ਪੰਨਾ:ਸਿਖਿਆ ਵਿਗਿਆਨ.pdf/217

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੪

ਮਹਾਤਮਾ ਗਾਂਧੀ ਨੇ ਸੰਨ ੧੯੩੮ ਵਿਚ ਸਿਖਿਆ ਸਬੰਧੀ ਕੁਝ ਲੇਖ ਹਰੀਜਨ ਵਿਚ ਪਰਕਾਸ਼ਤ ਕੀਤੇ ਸਨ। ਉਨ੍ਹਾਂ ਤੇ ਵਿਚਾਰ ਕਰਨ ਲਈ ੧੯੩੬ ਵਿਚ ਵਰਧਾ ਵਿਚ ਵਿਦਿਅਕ ਸਭਾ ਸਦੀ ਗਈ, ਜਿਸ ਵਿਚ ਸਾਰੇ ਸੂਬਿਆਂ ਦੇ ਸਿਖਿਆ ਮੰਤਰੀਆਂ ਨੂੰ ਆਉਣ ਦਾ ਸੱਦਾ-ਪੱਤਰ ਘਲਿਆ ਗਿਆ ਅਤੇ ਨਾਲ ਹੀ ਕਈ ਸਿਖਿਆ ਵਿਦਿਵਾਨਾਂ ਨੂੰ ਵੀ ਸਦਿਆ ਗਿਆਂ। ਇਸ ਸਭਾ ਦੇ ਪਰਧਾਨ ਦਿੱਲੀ ਦੀ ਜਾਮਿਆ ਮਿਲਿਆ ਦੋ ਸੰਚਾਲਕ ਸ੍ਰੀ ਜ਼ਾਕਰ ਹਸਨ ਸਨ। ਕੁਝ ਦਿਨਾਂ ਪਿਛੋਂ ਇਸ ਪਰਿਸ਼ਟ ਦੇ ਸਿਖਿਆ ਸਬੰਧੀ ਵਿਚਾਰ ਅਤੇ ਸੁਝਾਓ ਇਕ ਰਿਪੋਰਟ ਦੇ ਰੂਪ ਵਿਚ ਨਿਕਲੇ। ਬੇਸਿਕ ਯੋਜਨਾ ਇਨ੍ਹਾਂ ਸੁਝਾਵਾਂ ਦਾ ਸਿੱਟਾ ਹੈ। ਆਪਣੀਆਂ ਵਿਸ਼ੇਸ਼ ਹਾਲਤਾਂ ਅਨੁਸਾਰ ਵਖ ਵਖ ਪ੍ਰਾਂਤਾਂ ਵਿਚ ਕੁਝ ਅਦਲ ਬਦਲ ਕਰਕੇ ਇਸ ਯੋਜਨਾ ਨੂੰ ਅਮਲ ਵਿਚ ਲਿਆਂਦਾ ਜਾਣ ਦਾ ਉਸ ਵੇਲੇ ਯਤਨ ਕੀਤਾ ਗਿਆ। ਇਸ ਵੇਲੇ ਵੀ ਇਸ ਯੋਜਨਾ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ।

ਬੇਸਿਕ ਸਿਖਿਆ-ਯੋਜਨਾ ਦੇ ਮੌਲਿਕ ਸਿਧਾਂਤ

ਬੇਸਿਕ ਸਿਖਿਆ-ਪਰਨਾਲੀ ਦੇ ਹੇਠ ਲਿਖੇ ਮੌਲਿਕ ਸਿਧਾਂਤ ਹਨ:—

(੧) ਰਾਸ਼ਟਰ ਦੇ ਸਾਰੇ ਬਾਲਕਾਂ ਨੂੰ ੭ ਤੋਂ ੧੪ ਸਾਲ ਦੀ ਉਮਰ ਤਕ ਲਾਜ਼ਮੀ ਸਿਖਿਆ ਦਿਤੀ ਜਾਣੀ ਚਾਹੀਦੀ ਹੈ।

(੨) ਸਿਖਿਆ ਨੂੰ, ਆਰਥਿਕ ਦ੍ਰਿਸ਼ਟੀ ਤੋਂ, ਆਪਣੇ ਸਹਾਰੇ ਹੋਣਾ ਚਾਹੀਦਾ ਹੈ।

(੩) ਇਹ ਸਿਖਿਆ ਕਿਸੇ ਅਜਿਹੇ ਕੰਮ ਰਾਹੀਂ ਦਿਤੀ ਜਾਣੀ ਚਾਹੀਦੀ ਹੈ ਜਿਸਦਾ ਉਸਦੇ ਆਉਣ ਵਾਲੇ ਜੀਵਨ ਨਾਲ ਡੂੰਘਾ ਸਬੰਧ ਹੋਵੇ।

(੪) ਇਸ ਸਿਖਿਆ ਦਾ ਅਧਾਰ ਰਾਸ਼ਟਰ-ਭਾਸ਼ਾ ਹੋਣੀ ਚਾਹੀਦੀ ਹੈ।

(੫) ਸਿਖਿਆ ਰਾਹੀਂ ਬਚਿਆ ਦੇ ਕੌਮੀ ਭਾਵਾਂ ਵਿਚ ਵਾਧਾ ਹੋਣਾ ਚਾਹੀਦਾ ਹੈ।

(੬) ਸਿਖਿਆ ਵਿਚ ਵਿਗਿਆਨਿਕ ਅਤੇ ਸਮਾਜਿਕ ਵਿਸ਼ਿਆਂ ਦਾ ਕਾਫੀ ਗਿਆਨ ਹੋ ਜਾਣਾ ਚਾਹੀਦਾ ਹੈ।

(੭) ਸਿਖਿਆ ਦਾ ਨਿਸ਼ਾਨਾ ਸੰਸਾਰ ਵਿਚੋਂ ਦ੍ਰੇਸ਼-ਭਾਵ ਨੂੰ ਖਤਮ ਕਰਨਾ ਅਤੇ ਪ੍ਰੇਮ-ਭਾਵ ਵਿਚ ਵਾਧਾ ਕਰਨਾ ਹੋਣਾਂ ਚਾਹੀਦਾ ਹੈ।

ਸਯੋਗ ਸਿਖਿਆ-ਪਰਨਾਲੀ ਦਾ ਮਾਪ

ਉਪਰ ਦੱਸੇ ਸਿਧਾਂਤਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੀ ਰਾਸ਼ਟਰੀ ਜੀਵਨ ਵਿਚ ਪਰਚਾਰ ਦੀ ਲੋੜ ਜਾਣਨ ਲਈ ਸਾਨੂੰ ਸਿਖਿਆ ਦੇ ਆਦਰਸ਼ਾਂ ਨੂੰ ਧਿਆਨ ਵਿਚ ਰਖਣਾ ਅਤੇ ਵਰਤਮਾਨ ਸਿਖਿਆ-ਪਰਨਾਲੀ ਦੇ ਦੋਸ਼ਾਂ ਨੂੰ ਸਮਝਣਾ ਜ਼ਰੂਰੀ ਹੈ। ਆਦਰਸ਼ ਸਿਖਿਆ ਪਰਨਾਲੀ ਵਿਚ ਹੇਠ ਲਿਖੀਆਂ ਤਿੰਨ ਗਲਾਂ ਪਾਈਆਂ ਜਾਂਦੀਆਂ ਹਨ।

(੧) ਇਹ ਸਿਖਿਆ ਪਰਨਾਲੀ ਦੇਸ਼-ਵਿਆਪਕ ਹੁੰਦੀ ਹੈ, ਅਰਥਾਤ ਇਸ ਦਾ ਲਾਭ ਦੇਸ਼ ਦੇ ਸਾਰੇ ਅਮੀਰ ਗਰੀਬ ਬੱਚਿਆਂ ਨੂੰ ਹੁੰਦਾ ਹੈ।

(੨) ਇਸ ਵਿਚ ਬੱਚਿਆਂ ਦੀ ਸੰਪੂਰਨ ਸਿਖਿਆ ਦਾ ਧਿਆਨ ਰੱਖਿਆ ਜਾਂਦ ਹੈ; ਅਰਥਾਤ ਇਸ ਰਾਹੀਂ ਬੱਚੇ ਦੀ ਨਿਰੀ ਦਿਮਾਂਗੀ ਸਿਖਿਆ ਹੀ ਨਹੀਂ ਹੁੰਦੀ ਸਗੋਂ ਹੱਥ ਅਤੇ