________________
੧੫ ਸਾਲ ਦੀ ਉਮਰ ਵਿਚ ਪਾਈ ਜਾ ਸਕਦੀ ਹੈ । ਕੋਈ ਵੀ ਬੱਚਾ ਜਨਮ ਤੋਂ ਨਾ ਬੀਰ ਹੁੰਦਾ ਹੈ ਨਾ ਕਾਇਰ । ਇਹ ਗੁਣ ਉਸ ਵਿਚ ਅਭਿਆਸ ਨਾਲ ਆਉਂਦੇ ਹਨ। ਜਿਹੋ ਜਿਹਾ ਬੱਚੇ ਬੱਚੇ ਵਿਚ ਆਪਾ ਦਾ ਅਭਿਆਸ ਹੁੰਦਾ ਹੈ ਉਹੋ ਜਿਹਾ ਉਹ ਵਿਅਕਤੀ ਬਣ ਜਾਂਦਾ ਹੈ । ਹਰ ਵਿਖਾਉਣ ਦੀ ਤੀਬਰ ਚਾਹ ਹੁੰਦੀ ਹੈ । ਜਦੋਂ ਬੱਚੇ ਨੂੰ ਆਪਣਾ ਆਪ ਵਿਖਾਉਣ ਦਾ ਸਮਾਂ ਮਿਲਦਾ ਹੈ ਅਤੇ ਉਸ ਨੂੰ ਆਪਾ ਵਿਖਾਉਣ ਦਾ ਉਤਸ਼ਾਹ ਮਿਲਦਾ ਹੈ ਤਾਂ ਉਹ ਬੀਰ ਮਰਦ ਬਣ ਜਾਂਦਾ ਹੈ । ਇਸ ਦੇ ਉਲਟ ਜਦ ਬੱਚੇ ਨੂੰ ਨਾ ਆਪਾ ਦਰਸਾਉਣ ਦਾ ਕੋਈ ਅਵਸਰ ਮਿਲਦਾ ਹੈ ਅਤੇ ਜੋ ਉਸ ਨੂੰ ਅਵਸਰ ਮਿਲਦਾ ਹੈ ਪਰ ਉਤਸ਼ਾਹ ਨਹੀਂ ਮਿਲਦਾ, ਤਾਂ ਉਹ ਕਾਇਰ ਹੋ ਜਾਂਦਾ ਹੈ। ਜਿਹੜੇ ਮਾਪੇ ਆਪਣੇ ਬੱਚੇ ਨੂੰ ਹਰ ਘੜੀ ਝਾੜ ਪਾਉਂਦੇ ਹਨ, ਝਟ ਰੌਲਾ ਪਾਉਣ ਉਤੇ ਝਿੜਕ ਝੰਬ ਦਿੰਦੇ ਹਨ, ਉਹ ਉਨ੍ਹਾਂ ਨੂੰ ਕਾਇਰ ਵਿਅਕਤੀ ਬਣਾਉਂਦੇ ਹਨ । ਬਚਪਣ ਦੇ ਸੰਸਕਾਰ : ਬੱਚੇ ਦੇ ਅਦੇਤ ਮਨ ਵਿਚ ਥਾਂ ਬਣਾ ਲੈਂਦੇ ਹਨ। ਇਹ ਸੰਸਕਾਰ ਵਿਚਾਰਾਂ ਦੇ ਵਾਧੇ ਨਾਲ ਵੀ ਮਨ ਵਿਚੋਂ ਨਹੀਂ ਨਿਕਲਦੇ | ਜਿਨ੍ਹਾਂ ਗੱਲਾਂ ਨੂੰ ਵਿਅਕਤੀ ਸੋਚ ਵਿਚਾਰ ਕੇ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਪਿਛੋਂ ਉਹ ਆਪਣੀ ਮਰਜ਼ੀ ਨਾਲ ਛਡ ਵੀ ਸਕਦਾ ਹੈ ! ਪਰ ਜਿਨ੍ਹਾਂ ਗੱਲਾਂ ਨੂੰ ਉਹ ਸੋਚ ਸ਼ਕਤੀ ਦੇ ਪੈਦਾ ਹੋਣ ਤੋਂ ਪਹਿਲਾਂ ਤੋਂ ਪ ਗ੍ਰਹਿਣ ਕਰਦਾ ਹੈ, ਉਨ੍ਹਾਂ ਨੂੰ ਉਹ ਯਤਨ ਕਰਨ ਨਾਲ ਵੀ ਨਹੀਂ ਛੱਡ ਸਕਦਾ । ਇਹੋ ਕਾਰਨ ਹੈ ਕਿ ਕਈ ਸਿਆਣੇ ਲੋਕਾਂ ਵਿਚ ਹਿੰਮਤ ਦੀ ਘਾਟ ਪਾਈ ਜਾਂਦੀ ਹੈ। ਗਿਆਨ ਵਿਚ ਵਾਧਾ ਆਪਣੀ ਮਿਹਨਤ ਨਾਲ ਕੀਤਾ ਜਾ ਸਕਦਾ ਹੈ ਪਰ ਹਿੰਮਤ ਦੇ ਵਾਧੇ ਲਈ ਨਾ ਸਿਰਫ ਆਪਣੇ ਯਤਨਾਂ ਦੀ ਲੋੜ ਹੈ ਸਗੋਂ ਸਾਰੇ ਪਰਵਾਰ ਅਤੇ ਸਮਾਜ ਦੇ ਯਤਨਾਂ ਦੀ ਲੋੜ ਹੁੰਦੀ ਹੈ । ਹਿੰਮਤ ਚੇਤਨ ਮਨ ਦੀ ਚੀਜ਼ ਨਹੀਂ, ਇਹ ਮਨੁਖ ਦੇ ਅਚੇਤ ਮਨ ਦੀ ਚੀਜ਼ ਹੈ । ਅਚੇਤ ਮਨ ਦੇ ਸੰਸਕਾਰ ਹੌਲੀ ਹੌਲੀ ਬਣਦੇ ਹਨ ਅਤੇ ਉਨ੍ਹਾਂ ਵਿਚ ਹੋਲੀ ਹੌਲੀ ਹੀ ਤਬਦੀਲੀ ਆ ਸਕਦੀ । ਦੇ ਸਸਕਾ ਸੰਸਕਾਰ ਬੱਚੇ ਵਿੱਚ ਬਾਲਪਣ ਵਿਚ ਹੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ । ਇਸ ਲਈ ਮਾਪਿਆਂ ਦਾ ਕਰਤਵ ਹੈ ਕਿ ਬੱਚਿਆਂ ਦੇ ਮਨ ਵਿਚ ਕਿਸੇ ਤਰ੍ਹਾਂ ਦੋ ਅਨੁਚਿਤ * ਸੰਸਕਾਰਾਂ ਨੂੰ ਨਾ ਪੈਣ ਣ ਦੇਣ I ਬੱਚਿਆਂ ਵਲ ਜਿਸ ਤਰ੍ਹਾਂ ਦਾ ਮਾਪਿਆਂ ਦਾ ਵਤੀਰਾ ਹੁੰਦਾ ਹੈ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਇਸੇ ਤਰ੍ਹਾਂ ਦਾ ਹੁੰਦਾ ਹੈ । ਮਾਪਿਆਂ ਦਾ ਵਤੀਰਾ ਬੱਚੇ ਦੇ ਆਲੇ ਦੁਆਲੇ ਇਕ ਖਾਸ ਤਰਾਂ ਦਾ ਮਾਨਸਿਕ ਵਾਤਾਵਰਨ ਪੈਦਾ ਕਰਦਾ ਹੈ । ਜੇ ਇਹ ਵਾਤਾਵਰਨ ਬੱਚੇ ਦੇ ਅਨੁਕੂਲ ਹੋਵੇ ਤਾਂ ਬੱਚੇ ਦਾ ਆਚਰਨ ਚੰਗਾ ਬਣਦਾ ਹੈ ਅਤੇ ਉਸ ਦੀ ਬੁਧੀ ਦਾ ਵਿਕਾਸ : ਹੁੰਦਾ ਹੈ ਨਹੀਂ ਤਾਂ ਬੱਚਾ ਡਰੂ, ਹੈਂਕੜੀ ਅਤੇ ਮੋਟੀ ਬੁਧ ਦਾ ਵਿਅਕਤੀ ਬਣ ਜਾਂਦਾ ਹੈ ! ਮਾਨਸਿਕ ' ਵੀ ਬੋਧ ਦਾ ਬੱਚੇ ਲਈ ਉਚਿਤ ਵਾਤਾਵਰਨ ਪੈਦਾ ਕਰਨ ਲਈ ਮਾਂਤਾ ਪਿਤਾ ਨੂੰ ਸਿਖਿਅਤ ਹੋਣਾ ਜ਼ਰੂਰੀ ਹੈ । ਸਿਖਿਅਤ ਅਤੇ ਤੰਦਰੁਸਤ ਮਾਪਿਆਂ ਦੀ ਸੰਤਾਨ ਹੀ ਆਚਰਨ ਵਾਲੀ ਅਤੇ ਪਰ-ਉਪਕਾਰੀ ਹੁੰਦੀ ਹੈ । ਮੂਰਖ ਅਤੇ ਜਟੀਲੇ ਮਾਪਿਆਂ ਦੀ ਔਲਾਦ ਆਮ ਕਰਕੇ ਰਖ ਅਤੇ ਜਟੀਲੀ ਹੁੰਦੀ ਹੈ | ਇਸ ਲਈ ਜੇ ਕੋਈ ਰਾਜ ਬਚਿਆਂ ਨੂੰ ਸਿਖਿਅਤ ਬਣਾਉਣਾ ਤਾਹੁੰਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਉਨ੍ਹਾਂ ਮਾਪਿਆਂ ਨੂੰ ਯੋਗ ਸਿਖਿਆ ਖੋਟਿਆਂ ਭਾਗਾਂ ਨੂੰ ਭਾਰਤ ਵਰਸ਼ ਵਿਚ ਮਾਪਿਆਂ ਨੂੰ ਸੰਤਾਨ ਪਾਲਣੇ ਦੀ ਕਿਸੇ ਕਮ ਦੀ ਸਿਖਿਆ ਨਹੀਂ ਦਿਤੀ ਜਾਂਦੀ । ਇਸਦਾ ਸਿੱਟਾ ਇਹ ਹੈ ਕਿ ਦੂਜਿਆਂ ਦੋਸ਼ਾਂ ਨਾਲੋਂ ਜਸੀ, ਧਾਰਮਿਕ ਅਤੇ ਦੂਸਰੇ ਖੇਤਰਾਂ ਵਿਚ ਪਛੜਿਆ ਹੋਇਆ ਹੈ । ਸ਼ਿਵਾਜੀ ਵਰਗੇ ਬੀਰ