ਪੰਨਾ:ਸਿਖਿਆ ਵਿਗਿਆਨ.pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੦

ਹੱਥ ਦੇ ਕੰਮ ਨੂੰ ਸਿਖਿਆ ਵਿਚ ਮਹੱਤਾ ਦੇਣੇ ਦਾ ਇਕ ਅਰਥ ਬੱਚੇ ਵਿਚ ਸਮਾਜਿਕ ਭਾਵਾਂ ਦਾ ਵਿਕਾਸ ਕਰਨਾ ਵੀ ਹੈ। ਦਿਮਾਗੀ ਕੰਮ ਕਰਨ ਵਾਲੇ ਲੋਕ ਆਮ ਕਰਕੇ ਮਿਹਨਤ ਕਰਨ ਵਾਲਿਆਂ ਨੂੰ ਘਟੀਆ ਸ਼੍ਰੇਣੀ ਦੇ ਸਮਝਦੇ ਹਨ। ਇਸ ਸਦਕਾ ਸਮਾਜ ਵਿਚ ਭਾਰੀ ਭੇਦ-ਭਾਵ ਅਤੇ ਅਸ਼ਾਂਤੀ ਹੁੰਦੀ ਹੈ। ਸਮਾਜ ਘੋਲ ਇਸੇ ਲਈ ਪੈਦਾ ਹੁੰਦੇ ਹਨ। ਜੇ ਅਮੀਰ ਗਰੀਬ ਸਾਰੇ ਘਰਾਂ ਦੇ ਬੱਚੇ ਇਕੱਠੇ ਹੱਥੀਂ ਕੰਮ ਕਰਨ ਤਾਂ ਊਚ ਨੀਚ ਦਾ ਭਾਵ ਬਹੁਤ ਕਰਕੇ ਮਿਟ ਜਾਵੇ। ਬੇਸਿਕ ਸਿਖਿਆ-ਪਰਨਾਲੀ ਦਾ ਨਿਸ਼ਾਨਾ ਊਚ ਨੀਚ ਦੇ ਭੇਦ-ਭਾਵ ਨੂੰ ਮਿਟਾਉਣਾ ਅਤੇ ਬੱਚੇ ਵਿਚ ਸਮਾਜਿਕਤਾ ਦੇ ਭਾਵਾਂ ਦਾ ਵਿਕਾਸ ਕਰਨਾ ਹੈ।

ਇਹ ਸਿਧਾਂਤ ਇਕ ਹੋਰ ਦ੍ਰਿਸ਼ਟੀ ਤੋਂ ਵੀ ਲਾਭਦਾਇਕ ਹੈ। ਬੱਚਾ ਜਦ ਹੱਥ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਆਪਣੀ ਯੋਗਤਾ ਵਿਚ ਸ੍ਵੈ-ਭਰੋਸਾ ਹੁੰਦਾ ਹੈ। ਲਿਖਿਆ ਵਿਚ ਹੱਥ ਦੇ ਕੰਮ ਬੱਚੇ ਦੇ ਖੁਸ਼ੀ ਦੇ ਵਾਧੇ ਲਈ ਵੀ ਰੱਖੇ ਜਾਂਦੇ ਹਨ। ਇਸ ਨਾਲ ਉਸ ਦੀ ਸਰੀਰਕ ਕਸਰਤ ਹੁੰਦੀ ਹੈ ਜਿਸ ਕਰਕੇ ਉਸਦੀ ਸਿਹਤ ਵੀ ਠੀਕ ਰਹਿੰਦੀ ਹੈ। ਹੱਥ ਦਾ ਕੰਮ ਕਰਦੇ ਰਹਿਣ ਨਾਲ ਮਾਨਸਿਕ ਵਿਚਾਰਾਂ ਦਾ ਵਾਧਾ ਵੀ ਨਹੀਂ ਹੁੰਦਾ।

ਸਿਖਿਆ ਦੇ ਇਸ ਸਿਧਾਂਤ ਦੀ ਵਰਤੋਂ ਕਰਦਿਆਂ ਦੋ ਗੱਲਾਂ ਰਖਣਾ ਜ਼ਰੂਰੀ ਹੈ। ਜਿਨ੍ਹਾਂ ਉਪਯੋਗੀ ਕੰਮਾਂ ਨੂੰ ਬਚਿਆਂ ਦੀ ਸਿਖਿਆ ਲਈ ਚੁਣਿਆ ਜਾਵੇ ਉਹ ਅਜਿਹੇ ਹੋਣ ਜਿਹੜੇ ਵਰਤਮਾਨ ਵਿਗਿਆਨ ਦੇ ਯੁਗ ਵਿਚ ਉਸਦੇ ਕੰਮ ਆਉਣ। ਬੇਸਿਕ ਸਿਖਿਆ ਪਰਨਾਲੀ ਵਿਚ ਵਧੇਰੇ ਤਕਲੀ ਕੱਤਣ ਉਤੇ ਹੀ ਜ਼ੋਰ ਦਿਤਾ ਗਿਆ ਹੈ। ਤਕਲੀ ਦੀ ਸਿਖਾਈ ਦੀ ਉਪਯੋਗਤਾ ਬੜੀ ਹੀ ਥੋੜੀ ਹੈ। ਦੂਜੇ ਬਚਿਆਂ ਦਾ ਮਨ ਵੀ ਤਕਲੀ ਕੱਤਣ ਤੋਂ ਥੋੜੇ ਚਿਰ ਵਿਚ ਅੱਕ ਜਾਏਗਾ ਫਿਰ ਉਨ੍ਹਾਂ ਨੂੰ ਮਜਬੂਰ ਹੋ ਕੇ ਹੀ ਇਹ ਕੰਮ ਕਰਨਾ ਪਵੇਗਾ। ਇਸ ਤੋਂ ਉਨ੍ਹਾਂ ਦੀ ਭਾਰੀ ਮਾਨਸਿਕ ਹਾਨੀ ਹੋਣ ਦਾ ਡਰ ਹੈ। ਰੁੱਖੇ ਕੰਮ ਨੂੰ ਕਰਦੇ ਰਹਿਣ ਨਾਲ ਬੱਚੇ ਦੀ ਬੁਧੀ ਦੀ ਹਾਨੀ ਹੁੰਦੀ ਹੈ ਅਤੇ ਉਸਦੇ ਵਿਅਕਤਿਤਵ ਦੀ ਉਸਾਰੀ ਵਿਚ ਰੋਕ ਪੈਂਦੀ ਹੈ। ਬੱਚਾ ਉਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਜਿਸਨੂੰ ਬਾਲਗ ਲੋਕ ਆਦਰ ਦੀ ਦ੍ਰਿਸ਼ਟੀ ਨਾਲ ਵੇਖਦੇ ਹਨ ਅਤੇ ਜਿਸ ਨੂੰ ਉਹ ਆਪ ਕਰਦੇ ਹੋਣ। ਮਹਾਤਮਾਂ ਗਾਂਧੀ ਆਪ ਨੇਮ ਨਾਲ ਰੋਜ਼ ਚਰਖਾਂ ਕਰਦੇ ਸਨ; ਇਸ ਲਈ ਬਚਿਆਂ ਤੋਂ ਵੀ ਮਨ ਮਰਜ਼ੀ ਨਾਲ ਚਰਖਾ ਕੱਤਣ ਦੀ ਆਸ ਰਖਣਾ ਉਨ੍ਹਾਂ ਲਈ ਗਲਤ ਨਹੀਂ ਹੈ, ਪਰ ਜਿਹੜੇ ਲੋਕ ਆਪ ਚਰਖਾ ਜਾਂ ਤਕਲੀ ਨਹੀਂ ਕੱਤਦੇ; ਉਹ ਕਿਵੇਂ ਆਸ ਰਖ ਸਕਦੇ ਹਨ ਕਿ ਬੱਚੇ ਰੁਚੀ ਨਾਲ ਤਕਲੀ ਤੇ ਚਰਖਾ ਕੱਤਣਗੇ? ਚੰਗਾ ਤਾਂ ਇਹ ਹੈ ਕਿ ਬੱਚਿਆਂ ਨੂੰ ਅਜਿਹੇ ਧੰਧੇ ਸਿਖਾਏ ਜਾਣ ਜਿਨ੍ਹਾਂ ਨੂੰ ਕਰਨਾ ਆਮ ਬੁਧੀ ਦੇ ਲੋਕਾਂ ਲਈ ਔਖਾ ਹੈ ਅਤੇ ਜਿਨ੍ਹਾਂ ਨੂੰ ਸਿਖਣ ਨਾਲ ਉਨ੍ਹਾਂ ਦੇ ਵਿਗਿਆਨਿਕ ਗਿਆਨ ਵਿਚ ਵਾਧਾ ਹੋਵੇ।

ਹੱਥ ਦੇ ਲਾਭਵੰਦੇ ਕੰਮ ਰਾਹੀਂ ਸਿਖਿਆ ਬਾਰੇ ਦੂਜੀ ਗਲ ਧਿਆਨ ਵਿਚ ਇਹ ਰਖਣੀ ਹੈ ਕਿ ਕਿਸੇ ਵੀ ਇਕ ਕੰਮ ਨੂੰ ਕੇਂਦਰ ਬਣਾਕੇ ਬੱਚੇ ਨੂੰ ਉਸਦੇ ਜੀਵਨ ਵਿਚ ਕੰਮ ਆਉਣ ਵਾਲੇ ਸਾਰੇ ਵਿਸ਼ੇ ਨਹੀਂ ਪੜ੍ਹਾਏ ਜਾ ਸਕਦੇ। ਅਸੀਂ ਪਹਿਲਾਂ ਕਹਿ ਆਏ ਹਾਂ ਕਿ ਪਾਠ-ਵਿਸ਼ਿਆਂ ਦਾ ਆਪਸ ਵਿਚ ਸਬੰਧ ਬਣਾਕੇ ਪੜ੍ਹਾਉਣਾ ਠੀਕ ਹੈ ਪਰ ਕਿਸੇ ਵੀ ਵਿਸ਼ੇ ਨੂੰ ਕੇਂਦਰ ਬਣਾਕੇ ਬਾਕੀ ਸਾਰੇ ਵਿਸ਼ਿਆਂ ਨੂੰ ਉਸ ਨਾਲ ਸਬੰਧਤ ਕਰਕੇ ਪੜ੍ਹਾਉਣਾ ਸਿਖਿਆ ਦਾ ਮੰਨੇ ਪਰਮੰਨੇ ਸਿਧਾਤਾਂ ਦੇ ਉਲਟ ਹੈ। ਫਿਰ ਜਿਸ ਵਿਸ਼ੇ ਨੂੰ ਸਿਖਿਆ ਦਾ ਕੇਂਦਰ ਬਣਾਇਆ ਜਾਂਦਾ ਹੈ ਉਹ ਵਿਆਪਕ ਹੁੰਦਾ ਹੈ। ਕਿਸੇ ਸੱਨਤੀ ਵਿਸ਼ੇ ਨੂੰ ਬੱਚੇ ਦੀ ਸਮੁੱਚੀ ਸਿਖਿਆ ਦਾ