ਪੰਨਾ:ਸਿਖਿਆ ਵਿਗਿਆਨ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੩੨ ਲਵੋ ਕਿ ਬੱਚੇ ਦੀ ਸ਼ਖਸ਼ੀਅਤ ਬਣਾਉਣ ਵਿਚ ਨਿਰਾ ਉਸੇ ਦਾ ਹੱਥ ਨਹੀਂ ਹੈ । ਬੱਚੇ ਦੀ ਸ਼ਖਸੀਅਤ ਕਈ ਤਰ੍ਹਾਂ ਦੇ ਸੰਸਕਾਰਾਂ ਨਾਲ ਬਣਦੀ ਹੈ। ਜਦੋਂ ਤਕ ਇਨ੍ਹਾਂ » ਸੰਸਕਾਰਾਂ ਦਾ ਧਿਆਨ ਸਿਖਿਆ ਦੇਣ ਵਾਲੇ ਨੂੰ ਨਹੀਂ ਹੋਵੇਗਾ, ਉਹ ਜਿਹੜੀ ਸਿਖਿਆ ਬਾਲਕ ਨੂੰ ਦੇਵੇਗਾ ਉਸ ਨਾਲ ਬਾਲਕ ਨੂੰ ਵਧੇਰੇ ਲਾਭ ਵੀ ਨਹੀਂ ਹੋਵੇਗਾ। ਸਿਖਿਆ ਦੇਣ ਵਾਲੇ ਅਤੇ ਸਿਖਿਆ ਲੈਣ ਵਾਲੇ ਦਾ ਸਬੰਧ ਵਿਧਾਨਿਕ ਸਿਖਿਆ ਦੇਣ ਦੇ ਵੱਡੇ ਸਾਧਨ ਸਕੂਲ ਅਤੇ ਕਾਲਜ ਹਨ । ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਅਧਿਆਪਕ ਹੁੰਦੇ ਹਨ। ਇਸ ਲਈ ਰਾਸ਼ਟਰ ਦੇ ਬਚਿਆਂ ਨੂੰ ਪੜਾਉਣ ਲਿਖਾਉਣ ਦਾ ਭਾਰ ਅਧਿਆਪਕਾਂ ਉੱਤੇ ਹੈ । ਜੇ ਸਿਖਿਆ ਦੇਣ ਵਾਲੇ ਆਪਣੇ ਕਰ- ਤਵਾਂ ਨੂੰ ਸਾਵਧਾਨੀ ਨਾਲ ਕਰਨ ਤਾਂ ਇਕ ਡਿੱਗਾ ਹੋਇਆ ਰਾਸ਼ਟਰ ਵੀ ਉੱਨਤੀ ਦੀ ਸਿਖਰ ਤੇ ਪਹੁੰਚ ਸਕਦਾ ਹੈ ਅਤੇ ਜੋ ਸਿਖਿਆ ਦੇਣ ਵਾਲੇ ਅਣਗਹਿਲੀ ਕਰਨ ਤਾਂ ਉੱਨਤ ਰਾਸ਼ਟਰ ਵੀ ਜਾਂਗਲੀ ਅਵਸਥਾ ਨੂੰ ਪਹੁੰਚ ਜਾਵੇ । ਸਿਖਿਆ ਦੇਣ ਵਾਲੇ ਆਪਣੇ ਕਰਤੱਵਾਂ ਨੂੰ ਤਾਂ ਹੀ ਠੀਕ ਤਰ੍ਹਾਂ ਨਿਭਾ ਸਕਦੇ ਹਨ ਜਦ ਉਹ ਆਪਣੇ ਜੀਵਨ ਦਾ ਇਕੋ ਹੀ ਉਦੇਸ਼ ਆਪਣੇ ਬਾਲਕਾਂ ਦੇ ਬਾਰੇ ਜਾਣਕਾਰੀ ਵਧਾਉਣਾ, ਉਨ੍ਹਾਂ ਦੀਆਂ ਯੋਗਤਾਵਾਂ ਨੂੰ ਜਾਨਣਾ, ਅਤੇ ਉਨ੍ਹਾਂ ਦੇ ਮਾਨਸਿਕ ਵਿਕਾਸ ਦੇ ਨਿਯਮਾਂ ਨੂੰ ਸਿਖਣਾ ਬਣਾ ਲੈਣ । ਰੂਸੋ ਵਿਦਵਾਨ ਦੇ ਹੇਠ ਲਿਖੇ ਕਥਨ ਨੂੰ ਹਰ ਸਿਖਿਆ ਦੇਣ ਵਾਲੇ ਨੂੰ ਸਦਾ ਧਿਆਨ ਵਿਚ ਰਖਣਾ ਚਾਹੀਦਾ ਹੈ-ਬਾਲਕ ਉਹ ਪੁਸਤਕ ਹੈ ਜਿਸ ਦਾ ਹਰ ਸਿਖਿਆ ਦੇਣ ਵਾਲੇ ਨੂੰ ਆਦਿ ਤੋਂ ਅੰਤ ਤਕ ਅਧਿਅਨ ਕਰਨਾ ਜ਼ਰੂਰੀ ਹੈ। ਸਿੱਖਿਆ ਦੇਣ ਵਾਲੇ ਨੂੰ ਇਕ ਤਾਂ ਬਾਲ-ਮਨੋਵਿਗਿਆਨ ਦਾ ਕਾਫੀ ਗਿਆਨ ਪਰਾਪਤ ਕਰਨਾ ਅਤੇ ਸਿਖਿਆ ਦੇਣ ਦੀ ਵਿਧੀ ਦਾ ਜਾਨਣਾ ਜ਼ਰੂਰੀ ਹੈ, ਦੂਜੇ ਹਰ ਬੱਚੋ ਦੋ ਜੀਵਨ ਦੀ ਅਤੇ ਉਸ ਦੀਆਂ ਯੋਗਤਾਵਾਂ ਦੀ ਵਿਸ਼ੇਸ਼ਤਾ ਦਾ ਅਧਿਅਨ ਕਰਨਾ ਜ਼ਰੂਰੀ ਹੈ । ਬਾਲ-ਮਨੋਵਿਗਿਆਨ ਵਿਚ ਮਨ ਦੇ ਸਧਾਰਨ ਨਿਯਮਾਂ ਦਾ ਅਧਿਅਨ ਕੀਤਾ ਜਾਂਦਾ ਹੈ, ਪਰ ਸਿਖਿਆ ਦੇਣ ਵਾਲੇ ਨੂੰ ਇੱਨਾ ਹੀ ਗਿਆਨ ਕਾਫੀ ਨਹੀਂ ਹੈ । ਉਸ ਨੂੰ ਹਰ ਬੱਚੇ ਦੀ ਵਿਸ਼ੇਸ਼ਤਾ ਨੂੰ ਜਾਨਣਾ ਵੀ ਜ਼ਰੂਰੀ ਹੈ । ਸਿਖਿਆ ਦੇਣ ਵਾਲਾ ਕੋਈ ਵਿਗਿਆਨੀ ਨਹੀਂ, ਉਹ ਨਿਰਾ ਫਿਲਾਸਫਰ ਵੀ ਨਹੀਂ ਹੈ, ਉਹ ਤੇ ਇਕ ਕਲਾਕਾਰ ਹੈ। ਜਿਸ ਤਰ੍ਹਾਂ ਇਕ ਕਲਾਕਾਰ ਆਪਣੇ ਚਿਤਰ ਨੂੰ ਪੂਰਿਆਂ ਕਰਨ ਵਿਚ ਰੁਚੀ ਵਿਖਾਉਂਦਾ ਹੈ, ਅਥਵਾ ਜਿਵੇਂ ਇਕ . ਕਵੀ ਕਵਿਤਾ ਬਨਾਉਣ ਲਗਿਆਂ ਆਪਣੀ, ਨਿਜਤਾ ਨੂੰ ਗੁਆ ਲੈਂਦਾ ਹੈ, ਇਸੋ ਤਰ੍ਹਾਂ ਸੱਚਾ ਅਧਿਆਪਕ ਆਪਣੇ ਸ਼ਿਸ਼ ਦੇ ਨਵੇਂ-ਜੀਵਨ ਦੀ ਉਸਾਰੀ ਵਿਚ ਆਪਣੇ ਆਪ ਨੂੰ ਗੁਆ ਦਿੰਦਾ ਹੈ । ਉਸ ਦੀ ਮਿਹਨਤ ਦਾ ਇਨਾਮ ਇਕ ਨਵੇਂ ਜੀਵਨ ਦੀ ਉਸਾਰੀ ਤੋਂ ਸਿਵਾ ਹੋਰ ਕੁਝ ਨਹੀਂ ਸਕਦਾ । ਸੱਚਾ ਗੁਰੂ ਆਪਣੇ ਸ਼ਿਸ਼ ਨੂੰ ਰਬ ਸਮਾਨ ਮੰਨਦਾ ਹੈ । ਹਰ ਬੱਚਾ ਪਰਮਾਤਮਾਂ ਦਾ ਅਵਤਾਰ ਹੈ । ਜਿਸ ਤਰ੍ਹਾਂ ਮੰਦਰ ਦਾ ਪੁਜਾਰੀ ਸਧਾਰਨ ਮੰਦਰਾਂ ਵਿਚ ਮੂਰਤੀਆਂ ਰਾਹੀਂ ਪਰਮਾਤਮਾਂ ਨੂੰ ਯਾਦ ਕਰਦਾ ਹੈ, ਇਸੇ ਤਰ੍ਹਾਂ ਇਕ ਗੁਰੂ ਵੀ ਆਪਣੇ ਸ਼ਿਸ਼, ਰਾਹੀਂ ਕ੍ਰਿਸ਼ਨ, ਰਾਮ ਆਦਿ ਨੂੰ ਧਿਆਉਂਦਾ ਹੈ ਸਿਖਿਆ ਦਾ ਕੰਮ ਬੜਾ ਧਾਰਮਕ ਹੈ । ਇਕ ਪਾਸੇ ਇਸ ਨਾਲ ਬਾਲਕ ਆਪਣੇ ਵਿਚ ਲੁਕੀਆਂ ਹੋਈਆਂ ਅਸਚਰਜ ਸ਼ਕਤੀਆਂ ਨੂੰ ਪਰਗਟ ਕਰਦਾ ਹੈ । ਦੂਜੇ ਪਾਸੋ ਇਸ ਨਾਲ ਗੁਰੂ ਨੂੰ ਸ੍ਵੈ-ਸੋਝੀ ਹੁੰਦੀ ਹੈ।