________________
੩੮ ਵਿਚ ਜੀਵਨ ਦੀ ਰਖਿਆ ਵਾਸਤੇ ਹਨ, ਦੂਜੀ ਕਿਸਮ ਦੇ ਕਾਰ ਵਿਹਾਰਾਂ ਦੇ ਟਾਕ ਜਿਹੜੇ ਅਪਰਤੱਖ ਰੂਪ ਵਿਚ ਜੀਵਨ ਦੀ ਰੱਖਿਆ ਕਰਦੇ ਹਨ, ਵਧੇਰੀ ਮਹੱਤਾ ਵਾਲੇ ਹਨ। ਇਸੇ ਤਰ੍ਹਾਂ ਤੀਜੀ ਤਰ੍ਹਾਂ ਦੇ ਕਾਰ ਵਿਹਾਰ ਪਹਿਲੀ ਅਤੇ ਦੂਜੀ ਕਿਸਮ ਦੇ ਕਾਰ ਵਿਹਾਰਾਂ ਨਾਲੋਂ ਘਟੀਆਂ ਹਨ । ਸਭ ਤੋਂ ਘਟ ਮਹੱਤਾ ਦੇ ਕਾਰ ਵਿਹਾਰ ਉਹ ਹਨ ਜਿਹੜੇ ਵਿਹਲੇ ਵੇਲੇ ਹੁੰਦੇ ਰਹਿੰਦੇ ਹਨ । ਜਿਸ ਤਰ੍ਹਾਂ ਵਖ ਵਖ ਕਾਰ ਵਿਹਾਰਾਂ ਦੀ ਜੀਵਨ ਵਿਚ ਮਹੱਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਮਹੱਤਾ ਬੱਚੇ ਦੀ ਸਿੱਖਿਆ ਵਿਚ ਹੋਣੀ ਚਾਹੀਦੀ ਹੈ । ਬੱਚੇ ਦੀ ਸਿੱਖਿਆ ਵਿਚ ਉਨ੍ਹਾਂ ਵਿਸ਼ਿਆਂ ਨੂੰ ਵਧੇਰੇ ਮਹੱਤਾ ਦੇਣੀ ਚਾਹੀਦੀ ਹੈ ਜਿਹੜੇ ਉਸ ਦੇ ਜੀਵਨ ਦੀ ਰੱਖਿਆ ਲਈ ਪਰਤੱਖ ਅਤੇ ਅਪਰਤੱਖ ਰੂਪ ਵਿਚ ਸਹਾਈ ਹਨ, ਉਨ੍ਹਾਂ ਦੀ ਨਹੀਂ ਜਿਹੜੇ ਉਸ ਦੇ ਵਿਹਲ ਸਮੇਂ ਕੰਮ ਆਉਂਦੇ ਹਨ । ਹਰਵਰਟ ਸਪੈਂਸਰ ਅਨੁਸਾਰ ਵਖ ਵਖ ਵਿਸ਼ਿਆਂ ਦੀ ਪੜਾਈ ਵਖ ਵਖ ਤਰ੍ਹਾਂ ਦੇ ਜੀਵਨ ਵਿਹਾਰਾਂ ਲਈ ਲੋੜੀਂਦੀ ਹੈ। ਪਰਤੱਖ ਰੂਪ ਵਿਚ ਜੀਵਨ ਦੀ ਰੱਖਿਆ ਲਈ ਫਿਜ਼ਾਲੌਜੀ (ਸਰੀਰਕ ਵਿਗਿਆਨ) ਅਤੇ ਹਾਈਜੀਅਨ (ਸੂਸਬ-ਵਿਗਿਆਨ) ਲਾਭਦਾਇਕ ਮੰਨੇ ਗਏ ਹਨ । ਅਪਰਤੱਖ ਰੂਪ ਵਿਚ ਜੀਵਨ ਰਖਿਆ ਲਈ ਭਾਸ਼ਾ ਵਿਗਿਆਨ ਦੀ ਜਾਣਕਾਰੀ, ਗਣਿਤ, ਭੂਗੋਲ, ਪਦਾਰਥ ਵਿਗਿਆਨ ਆਦਿ ਵਿਸ਼ੇ ਲੋੜੀਂਦੇ ਦੱਸੋ ਗਏ ਹਨ । ਬੱਚੇ ਦੀ ਰੱਖਿਆ ਸਬੰਧੀ ਵਿਸ਼ੇ ਬਾਲ-ਵਿਗਿਆਨ ਅਤੇ ਘਰੇਲੂ ਵਿਗਿਆਨ ਹਨ । ਸਮਾਜ ਕਲਿਆਣ ਬਾਰੇ ਪੜ੍ਹਾਈ ਲਈ ਵਿਸ਼ੇ ਇਤਿਹਾਸ, ਅਰਬ-ਸ਼ਾਸ਼ਤਰ, ਅਤੇ ਸਮਾਜ ਸ਼ਾਸ਼ਤਰ ਹਨ । ਵਿਹਲ ਵੇਲੇ ਦੇ ਕਾਰ ਵਿਹਾਰਾਂ ਲਈ ਵਿਸ਼ੇ ਚਿਤਰਕਲਾ, ਸੰਗੀਤ ਆਦਿ ਹਨ । ਸਪੈਂਸਰ ਦਾ ਕਥਨ ਹੈ ਕਿ ਬੱਚਿਆਂ ਦੀ ਸਿਖਿਆ-ਤਰਤੀਬ ਵਿਚ ਵਖ ਵਖ ਪੜਾਈ ਦੇ ਵਿਸ਼ਿਆਂ ਨੂੰ ਉਹੋ ਜਹੀ ਮਹੱਤਾ ਦੇਣੀ ਚਾਹੀਦੀ ਹੈ, ਜਿਹੋ ਜਹੀ ਉਸ ਨਾਲ ਸਬੰਧਤ ਕਾਰ ਵਿਹਾਰ ਨੂੰ ਮਹੱਤਾ ਜੀਵਨ ਵਿਚ ਹੈ । ਠੀਕ ਹੈ ਤਾਂ ਉਨ੍ਹਾਂ ਦੇ ਕਥਨ ਅਨੁਸਾਰ ਫਿਜ਼ਾਲੋਜੀ ਅਤੇ ਹਾਈਜੀਅਨ ਨੂੰ ਚਿਤਰ ਕਲਾ ਅਤੇ ਸੰਗੀਤ ਨਾਲੋਂ ਬਚਿਆਂ ਦੀ ਸਿਖਿਆ ਵਿਚ ਵਧੇਰੇ ਮਹੱਤਾ ਦੀ ਥਾਂ ਦੇਣੀ ਚਾਹੀਦੀ ਹੈ । ਇਸੇ ਤਰ੍ਹਾਂ ਸਾਹਿਤ ਨਾਲੋਂ ਪਦਾਰਥ ਵਿਗਿਆਨ ਨੂੰ ਵਧੇਰੇ ਮਹੱਤਾ ਵਾਲੀ ਥਾਂ ਮਿਲਣੀ ਚਾਹੀਦੀ ਹੈ, ਕਿਉਂਜੁ ਸਾਹਿੱਤ ਸਾਡੇ ਵਿਹਲ ਵੇਲੇ ਨਾਲ ਸਬੰਧ ਰਖਦਾ ਹੈ । ਇਸ ਤਰਾਂ ਅਸੀਂ ਵੇਖਦੇ ਹਾਂ ਕਿ ਸਪੈਂਸਰ ਪਦਾਰਥ ਵਿਗਿਆਨ ਦਾ ਪੱਖੀ ਅਤੇ ਸਾਹਿੱਤ ਦਾ ਵਿਰੋਧੀ ਸੀ । ਸਪੈਂਸਰ ਦੇ ਮੱਤ ਦੀ ਅਲੋਚਨਾ - ਸਪੈਂਸਰ ਦੀ ਪੂਰਨ ਜੀਵਨ ਦੀ ਕਲਪਣਾ ਅਸਲ ਵਿਚ ਤੰਗ ਜਹੀ ਸੀ। ਇਹ ਇਕ ਪਦਾਰਥ ਵਾਦੀ ਕਲਪਣਾ ਸੀ | ਇਸ ਲਈ ਅਸੀਂ ਉਸ ਦੀ ਸਿਖਿਆ ਯੋਜਨਾ ਵਿਚ ਉਨ੍ਹਾਂ ਵਿਸ਼ਿਆਂ ਦੀ ਮਹੱਤਾ ਭਰੀ ਥਾਂ ਨਹੀਂ ਵੇਖਦੇ ਜਿਹੜੇ ਮਲਖ ਦੀ ਅਧਿਆਤਮਿਕ ਂ ਉੱਨਤੀ ਕਰਨ ਵਾਲੇ ਹਨ । ਸਪੈਂਸਰ ਨੇ ਆਪਣੀ ਸਿਖਿਆ ਯੋਜਨਾ ਵਿਚ ਧਰਮ ਲਈ ਕੋਈ ਥਾਂ ਹੀ ਨਹੀਂ ਰੱਖਿਆ | ਇਸ ਲਈ ਹਰਵਰਟ ਸਪੈਂਸਰ ਦੀ ਸਿਖਿਆ ਪਰਨਾਲੀ ਅਨੁਸਾਰ ਸਿੱਖਿਅਤ ਬੱਚਾ ਕਾਰ
- ."Music, painting, drawing and the like, since they occupy the leisure part of life, so should they occupy the leisure part of education"
-Spencer, Essay on Education.