ਪੰਨਾ:ਸਿਖਿਆ ਵਿਗਿਆਨ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੪੨ ਨਹੀਂ । ਇਸ ਤਰ੍ਹਾਂ ਦੇ ਧਰਮ ਉਪਦੇਸ਼ ਨਾਲ ਬੱਚੇ ਦੇ ਮਨ ਵਿਚ ਇਹ ਝੂਠੀ ਧਾਰਨਾ ਜਾਂਦੀ ਹੈ ਕਿ ਧਾਰਮਿਕ ਆਚਰਨ ਅਤੇ ਅਖਲਾਕ ਜੀਵਨ ਦੇ ਕਿਸੇ ਖਾਸ ਪੱਖ ਨ ਸ਼ਬੰਧ ਰਖਦੇ ਹਨ। ਉਨ੍ਹਾਂ ਦਾ ਸਬੰਧ ਸਮੁੱਚੇ ਜੀਵਨ ਨਾਲ ਨਹੀਂ।ਇਸ ਤਰ੍ਹਾਂ ਦੀ ਝੂਠੀ ਧਾਰ ਹੀ ਕਈ ਤਰ੍ਹਾਂ ਦੇ ਦੁਰਾਚਾਰਾਂ ਦਾ ਕਾਰਨ ਬਣਦੀ ਹੈ । ਬੱਚੇ ਨੂੰ ਧਰਮ ਅਤੇ ਅਖਲਾਕ ਇ ਢੰਗ ਨਾਲ ਸਿਖਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਉਹ ਸਮਝ ਲਵੇ ਕਿ ਸਾਰਾ ਜੀਵ ਹੀ ਧਰਮ-ਸਰੂਪ ਹੈ । ਬੱਚੇ ਨੂੰ ਅਖਲਾਕ ਅਤੇ ਧਰਮ ਦਾ ਉਪਦੇਸ਼ ਸਿਖਿਆ ਦੇ ਹਰ ਵਿਸ਼ੇ ਦ ਅਧਿਅਨ ਕਰਨ ਸਮੇਂ ਹੋਣਾ ਚਾਹੀਦਾ ਹੈ। ਮਨੁੱਖ ਦਾ ਹਰ ਕੰਮ ਜਿਹੜਾ ਉਤਮ ਬੁਧੀ ਨਾਲ਼ ਕੀਤਾ ਜਾਂਦਾ ਹੈ, ਉਸਦਾ ਅਖਲਾਕੀ ਉਧਾਰ ਕਰਦਾ ਹੈ ਅਤੇ ਉਸਦੇ ਆਚਰਨ ਨੂੰ ਸੁੰ ਬਣਾਉਂਦਾ ਹੈ। ਸਿਖਿਆ ਦੇਣ ਵਾਲੇ ਨੂੰ ਚਾਹੀਦਾ ਹੈ ਕਿ ਬੱਚਿਆਂ ਵਿਚ ਹਰ ਵਿਸ਼ੇ ਮਨ ਲਾਕੇ ਅਧਿਅਨ ਕਰਨ ਦੀ ਆਦਤ ਪਾਵੇ। ਇਸ ਤਰ੍ਹਾਂ ਨਾ ਕੇਵਲ ਉਨ੍ਹਾਂ ਦੇ ਗਿਆ ਵਿਚ ਵਾਧਾ ਹੋਵੇਗਾ ਸਗੋਂ ਉਨ੍ਹਾਂ ਦੇ ਆਚਰਨ ਦਾ ਸੁਧਾਰ ਵੀ ਹੋਵੇਗਾ । ਹਰਵਰਟ ਦੇ ਸਿਧਾਂਤ ਤੇ ਅਲੋਚਨਾ :- ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਦਸਕੇ ਹਰਵਾਰਟ ਨੇ ਸਮਾਜ ਦੀ ਭਾਰੀ ਸੇਵਾ ਕੀਤੀ ਹੈ । ਜਿਸ ਸਿਖਿਆ ਦਾ ਉਦੇਸ਼ ਆਚਰਨ ਦੀ ਉਸਾਰੀ ਨਹੀਂ ਹੈ, ਉਹ ਅਧੂਰੀ ਹੈ। ਜਦ ਸਿਖਿਆ ਰਾਹੀਂ ਮਨੁਖ ਦੀਆਂ ਦੂਜੀਆਂ ਯੋਗਤਾਵਾਂ ਤਾਂ ਵਧ ਜਾਂਦੀਆਂ ਹਨ ਪਰ ਉਸ ਨਾਲ ਉਸਦੇ ਆਚਰਨ ਨੂੰ ਬਲ ਨਹੀਂ ਮਿਲਦਾ, ਤਾਂ ਉਹ ਉਨ੍ਹਾਂ ਯੋਗਤਾਵਾਂ ਨਾਲ ਆਪਣਾ ਕਲਿਆਣ ਕਰਨ ਦੀ ਥਾਂ ਨਾਸ ਕਰ ਲੈਂਦਾ ਹੈ। ਆਚਰਨ ਹੀਨ ਵਿਦਿਵਾਨ ਮਨੁਖ ਪਸ਼ੂ ਤੋਂ ਵੀ ਬੁਰਾ ਹੈ । ਜਦ ਮਨੁਖ ਆਪਣੇ ਗਿਆਨ ਅਤੇ ਸਰੀਰਕ ਬਲ ਦੀ ਵਰਤੋਂ ਆਪਣੇ ਸਵਾਰਥਾਂ ਦੀ ਪੂਰਤੀ ਲਈ ਕਰਨ ਲੱਗ ਜਾਂਦਾ ਹੈ ਤਾਂ ਉਹ ਦੂਜਿਆਂ ਦਾ ਕਈ ਤਰ੍ਹਾਂ ਦਾ ਵਿਗਾੜ ਕਰਦਾ ਹੈ। ਜਿਸ ਸਮਾਜ ਵਿਚ ਅਜਿਹੇ ਲੋਕਾਂ ਦੀ ਬਹੁਲਤਾ ਹੁੰਦੀ ਹੈ, ਉਸ ਵਿਚ ਈਰਖਾ, ਦਵੈਖ, ਘਿਰਨਾ ਦੇ ਵਿਚਾਰਾਂ ਦਾ * ਘਾਟਾ ਨਹੀਂ ਰਹਿੰਦਾ। ਇਸਦਾ ਸਿੱਟਾ ਇਹ ਹੁੰਦਾ ਹੈ ਕਿ ਸਮਾਜ ਵਿਚ ਕਈ ਤਰ੍ਹਾਂ ਦੇ ਲੜਾਈ ਝਗੜੇ ਬਣੇ ਰਹਿੰਦੇ ਹਨ। ਇਹ ਲੜਾਈ ਝਗੜੇ ਮਨੁੱਖ ਦੇ ਜੀਵਨ ਨੂੰ ਵਿਕਸਤ ਹੋਣ ਦੀ ਥਾਂ ਨਾਸ ਕਰ ਦਿੰਦੇ ਹਨ। ਮਨੁਖ ਲੜਾਈ ਝਗੜੇ ਦੀ ਹਾਲਤ ਵਿਚ ਆਪਣੀ ਕਮਾਈ ਦਾ ਲਾਭ ਆਪ ਨਹੀਂ ਲੈ ਸਕਦਾ । ਇਹੋ ਕਾਰਨ ਹੈ ਕਿ ਕੋਈ ਪਦਾਰਥ ਵਾਦੀ ਰਾਸ਼ਟਰ ਸੁਖੀ ਨਹੀਂ ਰਹਿ ਸਕਦਾ। ਜਿਸ ਰਾਸ਼ਟਰ ਦੀ ਸਿਖਿਆ ਦਾ ਉਦੇਸ਼ ਇਹ ਹੈ ਕਿ ਬੱਚੇ ਨੂੰ ਇਸ ਤਰ੍ਹਾਂ ਦੀ ਯੋਗਤਾ ਦੇ ਦਿਤੀ ਜਾਵੇ ਜਿਸ ਨਾਲ ਉਹ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰ ਲਵੇ ਜਾਂ ਆਪਣਾ ਅਧਿਕਾਰ ਦੂਜਿਆਂ ਉਤੇ ਚੰਗੀ ਤਰ੍ਹਾਂ ਜਮਾ ਲਵੇ, ਉਹ ਰਾਸ਼ਟਰ ਸਭ ਤਰ੍ਹਾਂ ਦੇ ਸੰਸਾਰਿਕ ਸੁਖ ਹੁੰਦਿਆਂ ਹੋਇਆਂ ਵੀ ਨਾਸ ਹੋਣ ਵਾਲਾ ਹੈ। ਅਧਿਆਤਮਿਕ ਜੀਵਨ ਦੀ ਪਕਿਆਈ ਦੇ ਬਿਨਾਂ ਨਾ ਤੇ ਸੰਸਾਰਿਕ ਸੁਖਾਂ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੈ ਨਾ ਅੰਦਰਲੀ ਸ਼ਾਂਤੀ ਪਰਾਪਤ ਕੀਤੀ ਜਾ ਸਕਦੀ ਹੈ । ਆਚਰਨ ਦੀ ਉਸਾਰੀ ਅਧਿਆਤ- ਮਿਕਤਾ ਪਰਾਪਤ ਕਰਨ ਦੀ ਕੁੰਜੀ ਹੈ । ਹਰਵਰਟ ਜਿਹੇ ਸਿਖਿਆ ਸ਼ਾਸ਼ਤਰੀਆਂ ਨੇ ਹੀ ਜਰਮਨ ਰਾਸ਼ਟਰ ਦੀ ਕਾਇਆਂ ਬਦਲ ਦਿੱਤੀ। ਜਿਥੋ ਜਰਮਨ ਰਾਸ਼ਟਰ ਅਠਾਰਵੀਂ ਸਦੀ ਵਿਚ ਇਕ ਤੀਜੇ ਦਰਜੇ ਦਾ ਰਾਸ਼ਟਰ ਮੰਨਿਆਂ ਜਾਂਦਾ ਸੀ । ਉਥੇ ਇਨ੍ਹਾਂ ਮਹਾਨ ਸਿਖਿਆ ਵੋਤਾਵਾਂ ਦੇ ਯਤਨ ਨਾਲ ਉਹ ਉਨਵੀਂ ਸਦੀ ਵਿਚ ਪਹਿਲੇ ਦਰਜੇ ਦਾ ਰਾਸ਼ਟਰ ਮੰਨਿਆ ਜਾਣ ਲੱਗਾ । ਹਰਵਰਟ ਦੀ