ਪੰਨਾ:ਸਿਖਿਆ ਵਿਗਿਆਨ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਆਪਣੇ ਅਧੀਨ ਕਰ ਸਕਦਾ ਹੈ । ਅਸਲ ਵਿਚ ਅਜੋਕੇ ਸਮੇਂ ਦਾ ਸੱਚਾ ਬਲ ਨਾ ਧਨ- ਬਲ ਹੋ ਨਾ ਜਲ-ਬਲ ਸਗੋਂ ਵਿਗਿਆਨ-ਬਲ ਹੈ । ਇਹ ਬਲ ਸਿੱਖਿਆ ਰਾਹੀਂ ਮਿਲਦਾ ਹੈ । ਇਸ ਲਈ ਰਾਸ਼ਟਰ ਦੇ ਹਰ ਵਿਅਕਤੀ ਦਾ ਕਰਤੱਵ ਹੈ ਕਿ ਆਪਣੇ ਰਾਸ਼ਟਰ ਨੂੰ ਉੱਨਤੀ ਕਰਨ ਵਾਲਾ ਬਨਾਉਣ ਲਈ ਸਿਖਿਆ ਦਾ ਜਿੰਨਾ ਪਰਚਾਰ ਕਰ ਸਕਦਾ ਹੋਵੇ ਕਰੇ। ਅਧੁਨਿਕ ਮਸ਼ੀਨਰੀ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਸਰੀਰਕ ਮਿਹਨਤ ਦੀ ਇੰਨੀ ਲੋੜ ਨਹੀਂ ਹੈ। ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਲੰਮੀ ਟ੍ਰੇਨਿੰਗ ਅਤੇ ਬੌਧਿਕ ਦੀ ਉੱਨਤੀ ਲੋੜ ਹੈ।ਮਸ਼ੀਨਾਂ ਦੀ ਸਹਾਇਤਾ ਨਾਲ ਜ਼ਿਹੜਾ ਕੰਮ ਸੌ ਮਜ਼ਦੂਰ ਦਿਨ ਭਰ ਵਿਚ ਕਰਦੇ ਸੀ ਉਹ ਇਕ ਮਜ਼ਦੂਰ ਇਕ ਘੰਟੇ ਵਿਚ ਕਰ ਦਿੰਦਾ ਹੈ । ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਉਚਿਤ ਸਿਖਿਆ ਦੀ ਲੋੜ ਹੈ । ਨਿਤ ਦਿਨ ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਨਵੀਆਂ ਕਾਢਾਂ ਕਢੀਆਂ ਜਾਂਦੀਆਂ ਹਨ । ਜਿਸ ਵਿਅਕਤੀ ਨੂੰ ਉਚਿਤ ਸਿਖਿਆ ਦਿੱਤੀ ਗਈ ਹੈ ਉਹੋ ਆਪਣੇ ਆਪ ਨੂੰ ਇਨ੍ਹਾਂ ਕਾਰਖਾਨਿਆਂ ਵਿਚ ਕੰਮ ਕਰਨ ਦੇ ਯੋਗ ਬਣਾ ਸਕਦਾ ਹੈ । ਇਸ ਲਈ ਇਸ ਦ੍ਰਿਸ਼ਟੀ ਤੋਂ ਵੀ ਜਨਤਾ ਵਿਚ ਸਿੱਖਿਆ ਦੇ ਪਰਚਾਰ ਦੀ ਬੜੀ ਲੋੜ ਹੈ ।