੨੧੨
ਪੜ੍ਹਨ ਵਿਚ ਜਿਹੜਾ ਸਮਾਂ ਲਗਦਾ ਸੀ ਉਹ ਹੁਣ ਵਿਗਿਆਨ ਅਤੇ ਸਮਾਜ ਸਬੰਧੀ ਵਿਸ਼ਿਆਂ ਦਾ ਗਿਆਨ ਵਧਾਉਣ ਵਿਚ ਲਾਇਆ ਜਾਵੇਗਾ। ਬੇਸਿਕ ਸਿਖਿਆ ਰਾਹੀਂ ਸੱਤ ਸਾਲ ਵਿਚ ਬਚਿਆਂ ਨੂੰ ਉੱਨਾ ਗਿਆਨ ਦੇਣ ਦੀ ਹੀ ਆਸ ਕੀਤੀ ਜਾਂਦੀ ਹੈ ਜਿੱਨਾ ਕਿ ਉਹ ਹੁਣ ਦਸ ਸਾਲ ਵਿਚ ਪਰਾਪਤ ਕਰਦੇ ਹਨ।
ਸਿਖਿਆ ਰਾਹੀਂ ਪਿਆਰ-ਭਾਵ ਵਿਚ ਵਾਧਾ:- ਮਹਾਤਮਾ ਗਾਂਧੀ ਨੇ ਇਸ ਸਿਖਿਆ ਯੋਜਨਾ ਨਾਲ ਬਚਿਆਂ ਵਿਚ ਅਹਿੰਸਾ ਦੇ ਵਿਚਾਰਾਂ ਦੇ ਫੋਲਣ ਦੀ ਆਸ ਕੀਤੀ ਹੈ। ਸਾਡੀ ਵਰਤਮਾਨ ਸਿੱਖਿਆ-ਪਰਨਾਲੀ ਮਨੁਖ ਨੂੰ ਧਨ ਵਧਾਉਣ ਲਈ ਉਤਸ਼ਾਹ ਦਿੰਦੀ ਹੈ। ਇਸ ਨਾਲ ਸੰਸਾਰ ਵਿਚ ਸ਼ਰੇਣੀ ਘੋਲ ਪੈਦਾ ਹੁੰਦਾ ਹੈ ਅਤੇ ਵੱਡੇ ਵਡੇ ਜੁਧ ਹੁੰਦੇ ਹਨ। ਧਨ ਦੇ ਵਾਧੇ ਲਈ ਵੱਡੇ ਵੱਡੇ ਸਾਮਰਾਜ ਸਥਾਪਤ ਹੁੰਦੇ ਹਨ ਅਤੇ ਸੰਸਾਰ ਦੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਗੁਲਾਮ ਬਣਾਏ ਜਾਂਦੇ ਹਨ ਅਤੇ ਲਤੇੜੇ ਜਾਂਦੇ ਹਨ। ਜੇ ਸਿਖਿਆ ਰਾਹੀਂ ਮਨੁਖ-ਸਮਾਜ ਵਿਚ ਪਿਆਰ ਦਾ ਵਾਧਾ ਹੋਵੇ ਅਤੇ ਧਨ ਦੀ ਪਿਆਸ ਮਿਟੇ ਤਾਂ ਮਨੁਖ-ਸਮਾਜ ਸੁਖੀ ਅਤੇ ਸ਼ਾਂਤ ਰਹੇ। ਇਸ ਲਈ ਮਹਾਤਮਾ ਗਾਂਧੀ ਨੇ ਵਿਗਿਆਨਿਕ ਕਾਢਾਂ ਦੇ ਵਾਧੇ ਨੂੰ ਉਤਸ਼ਾਹ ਨਹੀਂ ਦਿਤਾ ਅਤੇ ਬੇਸਿਕ ਸਿਖਿਆ ਦੇ ਬੱਚਿਆਂ ਨੂੰ ਬਿਨਾਂ ਕਾਢਾਂ ਤੋਂ ਲਾਂਭ ਉਠਾਉਣ ਲਈ ਤਿਆਰ ਨਹੀਂ ਕੀਤਾ।
ਮਹਾਤਮਾ ਗਾਂਧੀ ਦਾ ਉੱਚਾ ਆਦਰਸ਼ ਹੈ। ਪਰ ਇਹ ਕਹਿਣਾ ਔਖਾ ਹੈ ਕਿ ਵਰਤਮਾਨ ਵਿਗਿਆਨ ਦੀ ਪਰਾਪਤੀ ਤੋਂ ਅਣਗਹਿਲੀ ਕਰਕੇ ਕੋਈ ਵੀ ਰਾਸ਼ਟਰ ਸੁਤੰਤਰ ਰਹਿ ਸਕਦਾ ਹੈ। ਸਾਡੀ ਸਮਝ ਵਿਚ ਬਚਿਆਂ ਨੂੰ ਅਜਿਹੀ ਸਿਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਇਕ ਤਾਂ ਉਹ ਆਪਣੇ ਆਪ ਵਿਚ ਅਧਿਆਤਮਕਿਤਾ ਦਾ ਵਾਧਾ ਕਰਨ ਅਤੇ ਦੂਜੇ ਸੰਸਾਰ-ਜੁਧ ਵਿਚ ਵੀ ਤਾਕਤਵਰ ਅਤੇ ਸਫਲ ਹੋਣ।
**