ਪੰਨਾ:ਸਿਖਿਆ ਵਿਗਿਆਨ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

उप ਅਤੇ ਉਨ੍ਹਾਂ ਦੇ ਹੁਕਮ ਦੀ ਪਾਲਣਾ ਕਰਨ ਲਈ ਸਦਾ ਤਿਆਰ ਰਹਿਣ। ਜਿਥੇ ਪਰਜਾ-ਤੰਤਰ ਵਿਅਕਤੀਆਂ ਲਈ ਸ਼ਰਧਾ ਘਟਾਉਂਦਾ ਹੈ ਉਥੇ ਫਾਸਿਜ਼ਮ ਇਸ ਤਰ੍ਹਾਂ ਦੀ ਸ਼ਰਧਾ ਨੂੰ ਵਧਾਉਂਦਾ ਹੈ। ਇਸ ਇਥੇ ਅਸੀਂ ਸਿਖਿਆ ਦੇ ਆਦਰਸ਼ਾਂ ਦਾ ਸੰਖੇਪ ਵਰਣਨ ਕਰਾਂਗੋ ਅਤੇ ਉਨ੍ਹਾਂ ਦੀ ਜਾਂਚ ਵੀ ਕਰਾਂਗੇ । ਸਿਖਿਆ ਦੇ ਆਦਰਸ਼ ਅਤੇ ਪਾਠ-ਵਿਸ਼ੇ ਵਿਚ ਡੂੰਘਾ ਸਬੰਧ ਹੈ ਲਈ ਅੱਡ ਅੱਡ ਆਦਰਸ਼ਾਂ ਅਨੁਸਾਰ ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਵਿਸ਼ਿਆਂ ਨੂੰ ਵਧ ਜਾਂ ਘਟ ਮਹੱਤਾ ਦਿਤੀ ਜਾਂਦੀ ਹੈ। ਹਾਲਾਤ ਅਨੁਸਾਰ ਢਾਲ ਲੈਣ ਦੇ ਗੁਣ ਦੀ ਪਰਾਪਤੀ ਹਾਲਾਤ ਅਨੁਸਾਰ ਢਾਲ ਲੈਣ ਦਾ ਸਿਧਾਂਤ :–ਸਿਖਿਆ ਦਾ ਇਕ ਉਦੇਸ਼ ਇਹ ਮੰਨਿਆ ਜਾਂਦਾ ਹੈ ਕਿ ਮਨੁਖ ਆਪਣੇ ਆਪ ਨੂੰ ਹਾਲਤ ਅਨੁਸਾਰ ਢਾਲ ਲਵੇ। ਪ੍ਰਾਣੀ-ਸ਼ਾਸ਼ਤਰ ਅਨੁਸਾਰ ਜੀਵਨ ਦਾ ਵਿਕਾਸ ਹਾਲਤ ਅਨੁਸਾਰ ਢਾਲ ਲੈਣ ਵਿਚ ਹੈ । ਜੀਵ ਜਿੱਨਾ ਆਪਣੇ ਆਪ ਨੂੰ ਹਾਲਤ ਅਨੁਸਾਰ ਢਾਲ ਲੈਂਦਾ ਹੈ ਉੱਨਾ ਹੀ ਜੀਵਨ ਵਿਚ ਸਫਲ ਹੁੰਦਾ ਹੈ। ਇਸਦੇ ਉਲਟ ਜਿਸ ਜੀਵ ਦਾ ਜੀਵਨ ਆਪਣੀ ਬਾਹਰ ਮੁਖੀ ਹਾਲਤ ਦੇ ਅਨੁਕੂਲ ਨਹੀਂ ਉਹ ਖਤਮ ਹੋ ਜਾਂਦਾ ਹੈ । ਬਾਹਰਮੁਖੀ ਹਾਲਤ ਸਦਾ ਬਦਲਦੀ ਰਹਿੰਦੀ ਹੈ। ਸਿਖਿਆ ਦਾ ਇਕ ਵਡਾ ਮਨੋਰਥ ਇਹ ਮੰਨਿਆ ਗਿਆ ਹੈ ਕਿ ਮਨੁੱਖ ਇਨ੍ਹਾਂ ਬਦਲਦੇ ਵਾਲਾਂ ਅਨੁਸਾਰ ਆਪਣੇ ਜੀਵਨ ਵਿਚ ਉਚਿਤ ਤਬਦੀਲੀ ਲੈ ਆਵੇ। ਕੁਦਰਤ ਨੇ ਮਨੁੱਖ ਤੋਂ ਬਿਨਾਂ ਹਰ ਜੀਵ ਨੂੰ ਕੁਝ ਯੋਗਤਾਵਾਂ ਦਿੱਤੀਆਂ ਹਨ ਜਿਨ੍ਹਾਂ ਕਰ ਕੇ ਉਹ ਬਿਨਾਂ ਵਧੇਰੇ ਕਠਨਾਈ ਦੇ ਜੀਉਂਦਾ ਰਹਿ ਸਕਦਾ ਤੇ ਸੰਤਾਨ ਉਤਪਤੀ ਕਰ ਸਕਦਾ ਹੈ । ਪਸ਼ੂਆਂ ਅਤੇ ਕੀੜਿਆਂ ਮਕੌੜਿਆਂ ਦੇ ਸਰੀਰ ਦੀ ਬਨਾਵਟ ਅਤੇ ਉਨ੍ਹਾਂ ਦੇ ਪੱਠੇ ਜਨਮ ਤੋਂ ਹੀ ਅਜਿਹੇ ਹਨ ਕਿ ਉਹ ਬਿਨਾਂ ਸਿਖਿਆ ਤੋਂ ਬਾਹਰਲੇ ਸੰਸਾਰ ਵਿਚ ਚੰਗੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਸਕਦੇ ਹਨ । ਇਸੇ ਤਰ੍ਹਾਂ ਉਨ੍ਹਾਂ ਦੇ ਮਨ ਦੀ ਬਣਾਵਟ ਵੀ ਉਨ੍ਹਾਂ ਨੂੰ ਜਨਮ ਤੋਂ ਹੀ ਸੰਸਾਰ ਵਿਚ ਰਹਿਣ ਦੀਆਂ ਸਾਰੀ ਕਿਸਮ ਦੀਆਂ ਯੋਗਤਾਵਾਂ ਦੇ ਦਿੰਦੀ ਹੈ । ਉਨ੍ਹਾਂ ਦਾ ਜੀਵਨ ਆਮ ਕਰ ਕੇ ਉਨ੍ਹਾਂ ਦੀਆਂ ਮੁਢਲੀਆਂ ਬਿਰਤੀਆਂ ਰਾਹੀਂ ਹੀ ਚਲਾਇਆ ਜਾਂਦਾ ਹੈ। ਇਨ੍ਹਾਂ ਮੁਢਲੀਆਂ ਬਿਰਤੀਆਂ ਵਿ ਕਿਸੇ ਤਰ੍ਹਾਂ ਦੀ ਤਬਦੀਲੀ ਖਾਸ ਜ਼ਰੂਰੀ ਨਹੀਂ । ਇਹ ਗਲ ਮਨੁਖ ਦੇ ਬੱਚੇ ਬਾਰੇ ਠੀਕ ਨਹੀਂ ਹੈ । ਮਨੁਖ ਦਾ ਬੱਚਾ ਕੁਦਰਤ ਵਲੋਂ ਸਾਰੇ ਜਾਨਵਰਾਂ ਦੇ ਬਚਿਆਂ ਨਾ, ਨਿਆਸਰਾ ਬਣਾਇਆ ਗਿਆ ਹੈ । ਉਸ ਦਾ ਜਨਮ ਸਮੇਂ ਸਰੀਰ ਅਤੇ ਮਨ ਬਿਲਕੁਲ ਨਿਰਬਲ ਹੁੰਦਾ ਹੈ । ਉਹ ਦੂਜਿਆਂ ਦੀ ਸਹਾਇਤਾ ਬਿਨਾਂ ਜੀ ਹੀ ਨਹੀਂ ਸਕਦਾ । ਤੁਸੀਂ ਬਤੱਖ ਦੇ ਬੱਚੇ ਨੂੰ ਪੈਦਾ ਹੋਣ ਸਾਰ ਪਾਣੀ ਵਿਚ ਪਾ ਦਿਉ ਉਹ ਤਰਨ ਲਗ ਪਵੇਗਾ । ਉਹ ਬਿਨਾਂ ਕਿਸੇ ਦੇ *Adjustsent to environment. Education may be tentatively defined, then, as the process by means of which the individual acquires experiences that will function in rendering more efficient his future action. -Bagley, The Educative Process, Page 22.