ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
२०२
ਹੁੰਦਾ ਹੈ, ਪੁਸਤਕ ਨੂੰ ਪੜ੍ਹਕੇ ਉੱਨਾ ਲਾਭ ਹੋਣਾ ਸੰਭਵ ਨਹੀਂ । ਕਿੰਨੇ ਹੀ ਬਚਿਆਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਨਹੀਂ ਹੁੰਦੀ। ਅਜਿਹੇ ਬੱਚੇ ਉਸਤਾਦ ਦੀ ਵਿਆਖਿਆ ਤੋਂ ਲਾਭ ਉਠਾਉਂਦੇ ਹਨ ਡਾਲਟਨ ਸਿਖਿਆ-ਢੰਗ ਵਿਚ ਇਸ ਤਰ੍ਹਾਂ ਦੇ ਲਾਭ ਦੀ ਸੰਭਾਵਨਾ ਨਹੀਂ। ਇਹ ਸਿਖਿਆ ਢੰਗ ਬਚਿਆਂ ਨੂੰ ਉਸਤਾਦ ਦੇ ਆਸਰੇ ਤੋਂ ਹਟਾਕੇ ਪੁਸਤਕਾਂ ਦੇ ਆਸਰੇ ਦਾ ਅਭਿਆਸ ਕਰਾਉਂਦਾ ਹੈ।
ਉਪਰ ਕਹੀਆਂ ਛੂਟੀਆਂ ਕਰਕੇ ਭਾਰਤ ਵਰਸ਼ ਦੇ ਸਕੂਲਾਂ ਲਈ ਅਸੀਂ ਇਸ ਸਿਖਿਆ ਢੰਗ ਨੂੰ ਯੋਗ ਨਹੀਂ ਸਮਝਦੇ।