੨੦੬
ਨਾਲ ਹੱਥੀਂ ਕੰਮ ਵੀ ਕਰਾਏ ਜਾਂਦੇ ਹਨ ਅਤੇ ਵਿਚ ਬੱਚਿਆਂ ਨੂੰ ਸੁਤੰਤਰ ਸੋਚਣ ਦਾ ਉਤਸ਼ਾਹ ਦਿਤਾ ਜਾਂਦਾ ਹੈ, ਉਹ ਬੱਚੇ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਿੰਦੀ ਹੈ। ਤਜਰਬੇ ਦੇ ਅਧਾਰ ਤੇ ਜਿਹੜੇ ਸਿਧਾਂਤ ਬੱਚੇ ਸਿਖਦੇ ਹਨ ਉਹ ਉਨ੍ਹਾਂ ਦੇ ਕੰਮ ਆਉਂਦੇ ਹਨ। ਇਸ ਦੇ ਉਲਟ ਨਿਰੇ ਪੁਸਤਕਾਂ ਵਿਚੋਂ ਪੜ੍ਹੇ ਸਿਧਾਂਤ ਜੀਵਨ ਦੀਆਂ ਸਮੱਸਿਆਵਾਂ ਹਲ ਕਰਨ ਵਿਚ ਬਿਅਰਥ ਸਾਬਤ ਹੁੰਦੇ ਹਨ। ਸਾਡੀ ਵਰਤਮਾਨ ਸਿੱਖਿਆ-ਪਰਨਾਲੀ ਦਾ ਨਿਸ਼ਾਨਾ ਦੇਸ਼ ਵਿਚ ਨਿਰਾ ਪੋਥੀ ਪੰਡਤਾਂ ਦਾ ਵਾਧਾ ਕਰਨਾ ਹੈ। ਅਜਿਹੇ ਲੋਕ ਵਿਆਖਿਆ ਕਰਨ ਵਿਚ ਬੜੇ ਚਤਰ ਪਰ ਅਸਲ ਵਿਚ ਨਿਕੱਮੇ ਹੁੰਦੇ ਹਨ। ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ ਦੀ ਘਾਟ ਹੁੰਦੀ ਹੈ। ਤਜਰਬੇ ਦੇ ਅਧਾਰ ਤੇ ਪਰਾਪਤ ਕੀਤਾ ਗਿਆਨ ਹੀ ਸ੍ਵੈ-ਵਿਸ਼ਵਾਸ਼ ਵਿਚ ਵਾਧਾ ਕਰਦਾ ਹੈ। ਇਹ ਗਿਆਨ ਬੌਧਿਕ ਤੇ ਅਮਲੀ ਦੋਹਾਂ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
ਵਰਤਮਾਨ ਸਿੱਖਿਆ-ਪਰਨਾਲੀ ਜਿਵੇਂ ਵਿਆਪਕਤਾ ਅਤੇ ਸੰਪੂਰਨਤਾ ਦੀ ਦ੍ਰਿਸ਼ਟੀ ਤਰੁਟੀਆਂ ਵਾਲੀ ਹੈ, ਇਸੇ ਤਰ੍ਹਾਂ ਇਹ ਸਮਾਜਿਕਤਾ ਅਤੇ ਕੌਮੀਅਤ ਦੀ ਦ੍ਰਿਸ਼ਟੀ ਤੋਂ ਤਰੁਟੀਆਂ ਵਾਲੀ ਹੈ। ਸਮਾਜਿਕਤਾ ਦੇ ਭਾਵਾਂ ਦਾ ਵਾਧਾ ਸਮਾਜ ਦੀਆਂ ਸਮੱਸਿਆਵਾਂ ਬਾਰੇ ਸੋਚਣ ਅਤੇ ਸਮਾਜ ਦੀ ਸੇਵਾ ਕਰਨ ਨਾਲ ਹੁੰਦਾ ਹੈ। ਇਸਦੇ ਲਈ ਆਪਣੇ ਵਰਤਮਾਨ ਸਮਾਜ ਅਤੇ ਉਸਦੀ ਸੰਸਕ੍ਰਿਤੀ ਦਾ ਸਮੁੱਚਾ ਗਿਆਨ ਹੋਣਾ ਜ਼ਰੂਰੀ ਹੈ। ਸਾਡੀ ਵਰਤਮਾਨ ਸਿਖਿਆ-ਪਰਨਾਲੀ ਵਿਚ ਅਜਿਹੇ ਗਿਆਨ ਦੇ ਵਾਧੇ ਦੀ ਕੋਈ ਯੋਜਨਾ ਨਹੀਂ। ਪੁਰਾਣੀ ਸਿਖਿਆ-ਪਰਨਾਲੀ ਸਾਨੂੰ ਖੂਹ ਤੇ ਡੱਡੂ ਬਣਾਉਂਦੀ ਸੀ, ਵਰਤਮਾਨ ਸਿਖਿਆ-ਪਰਨਾਲੀ ਸਾਨੂੰ ਆਪਣੇ ਆਪ ਨੂੰ ਭੁਲਾਉਣ ਵਾਲੇ ਪਾਸੇ ਲੈ ਜਾਂਦੀ ਹੈ। ਪਰ ਬੱਚੇ ਦੇ ਸਮੁਚੇ ਵਿਕਾਸ ਲਈ ਅਤੇ ਉਸ ਨੂੰ ਜੀਵਨ ਵਿਚ ਸਫਲ ਬਣਾਉਣ ਲਈ ਆਪਣੀ ਸੰਸਕ੍ਰਿਤੀ ਅਤੇ ਸਮਾਜ-ਪਰਬੰਧ ਦਾ ਗਿਆਨ ਉੱਨਾ ਹੀ ਜ਼ਰੂਰੀ ਹੈ ਜਿੰਨਾ ਦੂਸਰੇ ਦੇਸ਼ ਦੇ ਵਿਚਾਰਾਂ ਅਤੇ ਸਮਾਜ-ਪਰਬੰਧ ਗਿਆਨ। ਸਮਾਜ ਸੇਵਕ ਉਹ ਵਿਅਕਤੀ ਹੋ ਸਕਦਾ ਹੈ ਜਿਹੜਾ ਸਮਾਜ ਨਾਲ ਪ੍ਰੇਮ ਕਰਦਾ ਹੋਵੇ ਅਤੇ ਜਿਹੜਾ ਆਪਣੇ ਸਮਾਜ ਦੇ ਦੋਸ਼ਾਂ ਅਤੇ ਗੁਣਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ। ਬਚਿਆਂ ਵਿਚ ਸਮਾਜ ਦੇ ਪਿਆਰ ਦੇ ਵਾਧੇ ਲਈ ਆਪਣੀ ਸੰਸਕ੍ਰਿਤੀ ਦਾ ਇਸ ਤਰ੍ਹਾਂ ਗਿਆਨ ਕਰਾਉਣਾ ਜ਼ਰੂਰੀ ਹੈ ਜਿਸ ਨਾਲ ਉਹ ਆਪਣੇ ਸਮਾਜ ਨੂੰ ਘਿਰਣਾ ਦੀ ਦ੍ਰਿਸ਼ਟੀ ਨਾਲ ਨਾ ਵੇਖਣ ਤੇ ਉਨ੍ਹਾਂ ਨੂੰ ਉਹ ਘਟੀਅਲ ਪਰਤੀਤ ਨਾ ਹੋਵੇ।
ਕੌਮੀਅਤ ਸਮਾਜਿਕਤਾ ਦਾ ਇਕ ਖਾਸ ਰੂਪ ਹੈ। ਸਾਡੀ ਵਰਤਮਾਨ ਸਿਖਿਆ-ਪਰਨਾਲੀ ਰਾਹੀਂ ਕੌਮੀਅਤ ਦੇ ਭਾਵਾਂ ਦਾ ਵਾਧਾ ਕਰਨ ਦੀ ਥਾਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ। ਵਰਤਮਾਨ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਹੈ। ਹੁਣ ਹੌਲੀ ਹੌਲੀ ਇਸਨੂੰ ਹਟਾਇਆ ਜਾ ਰਿਹਾ ਹੈ। ਅੰਗਰੇਜ਼ਾਂ ਨੂੰ ਆਪਣੇ ਰਾਜ ਲਈ ਮਦਦ ਕਰਨ ਵਾਲੇ ਲੋਕਾਂ ਦੀ ਲੋੜ ਸੀ। ਜਿਹੜੇ ਇਕ ਤਾਂ ਅੰਗਰੇਜ਼ੀ ਸਰਕਾਰ ਤੇ ਆਸਰੇ ਉਤੇ ਹੋਣ ਅਤੇ ਦੂਜੇ ਆਮ ਜਨਤਾ ਨੂੰ ਸਰਕਾ ਦੀਆਂ ਗੱਲਾਂ ਸਮਝਾਉਣ ਤੇ ਸਰਕਾਰ ਬਾਰੇ ਸ਼ੁਭ-ਭਾਵਨਾਂ ਲੋਕਾਂ ਵਿਚ ਪੈਦਾ ਕਰਨ। ਇਸ ਤੋਂ ਬਿਨਾਂ ਸਰਕਾਰੀ ਕੰਮ ਚਲਾਉਣ ਲਈ ਕਲਰਕਾਂ ਤੇ ਕੁਝ ਛੋਟੇ ਅਫ਼ਸਰਾਂ ਦੀ ਲੋੜ ਸੀ। ਅੰਗਰੇਜ਼ ਆਪ ਇੰਨੀ ਗਿਣਤੀ ਵਿਚ ਭਾਰਤ ਵਿਚ ਨਹੀਂ ਆ ਸਕਦੇ ਸਨ ਕਿ ਉਹ ਰਾਜ ਦੇ ਸਾਰੇ ਛੋਟੇ ਵੱਡੇ ਕੰਮ ਆਪ ਕਰ ਸਕਣ। ਫਿਰ ਉਨ੍ਹਾਂ ਨੂੰ ਵੀ ਇਸ ਦੇਸ਼ ਦੀ ਬੋਲੀ ਸਿਖਣੀ ਜਰੂਰੀ ਹੁੰਦੀ ਸੀ। ਇਹ ਅੰਗਰੇਜ਼ ਲੋਕ ਨਹੀਂ ਸੀ ਕਰਨਾ ਚਾਹੁੰਦੇ। ਇਸ ਲਈ ਉਨ੍ਹਾਂ ਨੂੰ ਇਸ ਦੇਸ਼ ਦੇ ਲੋਕਾਂ ਨੂੰ ਅੰਗਰੇਜ਼ੀ ਪੜ੍ਹਾਉਣਾ ਜ਼ਰੂਰੀ ਹੋ ਗਿਆ। ਉਚੀ ਸਿਖਿਆ ਦਾ ਮਾਧਿਅਮ