ਪੰਨਾ:ਸਿਖਿਆ ਵਿਗਿਆਨ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

३१ ਇਕ ਸਿਧਾਂਤ ਉਤੇ ਹੀ ਟਿਕਦਾ ਹੈ ਅਤੇ ਹਾਲਤ ਦਿਆਂ ਝਟਕਿਆਂ ਨਾਲ ਡੋਲਦਾ ਨਹੀਂ। ਹਜ਼ਰਤ ਈਸਾ ਅਤੇ ਸਾਕਰਟੀਜ਼ (ਸ਼ੁਕਰਾਤ) ਵੀ ਇਸ ਲਈ ਅਮਰ ਨਹੀਂ ਹੋ ਗਏ ਕਿ ਉਨ੍ਹਾਂ ਹਾਲਤ ਦਾ ਟਾਕਰਾ ਕੀਤਾ ਅਤੇ ਆਪਣੇ ਆਪ ਨੂੰ ਹਾਲਤ ਅਨੁਸਾਰ ਨਾਂ ਬਦਲਿਆ। ਹਾਲਤ ਅਨੁਸਾਰ ਬਦਲ ਜਾਣ ਵਾਲੇ ਵਿਅਕਤੀ ਨੂੰ ਚਤਰ ਅਤੇ ਚਲਾਕ ਜ਼ਰੂਰ ਆਖਿਆ ਜਾ ਸਕਦਾ ਹੈ, ਪਰ ਉਹ ਅਖਲਾਕ ਵਾਲਾ ਅਤੇ ਧਾਰਮਿਕ ਵਿਅਕਤੀ ਕਦੇ ਵੀ ਨਹੀਂ ਆਖਿਆ ਜਾ ਸਕਦਾ । ਅਜਿਹੇ ਵਿਅਕਤੀ ਦਾ ਜੀਵਨ ਰੀਸ ਕਰਨ ਯੋਗ ਨਹੀਂ ਹੈ । ਜਿਸ ਸਮਾਜ ਵਿਚ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਬਹੁਲਤਾ ਹੁੰਦੀ ਹੈ ਉਹ ਸਮਾਜ ਬੋਨਿਯਮਾ, ਵਿਚਾਰ ਹੀਨ ਰਹਿੰਦਾ ਹੈ । ਉਸ ਦਾ ਖਤਮ ਹੋ ਜਾਣਾ ਬੜਾ ਸਹਿਲ ਹੈ । ਬਚਿਆਂ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹ ਪੱਕੇ ਇਰਾਦੇ ਵਾਲੇ ਬਣਨ ਅਤੇ ਸਮਾਜ਼ ਦਾ ਭਲਾ ਕਰਨ ਸੰਪੂਰਨ ਜੀਵਨ ਇੰਗਲੈਂਡ ਦੇ ਪ੍ਰਸਿੱਧ ਵਿਦਵਾਨ ਹਰਵਰਟ ਸਪੇਸਰ ਨੇ ਸਿੱਖਿਆ ਦਾ ਉਦੇਸ਼ ਸੰਪੂਰਨ ਜੀਵਨ ਬਨਾਉਣਾ ਦਸਿਆ ਹੈ। ਹਰਵਰਟ ਸਪੈਂਸਰ ਇਕ ਵੱਡੇ ਫਿਲਾਸਫਰ ਅਤੇ ਸਮਾਜ ਵਿਗਿਆਨੀ ਸਨ ਪਰ ਉਹ ਪਦਾਰਥਵਾਦੀ ਸਨ । ਉਨ੍ਹਾਂ ਨੇ ਜੀਵਨ ਦੇ ਸਾਰੇ ਕੰਮਾਂ ਨੂੰ ਹੇਠ ਲਿਖੇ ਪੰਜਾਂ ਹਿਸਿਆਂ ਵਿਚ ਵੰਡਿਆ ਹੈ:- (੧) ਜੀਵਨ ਨੂੰ ਪਰਤੱਖ ਸੁਰਖਿਅਤ ਰਖਣ ਵਾਲੇ ਕੰਮ ੧ ॥ (੨) ਜੀਵਨ ਨੂੰ ਅਪਰਤੱਖ ਰੂਪ ਵਿਚ ਸੁਰਖਿਅਤ ਰਖਣ ਵਾਲੇ ਕੰਮ ੨ ॥ (੩) ਸੰਤਾਨ-ਰੱਖਿਆ ਸਬੰਧੀ ਕੰਮ ੩। (੪) ਸਮਾਜ-ਰਖਿਆ ਸਬੰਧੀ ਕੰਮ ੪ । (੫) ਵਿਹਲ ਵੇਲੇ ਦੇ ਕੰਮ ਪ ਮਨੁਖ ਹਰ ਪਲ ਉਪਰ ਲਿਖੇ ਕਿਸੇ ਨਾ ਕਿਸੇ ਕੰਮ ਵਿਚ ਲਗਿਆ ਰਹਿੰਦਾ ਹੈ । ਜਿਹੜੀ ਸਿਖਿਆ ਮਨੁੱਖ ਨੂੰ ਆਪਣੇ ਸੰਪੂਰਨ ਜੀਵਨ ਲਈ ਤਿਆਰ ਕਰਦੀ ਹੈ ਉਹ ਅਜਿਹੀ ਹੋਣੀ ਚਾਹੀਦੀ ਹੈ ਕਿ ਉਹ ਉਸ ਨੂੰ ਹਰ ਪਰਕਾਰ ਦੀ ਹਾਲਤ ਵਿਚ ਸਹਾਇਤਾ ਕਰੋ । ਬੱਚੇ ਨੂੰ ਸਕੂਲਾਂ ਵਿਚ ਉਹ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ ਜਿਹੜੇ ਉਸ ਨੂੰ ਹਰ ਤਰ੍ਹਾਂ ਦੇ ਜੀਵਨ ਦੇ ਕਾਰ ਵਿਹਾਰਾਂ ਲਈ ਯੋਗ ਬਨਾਉਣ । ਜੀਵਨ ਦੋ ਕਾਰ ਵਿਹਾਰਾਂ ਦੀ ਉਪਰਲੀ ਵੰਡ ਜਿਸ ਕਰਮ ਨਾਲ ਦਰਸਾਈ ਗਈ ਹੈ ਉਸੇ ਕਰਮ ਨਾਲ ਉਨ੍ਹਾਂ ਦੀ ਜੀਵਨ ਵਿਚ ਮਹੱਤਾ ਵੀ ਹੈ । ਪਹਿਲੀ ਕਿਸਮ ਦੇ ਕਾਰ ਵਿਹਾਰ ਜਿਹੜੇ ਪਰਤੱਖ ਰੂਪ

  • Complete living.

+ Spencer's Cotegories of Activities- 1. Activities of direct self-preservation. 2. Activities of indirect self-preservation. 3 Activities for the care of off spring. 4. Activities concerning welfare of society. . 5. Activities that fill the leisure part of life.