________________
੨੦੭ 309 ਅੰਗਰੇਜ਼ੀ ਬਣਾਉਣ ਦਾ ਇਕ ਮੰਤਵ ਪੱਛਮੀ ਵਿਚਾਰਾਂ ਦਾ ਇਸ ਦੇਸ਼ ਵਿਚ ਪਰਚਾਰ ਕਰਨਾ ਵੀ ਸੀ । ਸੰਸਕ੍ਰਿਤ ਦੇ ਵਿਦਿਵਾਨ ਅੰਗਰੇਜ਼ਾਂ ਨੂੰ ਮਲੇਛ ਅਤੇ ਅਰਬੀ ਫਾਰਸੀ ਦੇ ਵਿਦਿਵਾਨ ਉਨ੍ਹਾਂ ਨੂੰ ਕਾਫਿਰ ਕਹਿੰਦੇ ਹਨ, ਇਸ ਲਈ ਇਨ੍ਹਾਂ ਬੋਲੀਆਂ ਵਿਚ ਦਸੇ ਵਿਚਾਰ ਅੰਗਰੇਜ਼ੀ ਦੀ ਨੀਂਹ ਨੂੰ ਬੰਦਿਆਂ ਕਰਨ ਵਾਲੇ ਹਨ । ਇਨ੍ਹਾਂ ਦੇ ਪਰਚਾਰ ਨੂੰ ਰੋਕਣਾ ਅਤੇ ਉਨ੍ਹਾਂ ਦੀ ਥਾਂ ਅੰਗਰੇਜ਼ੀ ਸੰਸਕ੍ਰਿਤੀ ਵਿਚ ਸ਼ਰਧਾ ਪੈਦਾ ਕਰਨਾ ਅੰਗਰੇਜ਼ੀ ਸਿਖਿਆ-ਪਰਨਲੀ ਦਾ ਵਿਸ਼ੇਸ਼ ਨਿਸ਼ਾਨਾ ਸੀ। ਇਸ ਤਰ੍ਹਾਂ ਇਹ ਸਿਖਿਆ-ਪਰਨਾਲੀ ਸਭ ਤਰ੍ਹਾਂ ਨਾਲ ਕੌਮੀਅਤ ਵਿਰੋਧੀ ਸੀ । ਇਸ ਰਾਹੀਂ ਪਰਾਪਤ ਕੀਤੇ ਗਿਆਨ ਦਾ ਲਾਭ ਵੀ ਥੋੜ੍ਹੇ ਲੋਕ ਹੀ ਉਠਾਉਂਦੇ ਰਹੇ। ਬੇਸਿਕ ਸਿਖਿਆ-ਪਰਨਾਲੀ ਦੀ ਉਪਯੋਗਤਾ ਬੇਸਿਕ ਸਿਖਿਆ-ਪਰਨਾਲੀ ਦਾ ਨਿਸ਼ਾਨਾ ਵਰਤਮਾਨ ਸਿਖਿਆ ਪਰਨਾਲੀ ਦੇ ਦੋਸ਼ਾਂ ਨੂੰ ਦੂਰ ਕਰਨਾ ਅਤੇ ਸੁਯੋਗ ਸਿਖਿਆ ਦਾ ਦੋਸ਼ ਵਿਚ ਪਰਚਾਰ ਕਰਨਾ ਹੈ। ਬੇਸਿਕ ਸਿਖਿਆ ਪਰਨਾਲੀ ਦੇ ਸਿਧਾਂਤਾਂ ਉਤੇ ਇਕ ਇਕ ਕਰਕੇ ਵਿਚਾਰ ਕਰਨ ਨਾਲ ਸਾਨੂੰ ਸਪਸ਼ਟ ਹੋ ਜਾਵੇਗਾ ਕਿ ਕਿਥੋਂ ਤਕ : ਅਸੀਂ ਆਪਣੇ ਨਿਸ਼ਾਨੇ ਨੂੰ ਪਰਾਪਤ ਕਰਨ ਦੇ ਸਮਰੱਥ ਹੋਵਾਂਗੇ, ਅਰਥਾਤ ਕਿਥੋਂ ਤਕ ਇਸ ਦੇਸ਼ ਦੀ ਸਿਖਿਆ ਨੂੰ ਸੰਪੂਰਨ ਅਤੇ ਕੌਮੀ ਬਣਾਉਣ ਵਿਚ ਸਫਲ ਹੋ ਸਕਾਂਗੇ । ਇਥੇ ਬੇਸਿਕ ਸਿਖਿਆ ਪਰਨਾਲੀ ਦੋ ਉਪਰ ਦੱਸੇ ਸੱਤ ਸਿਧਾਤਾਂ ਦੀ ਉਪਯੋਗਤਾ ਉਤੇ ਵਿਚਾਰ ਕੀਤਾ ਜਾਵੇਗਾ ਵਿਆਪਕ ਲਾਜ਼ਮੀ ਸਿਖਿਆ:-ਬੇਸਿਕ ਸਿਖਿਆ-ਪਰਨਾਲੀ ਦਾ ਇਕ ਮੁਖ ਨਿਸ਼ਾਨਾ ਰਾਸ਼ਟਰ ਦੇ ਹਰ ਇਕ ਬੱਚੇ ਨੂੰ ਲਾਜ਼ਮੀ ਸਿਖਿਆ ਦੇਣਾ ਹੈ । ਇਹ ਸਿਖਿਆ ੭ ਤੋਂ ੧੪ ਸਾਲ ਦੀ ਉਮਰ ਵਿਚ ਹੋਵੇਗੀ । ਸੱਤ ਸਾਲ ਦੀ ਉਮਰ ਤੋਂ ਅਰੰਭ ਕਰਨ ਦਾ ਕਾਰਨ ਪੇਂਡੂ ਬੱਚਿਆਂ ਦੀ ਇਸ ਤੋਂ ਪਹਿਲਾਂ ਸਕੂਲ ਵਿਚ ਆਉਣ ਦੀ ਔਖ ਹੈ । ਸਧਾਰਨ ਤੋਰ ਤੇ ਪੇਂਡੂ ਬੱਚੇ ਸੱਤ ਸਾਲ ਦੀ ਉਮਰ ਵਿਚ ਹੀ ਸਕੂਲ ਆ ਸਕਦੇ ਹਨ । ਫਿਰ ਜਿਹੜੇ ਬੱਚੇ ਇਸ ਤੋਂ ਪਹਿਲਾਂ ਸਕੂਲ ਵਿਚ ਆ ਜਾਂਦੇ ਹਨ ਉਹ ਸਿਖਿਆ ਉੱਨਾ ਲਾਭ ਵੀ ਨਹੀਂ ਉਠਾਉਂਦੇ ਜਿੱਨਾ ਸੱਤ ਸਾਲ ਦੋ ਬੱਚੇ ਉਠਾਉਂਦੇ ਹਨ। ਇਸ ਬਿਨਾਂ ਸੱਤ ਸਾਲ ਦੀ ਉਮਰ ਤੋਂ ਪਹਿਲਾਂ ਬੱਚਿਆਂ ਵਿਚ ਲਾਭਵੰਦੇ ਹੱਥ ਦੇ ਕੰਮ ਸਿਖਣ ਦੀ ਯੋਗਤਾ ਵੀ ਨਹੀਂ ਹੁੰਦੀ । ਬੇਸਿਕ ਸਿਖਿਆ ਪਰਨਾਲੀ ਵਿਚ ਲਾਭਵੰਦੇ ਹੱਥ ਦੇ ਕੰਮ ਨੂੰ ਬੜੀ ਮੱਹਤਾ ਵਾਲਾ ਥਾਂ ਦਿਤਾ ਗਿਆ ਹੈ ਅਤੇ ਇਸ ਰਾਹੀ ਬਚਿਆ ਦੀ ਬੌਧਿਕ ਸਿਖਿਆ ਦੀ ਯੋਜਨਾ ਬਣਾਈ ਗਈ ਹੈ | ਇਸ ਲਈ ਜਦੋਂ ਤਕ ਬਚਿਆਂ ਵਿਚ ਅਜਿਹੇ ਕੰਮ ਕਰਨ ਦੀ ਯੋਗਤਾ ਨਹੀਂ ਆ ਜਾਂਦੀ, ਉਨ੍ਹਾਂ ਦਾ ਸਕੂਲੋ ਆਉਣਾ ਕੋਈ ਵਧੇਰੇ ਲਾਭਦਾਇਕ ਨਹੀਂ । ਜੇ ਇਸ ਤੋਂ ਪਹਿਲਾਂ ਬਚਿਆਂ ਨੂੰ ਸਿਖਿਆ ਦੇਣੀ ਹੈ ਤਾਂ ਉਨ੍ਹਾਂ ਨੂੰ ਮਾਂਟਸੋਰੀ ਜਾਂ ਕਿੰਡਰਗਾਰਟਨ ਸਕੂਲਾਂ ਜਾਂ ਨਰਸਰੀ ਸਕੂਲਾਂ ਵਿਚ ਸਿਖਿਆ ਦੇਣੀ ਚਾਹੀਦੀ ਹੈ | ਬੱਚੇ ਨੂੰ ਚੌਦਾਂ ਸਾਲ ਦੀ ਉਮਰ ਤਕ ਸਕੂਲ ਵਿਚ ਰਖਣ ਨਾਲ ਉਸ ਨੂੰ ਸਭ ਤਰ੍ਹਾਂ ਦੀ ਲਾਭਵੰਦੀ ਸਿਖਿਆ ਦਿੱਤੀ ਜਾ ਸਕਦੀ ਹੈ । ਬਾਰਾਂ ਸਾਲ ਪਿਛੋਂ ਬੱਚੇ ਦੀ ਕਿਸ਼ੋਰ ਅਵਸਥ ਅਰੰਭ ਹੁੰਦੀ ਹੈ । ਇਹ ਸਮਾਂ ਬੱਚੇ ਦੇ ਜੀਵਨ ਵਿਚ ਬੜੀ ਮੱਹਤਾ ਵਾਲਾ ਸਮਾਂ ਹੈ। ਬੱਚੇ ਦੇ ਮਨ ਵਿਚ ਜਿਹੜੇ ਸੰਸਕਾਰ ਇਸ ਸਮੇਂ ਪੈ ਜਾਂਦੇ ਹਨ, ਉਹ ਆਉਣ ਵਾਲੇ ਜੀਵਨ ਦੀ ਉਸਾਰੀ ਵਿਚ ਬੜੀ ਮਹੱਤਾ ਵਾਲੇ ਹੁੰਦੇ ਹਨ 1 ਜੇ ਅਸੀਂ ਬੱਚੇ ਦੀ ਜੀਵਨ ਧਾਰਾ ਨੂੰ ਕਿਸੇ ਵਿਸ਼ੇਸ਼ ਪਾਸੇ ਵਲ ਮੋੜਨਾ ਚਾਹੁੰਦੇ ਹਾਂ ਤਾਂ ਉਸਦੀ ਕਿਬਰੋ ਅਵਸਥਾ ਵਿਚ ਹੀ ਅਸੀਂ ਇਹ ਕੰਮ ਕਰ ਸਕਦੇ wesen i fem febt reassu