੨੧੪
ਸਫਲਤਾ ਮਿਲ ਜਾਂਦੀ ਹੈ। ਕਿੱਨੇ ਹੀ ਪਹਿਲੇ ਦਰਜੇ ਵਿਚ ਪਾਸ ਹੋਣ ਵਾਲੇ ਬਚਿਆਂ ਨੂੰ ਪੜ੍ਹੇ ਵਿਸ਼ੇ ਦਾ ਕਾਫੀ ਗਿਆਨ ਨਹੀਂ ਹੁੰਦਾ। ਪਰੀਖਿਆਵਾਂ ਵਿਚ ਪਾਸ ਹੋਣਾ ਇਕ ਤਰ੍ਹਾਂ ਦੀ ਕਲਾ ਹੋ ਗਈ ਹੈ। ਜਿਹੜੇ ਬਚੇ ਇਸ ਕਲਾ ਨੂੰ ਚੰਗੀ ਤਰ੍ਹਾਂ ਜਾਣ ਗਏ ਉਹ ਵਿਸ਼ੇ ਦਾ ਘਟ ਗਿਆਨ ਹੁੰਦਿਆਂ ਵੀ ਵਧੇਰੇ ਗਿਆਨ ਰਖਣ ਵਾਲੇ ਬੱਚਿਆਂ ਤੋਂ ਪਰੀਖਿਆ ਵਿਚ ਵਧ ਨੰਬਰ ਲੈ ਜਾਂਦੇ ਹਨ।
ਘੋਟੇ ਦੀ ਮਹੱਤਾ ਵਧਾਉਣਾ:—ਪਰੀਖਿਆ ਵਿਚ ਪਾਸ ਹੋਣਾ ਅਭਿਆਸ ਉਤੇ ਨਿਰਭਰ ਹੈ। ਵਿਸ਼ੇ ਨੂੰ ਯਾਦ ਕਰਨ ਲਈ ਇਕ ਕਿਸਮ ਦੇ ਅਭਿਆਸ ਦੀ ਲੋੜ ਹੁੰਦੀ ਹੈ ਅਤੇ ਪਰੀਖਿਆ ਵੇਲੇ ਪੜ੍ਹੇ ਵਿਸ਼ੇ ਦੀਆਂ ਗੱਲਾਂ ਨੂੰ ਲਿਖਕੇ ਪਰਗਟ ਕਰਨ ਲਈ ਦੂਜੀ ਕਿਸਮ ਦੇ ਅਭਿਆਸ ਦੀ ਲੋੜ ਹੁੰਦੀ ਹੈ। ਜਿਸ ਬੱਚੇ ਨੂੰ ਪਹਿਲੀ ਕਿਸਮ ਦਾ ਹੀ ਅਭਿਆਸ ਹੈ ਉਹ ਵਿਸ਼ੇ ਦਾ ਵਧੇਰੇ ਗਿਆਨ ਰਖਦਿਆਂ ਵੀ ਪਰੀਖਿਆ ਵਿਚ ਵਧੇਰੇ ਨੰਬਰ ਨਹੀਂ ਲੈਂਦਾ। ਸਾਡੀਆਂ ਅਧੁਨਿਕ ਪਰੀਖਿਆਵਾਂ ਬੱਚਿਆਂ ਦੀ ਸੰਪੂਰਨ ਯੋਗਤਾ ਦੀ ਜਾਂਚ ਕਰਨ ਦੀ ਥਾਂ ਉਨ੍ਹਾਂ ਦੀ ਪਾਠ ਨੂੰ ਯਾਦ ਕਰਨ ਅਤੇ ਪੜ੍ਹੇ ਪਾਠ ਦੀਆਂ ਗੱਲਾਂ ਨੂੰ ਦੱਸ ਸਕਣ ਦੀ ਯੋਗਤਾ ਦੀ ਜਾਂਚ ਕਰਦੀਆਂ ਹਨ। ਇਕ ਬੱਚਾ ਜਿੱਨਾ ਆਪਣੀ ਸੰਥਾ ਨੂੰ ਘੋਟਾ ਲਾ ਸਕਦਾ ਹੈ ਉੱਨ ਹੀ ਉਹ ਪਰੀਖਿਆ ਵਿਚ ਵਧ ਸਫਲਤਾ ਪਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਸਾਡੀਆਂ ਪਰੀਖਿਆਵਾਂ ਵਿਚ ਬੱਚਿਆਂ ਦੇ ਗਿਆਨ, ਉਨ੍ਹਾਂ ਦੀ ਯੋਗਤਾ ਅਥਵਾ ਸਮਝ ਦੀ ਪਰੀਖਿਆ ਦੀ ਥਾਂ ਉਨ੍ਹਾਂ ਦੀ ਨਿਰੀ ਯਾਦ ਸ਼ਕਤੀ ਦੀ ਪਰੀਖਿਆ ਹੁੰਦੀ ਹੈ। ਕਿੱਨੇ ਹੀ ਬੱਚਿਆਂ ਦੀ ਸਮਝ ਚੰਗੀ ਹੁੰਦੀ ਹੈ, ਉਹ ਸੰਥਾ ਨੂੰ ਚੰਗੀ ਤਰ੍ਹਾਂ ਸਮਝ ਗਏ ਹੁੰਦੇ, ਹਨ, ਪਰ ਉਨ੍ਹਾਂ ਵਿਚ ਲਿਖਕੇ ਸੰਥਾ ਦੀਆਂ ਗੱਲਾਂ ਨੂੰ ਪਰਗਟ ਕਰਨ ਦੀ ਉੱਨੀ ਚੰਗੀ ਯੋਗਤਾ ਨਹੀਂ ਹੁੰਦੀ। ਇਸ ਲਈ ਅਜਿਹੇ ਬੱਚੇ ਸਲਾਨਾ ਪਰੀਖਿਆਵਾਂ ਵਿਚ ਚੰਗੇ ਨੰਬਰ ਨਹੀਂ ਲੈਂਦੇ। ਕਿੱਨੇ ਹੀ ਬੱਚੇ ਹੌਲੀ ਹੌਲੀ ਲਿਖਦੇ ਹਨ। ਕਦੇ ਕਦੇ ਇਹ ਦੋਸ਼ ਉਨ੍ਹਾਂ ਦੀ ਗਿਆਨ ਸ਼ਕਤੀ ਦਾ ਨਹੀਂ ਹੁੰਦਾ, ਹੱਥ ਦਾ ਹੀ ਦੋਸ਼ ਹੁੰਦਾ ਹੈ। ਪਰ ਹੱਥ ਦੇ ਜਲਦੀ ਜਲਦੀ ਨਾ ਚਲਣ ਕਰਕੇ ਬੱਚੇ ਨੂੰ ਘਟ ਨੰਬਰ ਮਿਲਦੇ ਹਨ।
ਕਿੱਨੇ ਹੀ ਬੱਚੇ ਬਿਨਾਂ ਸਮਝਣ ਤੋਂ ਹੀ ਸੰਥਾ ਦੀਆਂ ਗੱਲਾਂ ਯਾਦ ਕਰ ਲੈਂਦੇ ਹਨ। ਇਹ ਬੱਚੇ ਆਪਣੇ ਗਿਆਨ ਦੀ, ਪਰੀਖਿਆ ਵਿਚ ਉਸ ਨੂੰ ਲਿਖਣ ਤੋਂ ਬਿਨਾਂ, ਕੋਈ ਵਰਤੋਂ ਨਹੀਂ ਕਰ ਸਕਦੇ, ਇਸ ਉੱਤੇ ਵੀ ਅਜਿਹੇ ਬੱਚੇ ਪਰੀਖਿਆ ਵਿਚ ਵਧੇਰੇ ਨੰਬਰ ਲੈ ਜਾਣ ਕਰਕੇ ਦੂਜੇ ਬੱਚਿਆਂ ਨਾਲੋਂ ਵਧੇਰੇ ਯੋਗ ਸਮਝੇ ਜਾਂਦੇ ਹਨ। ਕਿੱਨੇ ਹੀ ਬੱਚਿਆਂ ਨੂੰ ਇਕ ਵਿਸ਼ੇ ਦਾ ਗਿਆਨ ਹੁੰਦਾ ਹੈ ਪਰ ਉਨ੍ਹਾਂ ਵਿਚ ਉਸ ਗਿਆਨ ਨੂੰ ਕੰਮ ਵਿਚ ਲਿਆਉਣ ਦੀ ਯੋਗਤਾ ਨਹੀਂ ਹੁੰਦੀ। ਅਜਿਹੇ ਬੱਚੇ ਪੜ੍ਹੇ ਲਿਖੇ ਮੂਰਖਾਂ ਦੀ ਗਿਣਤੀ ਵਧਾਉਂਦੇ ਹਨ। ਸਾਡੀ ਵਰਤਮਾਨ ਪ੍ਰੀਖਿਆ ਪਰਨਾਲੀ ਪੜ੍ਹੇ ਲਿਖੇ ਮੂਰਖਾਂ ਦੀ ਗਿਣਤੀ ਘਟਾਉਣ ਦੀ ਥਾਂ ਉਸ ਨੂੰ ਵਧਾਉਂਦੀ ਹੀ ਹੈ।
ਕੰਮ ਕਰਨ ਦਾ ਠੁੱਕ ਨਾ ਹੋਣਾ
ਵਰਤਮਾਨ ਪਰੀਖਿਆ-ਢੰਗ ਦਾ ਵੱਡਾ ਦੋਸ਼ ਇਹ ਹੈ ਕਿ ਇਸ ਦੇ ਕਾਰਨ ਬੱਚਾ ਆਪਣੀ ਪੜ੍ਹਾਈ ਦਾ ਕੰਮ ਸਾਰਾ ਸਾਲ ਇਕ ਟੱਕ ਕਰਨ ਦੀ ਥਾਂ ਪਰੀਖਿਆ ਸਿਰ ਤੇ ਆਉਣ ਸਮੇਂ ਹੀ ਮਿਹਨਤ ਨਾਲ ਕਰਦਾ ਹੈ। ਇਸ ਤਰ੍ਹਾਂ ਦੀ ਮਿਹਨਤ ਕਰਨ ਨਾਲ ਉਨ੍ਹਾਂ ਦੀ ਬੁਧੀ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ। ਨਿਤ ਦਿਨ ਦੋ ਅਭਿਆਸ ਨਾਲ