ਪੰਨਾ:ਸਿਖਿਆ ਵਿਗਿਆਨ.pdf/234

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੩

ਵਸਤੂ ਖੋਲ੍ਹਕੇ ਵਿਆਖਿਆ—ਪਹਿਲਾ ਭਾਗ ਸੁੰਞ ਮਸਾਣ=ਮਸਾਣਾਂ ਦੀ ਸੁੰਞ ਬਿਲਕੁਲ ਚੁਪ ਤਾਂ ਜਾਂ ਡਰਾਉਣੀ ਚੁਪ ਚਾਂ ਕੱਕਰੀ=ਕੱਕਰ ਵਾਲੀ, ਕੱਕਰ ਵਰਗੀ ਠੰਡੀ, ਠੰਡੀ ਠਾਰ ਬੁੱਕਲਾਂ ਤਾਣੁ=ਬੁਕਲਾਂ ਮਾਰਕੇ=ਸਭ ਪਾਸਿਓਂ ਕਪੜਾ ਲਪੇਟਕੇ ਖਾਣ ਪੈਣਾ — ਜ਼ਰਾ ਜਿੰਨੀ ਨਰਮੀ ਨਾ ਦਸਣਾ, ਘੂਰਨਾ, ਦੁਖੀ ਕਰਨਾ ਹਨ। ਜਾਗਣ ਤਾਰੇ—ਤਾਰੇ ਟਿਮਟਮਾਉਂਦੇ ਕਿਸਮਤ ਦਾ ਬਲੀ—ਅਸਲ ਅਰਬ ਚੰਗੀ ਕਿਸਮਤ ਵਾਲਾ ਪਰ ਇਥੇ ਇਕ ਤਰ੍ਹਾਂ ਦੀ ਟੋਕ ਹੈ—ਕਿਸਾਨ ਸਾਰਿਆਂ ਲਈ ਤਾਂ ਪੈਦਾ ਕਰਦਾ ਹੈ ਪਰ ਉਸਦੀ ਆਪਣੀ ਕਿਸ- ਮਤ ਵਿਚ ਭੁਖ ਤੇ ਗਰੀਬੀ ਹੀ ਰਹਿੰਦੀ ਹੈ ਹੱਥ ਪੈਰ ਨੀਲੋਂ ਹੋਣੇ-ਪਾਲੇ ਨਾਲ ਖੂਨ ਜੰਮਕੇ ਨਾੜਾਂ ਵਿਚੋਂ ਨੀਲੀ ਭਾਹ ਮਾਰਦਾ ਹੈ ਅਰਥਾਤ ਪਾਲੇ ਨਾਲ ਖੂਨ ਜੰਮਦਾ ਜਾਂਦਾ ਹੈ। ਸਮਾਸੀ ਅਰਥਾਂ ਵਿਚ ਉਪਾਓ ਕੱਕਰ ਦਾ ਵਿਸ਼ੇਸ਼ਣ ਬਣਾਕੇ ਉਦਾਹਰਨ ਰਾਹੀਂ ਊਠ ਤੋਂ ਉਠੀ, ਪੱਥਰ ਤੋਂ ਪੱਥਰੀ (ਕੋਲਾ) ਜੰਗਲ ਤੌਂ ਜੰਗਲੀ ਮੁਹਾਵਰੇ ਦੀ ਵਰਤੋਂ ਕੁਝ ਇਹੋ ਜਿਹਾ ਕਹਿਣ ਦਾ ਢੰਗ ਕਵਿਤਾ ਵਿਚ ਆਮ ਹੁੰਦਾ ਹੈ। ਮੁਹਾਵਰੇ ਦੀ ਵਰਤੋਂ, ਟੋਕ ਲਾਉਣ ਦੋ ਅਰਥਾਂ ਵਿਚ ਮੁਹਾਵਰੇ ਦੇ ਅਰਥਾਂ ਵਿਚ

ਵਿਚਾਰ ਵਿਸ਼ਲੇਸ਼ਨ—(੧) ਕਿਸਾਨ ਲਈ ਕਿਹੜਾ ਵਿਸ਼ੇਸ਼ਣ ਵਰਤਿਆ ਗਿਆ ਹੈ?

(੨) ਤੜਕਸਾਰ ਕਿਸਾਨ ਤੋਂ ਬਿਨਾਂ ਹੋਰ ਕੌਣ ਕੌਣ ਜਾਗਦਾ ਹੈ?

(੩) ਕਵੀ ਦੇ ਹਿਰਦੇ ਦੀ ਹਾਲਤ ਕੀ ਪਰਤੀਤ ਹੁੰਦੀ ਹੈ?