੨੧੫
ਜਿਹੜਾ ਲਾਭ ਵਿਅਕਤੀ ਨੂੰ ਹੁੰਦਾ ਹੈ, ਉਹ ਲਾਭ ਇਕ ਦਿਨ ਦੇ ਅਭਿਆਸ ਨਾਲ ਨਹੀਂ ਹੋ ਸਕਦਾ। ਉਨ੍ਹਾਂ ਬੱਚਿਆਂ ਨੂੰ ਹੀ ਕਿਸੇ ਵਿਸ਼ੇ ਦਾ ਕਾਫੀ ਗਿਆਨ ਹੁੰਦਾ ਹੈ ਜਿਹੜੇ ਸਾਲ ਭਰ ਇਕ ਚਾਲ ਨਾਲ ਪੜ੍ਹਦੇ ਰਹਿੰਦੇ ਹਨ। ਇਸ ਤਰ੍ਹਾਂ ਕੰਮ ਕਰਨ ਨਾਲ ਵਿਸ਼ੇ ਦੀਆਂ ਬਹੁਤ ਸਾਰੀਆਂ ਗੱਲਾਂ ਹੌਲੀ ਹੌਲੀ ਮਨ ਵਿਚ ਬੈਠ ਜਾਂਦੀਆਂ ਹਨ। ਇਕੋ ਵਕਤ ਤੇ ਬਹੁਤ ਜ਼ਿਆਦਾ ਮਿਹਨਤ ਕਰਨ ਨਾਲ ਪੜ੍ਹੇ ਵਿਸ਼ੇ ਦੀਆਂ ਗੱਲਾਂ ਯਾਦ ਭਾਵੇਂ ਹੋ ਜਾਣ ਪਰ ਉਹ ਬੱਚੇ ਦੇ ਮਨ ਵਿਚ ਠੀਕ ਤਰ੍ਹਾਂ ਨਾਲ ਬੈਠ ਨਹੀਂ ਸਕਦੀਆਂ। ਕਿੱਨੇ ਹੀ ਬੱਚੇ ਸੰਥਾ ਨੂੰ ਪਰੀਖਿਆ ਤਕ ਲਈ ਘੋਟ ਲੈਂਦੇ ਹਨ। ਪਰੀਖਿਆ ਦੇ ਦੋ ਚਾਰ ਦਿਨਾਂ ਪਿਛੋਂ ਜੇ ਇਨ੍ਹਾਂ ਬੱਚਿਆਂ ਤੋਂ ਪਰੀਖਿਆ ਲਈ ਯਾਦ ਕੀਤੀਆਂ ਗੱਲਾਂ ਪੁੱਛੀਆਂ ਜਾਣ ਤਾਂ ਪਤਾ ਚੱਲੇਗਾ ਕਿ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਹੈ। ਇਸ ਤਰ੍ਹਾਂ ਦਾ ਗਿਆਨ ਭਲਾ ਬੱਚੇ ਦੀ ਬੁੱਧੀ ਨੂੰ ਕਿਸ ਤਰ੍ਹਾਂ ਵਿਕਸਤ ਕਰ ਸਕਦਾ ਹੈ ਅਤੇ ਉਸਦੇ ਜੀਵਨ ਵਿਚ ਉਹ ਕਿਸ ਤਰ੍ਹਾਂ ਉਪਯੋਗੀ ਸਿੱਧ ਹੋ ਸਕਦਾ ਹੈ।
ਸਿਹਤ ਖਰਾਬ ਕਰਨ ਵਾਲਾ ਹੋਣਾ:-ਇਕ ਸਮੇਂ ਵਧੇਰੇ ਮਿਹਨਤ ਕਰਨ ਕਰਕੇ ਬਹੁਤ ਸਾਰੇ ਬੱਚੇ ਆਪਣੀ ਸਿਹਤ ਵਿਗਾੜ ਲੈਂਦੇ ਹਨ। ਬਹੁਤ ਸਾਰੇ ਬੱਚੇ ਪਰੀਖਿਆ ਦੇ ਦਿਨਾਂ ਵਿਚ ਚੌਦਾਂ ਪੰਦਰਾਂ ਘੰਟੇ ਪੜ੍ਹਦੇ ਹਨ। ਇਸ ਕਰਕੇ ਉਨ੍ਹਾਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਹਨ ਅਤੇ ਹੋਰ ਤਰ੍ਹਾਂ ਵੀ ਉਨ੍ਹਾਂ ਦੀ ਸਿਹਤ ਨੂੰ ਹਾਨੀ ਪਹੁੰਚਦੀ ਹੈ। ਇਸ ਤਰ੍ਹਾਂ ਦੀ ਪੜ੍ਹਾਈ ਨਾਲ ਬੱਚਿਆਂ ਵਿਚ ਇਕ ਪਾਸੇ ਨਿਕੱਮੇ ਰਹਿਣ ਅਤੇ ਦੂਜੇ ਪਾਸੇ ਬਹੁਤੀ ਮਿਹਨਤ ਕਰਨ ਦਾ ਅਭਿਆਸ ਹੋ ਜਾਂਦਾ ਹੈ। ਇਸ ਨਾਲ ਲਗਾਤਾਰ ਮਿਹਨਤ ਕਰਨ ਦੀ ਆਦਤ ਨਹੀਂ ਪੈਂਦੀ। ਕਿੱਨੇ ਹੀ ਬੱਚੇ ਕਿਹੜੇ ਪਰੀਖਿਆ ਦੇ ਦਿਨਾਂ ਵਿਚ ਬਾਰਾਂ ਤੇ ਚੌਦਾਂ ਘੰਟੇ ਹਰ ਰੋਜ਼ ਪੜ੍ਹਦੇ ਹਨ ਪਰੀਖਿਆ ਤੋਂ ਪਿਛੋਂ ਆਪਣੀ ਕਿਤਾਬ ਖੋਲ੍ਹਕੇ ਵੀ ਨਹੀਂ ਵੇਖਦੇ। ਉਹ ਆਪਣਾ ਸਮਾਂ ਬਿਅਰਥ ਗੁਆਉਣ ਲੱਗ ਪੈਂਦੇ ਹਨ। ਪਰੀਖਿਆ ਦਾ ਭੂਤ ਬੱਚੇ ਨੂੰ ਪੁਸਤਕ ਪੜ੍ਹਨ ਦਾ ਕੰਮ ਨਿਰਾ ਭਾਰ ਬਣਾ ਦਿੰਦਾ ਹੈ। ਪਰ ਜਿਹੜਾ ਕੰਮ ਕੋਈ ਵਿਅਕਤੀ ਭਾਰ ਸਮਝ ਕੇ ਕਰਦਾ ਹੈ ਉਸ ਵਿਚ ਉਸ ਦੀ ਪੱਕੀ ਰੁਚੀ ਨਹੀਂ ਰਹਿੰਦੀ। ਭਾਰ ਦੇ ਰੂਪ ਵਿਚ ਕੀਤਾ ਕੰਮ ਦੁਖ ਦੇਣ ਵਾਲਾ ਹੁੰਦਾ ਹੈ। ਇਸ ਨਾਲ ਬੱਚੇ ਵਿਚ ਉਸ ਕੰਮ ਦੀ ਖਿੱਚ ਹੋਣ ਦੀ ਥਾਂ ਉਸ ਤੋਂ ਪਰੇ ਪਰੇ ਰਹਿਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਕਿੱਨੇ ਹੀ ਬੱਚੇ ਪਰੀਖਿਆ ਹੋ ਜਾਣ ਪਿਛੋਂ ਪੁਸਤਕ ਦੀ ਕਿਸੇ ਗਲ ਦੀ ਚਰਚਾ ਹੀ ਨਹੀਂ ਕਰਨਾ ਚਾਹੁੰਦੇ। ਜੇ ਕੋਈ ਅਜਿਹੀ ਚਰਚਾ ਕਰਦਾ ਹੈ ਤਾਂ ਉਹ ਉਸ ਨੂੰ ਘਿਰਣਾ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ। ਇਸ ਪਰਕਾਰ ਪਰੀਖਿਆਵਾਂ ਪੜ੍ਹੇ ਗਿਆਨ ਵਿਚ ਰੁਚੀ ਪੈਦਾ ਕਰਨ ਦੀ ਥਾਂ ਉਸ ਬਾਰੇ ਘਿਰਣਾ ਅਥਵਾ ਲਾਪਰਵਾਹੀ ਦੀ ਭਾਵਨਾ ਪੈਦਾ ਕਰਦੀਆਂ ਹਨ।
ਪੱਖਪਾਤ ਲਈ ਥਾਂ:-ਸਾਡੀਆਂ ਬਹੁਤੀਆਂ ਸਰਕਾਰੀ ਪਰੀਖਿਆਵਾਂ ਬੱਚਿਆਂ ਦੀ ਅਸਲ ਯੋਗਤਾ ਦੀ ਜਾਂਚ ਨਹੀਂ ਕਰਦੀਆਂ। ਇਨ੍ਹਾਂ ਪਰੀਖਿਆਵਾਂ ਵਿਚ ਸ਼ਖਸ਼ੀ ਰੁਚੀ ਨੂੰ ਬੜਾ ਦਖਲ ਹੁੰਦਾ ਹੈ। ਪਰੀਖਿਆ ਦੇਣ ਵਾਲਾ ਆਮ ਤੌਰ ਤੇ ਲੇਖ ਦੇ ਰੂਪ ਵਿਚ ਆਪਣਾ ਉੱਤਰ ਲਿਖਦਾ ਹੈ। ਇਸ ਲੇਖ ਵਿਚ ਪਰੀਖਿਆ ਦੇਣ ਵਾਲੇ ਦਾ ਵਿਅਕਤਿਤਵ ਪਰਗਟ ਹੁੰਦਾ ਹੈ। ਜੇ ਪਰੀਖਿਆ ਲੈਣ ਵਾਲੇ ਦਾ ਵਿਵਕਤਿਤਵ ਵੀ ਉਸੇ ਤਰ੍ਹਾਂ ਦਾ ਹੋਇਆ ਜਿਸ ਤਰ੍ਹਾਂ ਦਾ ਵਿਅਕਤਿਤਵ ਪਰੀਖਿਆ ਦੇਣ ਵਾਲੇ ਦਾ ਹੈ ਤਾਂ ਪਰੀਖਿਆ ਦੇਣ ਵਾਲਾ ਵਧੇਰੇ ਨੰਬਰ ਲੈ ਜਾਂਦਾ ਹੈ ਨਹੀਂ ਤਾਂ ਉਸ ਦੇ ਨੰਬਰ ਘਟ ਆਉਂਦੇ। ਸਧਾਰਨ ਜਨ