ਪੰਨਾ:ਸਿਖਿਆ ਵਿਗਿਆਨ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

80 ਦੀ ਰੁਚੀ ਨੂੰ ਕਈ ਵਿਸ਼ਿਆਂ ਵਿਚ ਲਾਉਣਾ ਚਾਹੀਦਾ ਹੈ । ਆਚਰਨ ਜੀਵਨ ਦੇ ਕਿਸੇ ਵਿਸ਼ੇਸ਼ ਭਾਗ ਨਾਲ ਸਬੰਧ ਨਹੀਂ ਰਖਦਾ ਸਗੋਂ ਸਮੁੱਚੇ ਜੀਵਨ ਨਾਲ ਸਬੰਧ ਰਖਦਾ ਹੈ। ਇਸ ਲਈ ਮਨੁੱਖ ਦੀ ਸਿਖਿਆ ਵੀ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਉਸ ਦੇ ਸਮੁਚੇ ਜੀਵਨ ਨਾਲ ਸਬੰਧ ਰੱਖੋ । ਜੀਵਨ ਦੇ ਹਰ ਪੱਖ ਵਿਚ ਅਖਲਾਕ ਦੀ ਝਲਕ ਹੋਣੀ ਚਾਹੀਦੀ ਹੈ । ਅਖਲਾਕੀ ਜੀਵਨ ਤੋਂ ਹੀ ਮਨੁਖ ਸੰਸਾਰ ਦਾ ਸਭ ਤੋਂ ਉੱਚਾ ਨਿਸ਼ਾਨਾ ਪਰਾਪਤ ਕਰ ਸਕਦਾ ਹੈ । ਸਿਖਿਆ ਦਾ ਅੰਤਮ ਆਦਰਸ਼ ਬਚਿਆਂ ਦਾ ਸਰੀਰਕ ਬਲ ਵਧਾਉਣਾ ਅਤੇ ਗਿਆਨ ਵਿਚ ਵਾਧਾ ਕਰਨਾ ਅਥਵਾ ਸੁੰਦਰ ਭਾਵਾਂ ਨੂੰ ਪੈਦਾ ਕਰਨਾ ਨਹੀਂ ਹੈ, ਸਗੋਂ ਮਜ਼ਬੂਤ ਅਤੇ ਸੁੰਦਰ ਆਚਰਨ ਦਾ ਬਨਾਉਣਾ ਹੈ। ਸੁੰਦਰ ਆਚਰਨ ਬਨਾਉਣ ਲਈ ਦੂਜੀਆਂ ਸਾਰੀਆਂ ਗਲਾਂ ਦੀ ਲੋੜ ਹੁੰਦੀ ਹੈ ਪਰ ਇਨ੍ਹਾਂ ਗਲਾਂ ਦੀ ਪਰਾਪਤੀ ਹੀ ਸਿੱਖਿਆ ਦਾ ਨਿਸ਼ਾਨਾ ਨਹੀਂ ਬਣ ਜਾਣਾ ਚਾਹੀਦਾ। ਹਰਵਾਰਟ ਨੇ ਸਿਖਿਆ ਦਾ ਅੰਤਮ ਨਿਸ਼ਾਨਾ ਆਚਰਨ ਦੀ ਉਸਾਰੀ ਦੱਸਿਆ ਹੈ, ਪਰ ਉਸ ਦਾ ਨੇੜੇ ਦਾ ਨਿਸ਼ਾਨਾ ਮਨੁਖ ਦੀਆਂ ਰੁਚੀਆਂ ਦਾ ਵਾਧਾ ਤੇ ਵਿਕਾਸ ਕਰਨਾ ਦਸਿਆ ਹੈ । ਇਨ੍ਹਾਂ ਰੁਚੀਆਂ ਦਾ ਵਿਕਾਸ ਗਿਆਨ ਦੇ ਵਾਧੇ ਨਾਲ ਹੁੰਦਾ ਹੈ । ਜਿਸ ਵਿਅਕਤੀ ਦਾ ਜਿਹੋ ਜਹਾ ਗਿਆਨ ਹੈ ਉਸ ਦੀ ਉਸੇ ਤਰ੍ਹਾਂ ਦੀ ਰੁਚੀ ਹੁੰਦੀ ਹੈ | ਮੰਨ ਲੌ, ਕਿਸੇ ਵਿਅਕਤੀ ਨੂੰ ਨਾਂ ਆਪਣੇ ਦੇਸ਼ ਦੇ ਇਤਿਹਾਸ, ਨਾ ਭੂਗੋਲ, ਨਾ ਰਾਸ਼ਟਰ ਦੀਆਂ ਅਨੇਕ ਖੂਬੀਆਂ ਦਾ ਗਿਆਨ ਹੈ, ਅਜਿਹੇ ਵਿਅਕਤੀ ਤੋਂ ਕੀ ਅਸੀਂ ਆਸ ਰੱਖ ਸਕਦੇ ਹਾਂ ਕਿ ਉਹ ਦੇਸ਼ ਦੀ ਸੁਤੰਤਰਤਾ ਦੀ ਲੜਾਈ ਵਿਚ ਕੋਈ ਰੁਚੀ ਰਖੇਗਾ ? ਜਿਸ ਵਿਅਕਤੀ ਨੂੰ ਰਾਜਨੀਤੀ ਦਾ ਗਿਆਨ ਹੀ ਨਹੀਂ ਉਸ ਅਗੇ ਰਾਜਸੀ ਵਿਸ਼ਿਆਂ ਤੇ ਚਰਚਾ ਕਰਨਾ ਕੀ ਵਿਅਰਥ ਨਹੀਂ ਪਰਤੀਤ ਹੁੰਦਾ । ਸ਼ਤਰੰਜ ਦੇ ਖੋਲ ਦਾ ਗਿਆਨ ਰਖਣ ਵਾਲਾ ਵਿਅਕਤੀ ਉਸ ਖੇਲ ਵਿਚ ਰੁਚੀ ਵਿਖਾਉਂਦਾ ਹੈ । ਕ੍ਰਿਕਟ ਦਾ ਜਾਨਣ ਵਾਲਾ ਉਸੇ ਵਿਚ ਹੀ ਰੁਚੀ ਵਿਖਾਉਂਦਾ ਹੈ, ਇਸੇ ਤਰ੍ਹਾਂ ਸਮਾਜ ਬਾਰੇ ਗਿਆਨ ਰਖਣ ਵਾਲੇ ਵਿਅਕਤੀ ਦੋ ਹਿਰਦੇ ਵਿਚ ਸਮਾਜਕ ਕਾਰਰਵਾਈਆਂ ਬਾਰੇ ਰੁਚੀ ਰਹਿੰਦੀ ਹੈ। ਇਸੇ ਤਰ੍ਹਾਂ ਵਿਗਿਆਨਿਕ ਵਿਸ਼ੇ ਦੇ ਜਾਨਣ ਵਾਲੇ ਦੀ ਵਿਗਿਆਨਿਕ ਵਿਸ਼ੇ ਵਿਚ ਰੁਚੀ ਰਹਿੰਦੀ ਹੈ । ਮਨੁੱਖ ਦੀ ਜਿਹੋ ਜਿਹੀ ੁਚੀ ਹੁੰਦੀ ਹੈ ਉਹੋ ਜਿਹੇ ਉਸ ਦੇ ਕੰਮ ਹੁੰਦੇ ਹਨ । ਮਨੁੱਖ ਜਿਸ ਵਿਸ਼ੇ ਨੂੰ ਸਦਾ ਯਾਦ ਕਰਦਾ ਰਹਿੰਦਾ ਹੈ ਉਹ ਆਪਣੇ ਆਪ ਉਸ ਨੂੰ ਪਰਾਪਤ ਕਰਨ ਲਈ ਸੁਭਾਵਿਕ ਯਤਨ ਕਰਨ ਲੱਗ ਪੈਂਦਾ ਹੈ । ਸੱਚ ਹੈ; ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਹਨ ਤਿਹੋ ਜਿਹੀ ਸਾਡੀ ਰੁਚੀ ਹੁੰਦੀ ਹੈ ਅਤੇ ਉਹੋ ਜਿਹਾ ਹੀ ਸਾਡਾ ਆਚਰਨ ਬਣ ਜਾਂਦਾ ਹੈ । The circle of thought contains the store of that which by degrees can mount by steps of interest to diesire, and then by means of volition to action. The whole inner activity has its abode in the circle of thought. Here lies the initiative of life, the primal energy. The limits of the circle of thought are the limits of character. In the culture of the circle of thought, the main part of education lies'.--Student's Herbart by Heyward.