਰਤੱਵਾਂ ਨੂੰ ਜੀਵਨ ਵਿਚ ਘਟੀਆਂ ਥਾਂ ਦੇਣੀ ਚਾਹੀਦੀ ਹੈ । ਉਪਰ ਕਿਹਾ ਸਿਧਾਂਤ ਮਨੁਖ ਦੇ ਵਿਕਾਸ ਵਿਚ ਸਮਾਜਿਕ ਜ਼ਬਤ ਰਿਵਾਜਾਂ ਅਤੇ ਧਰਮ ਨੂੰ ਮਹੱਤਾ ਵਾਲਾ ਥਾਂ ਦਿੰਦਾ ਹੈ । ਅਸਲ ਵਿਚ ਮਨੁਖ ਦੀ

    • In short the claims of society upon its members are best satisfied, not when each is made as like his fellows as possible, but when, he values him- self as the inheritor of the gifts and surroundings that are focussed in him and which it is his business to raise to their highest power"-Nunn. Education: Its Data and First Principles-P. 8.

+"Nothing good enters into the human world except in and through the free activities of individual men and women" -Education: Its Data and First Principles-P. 5.