ਪੰਨਾ:ਸਿਖਿਆ ਵਿਗਿਆਨ.pdf/213

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੦

ਬਾਲਕਾਂ ਦੀ ਰੁਚੀ ਨੂੰ ਜਾਣਨ ਦਾ ਅਵਸਰ ਜਿੱਨਾ ਡਾਲਟਨ ਸਿਖਿਆ-ਢੰਗ ਵਿਚ ਹੈ ਉੱਨਾ ਕਿਸੇ ਹੋਰ ਸਿਖਿਆ-ਢੰਗ ਵਿਚ ਨਹੀਂ।

ਉਸਤਾਦ ਦਾ ਰਾਹ ਵਿਖਾਉਣ ਵਾਲਾ ਹੋਣਾ:- ਡਾਲਟਨ ਸਿਖਿਆ ਢੰਗ ਵਿਚ ਉਸਤਾਦ ਹਾਕਮ ਹੋਣ ਦੀ ਥਾਂ ਮਿਤਰ ਅਤੇ ਰਾਹ ਵਿਖਾਉਣ ਵਾਲੇ ਦੇ ਰੂਪ ਵਿਚ ਹੁੰਦਾ ਹੈ। ਇਹ ਸਿਖਿਆ ਢੰਗ ਇਕ ਤਰ੍ਹਾਂ ਨਾਲ ਬੰਧਨ ਰਹਿਤ ਜ਼ਬਤ ਦੇ ਸਿਧਾਂਤ ਨੂੰ ਵਰਤੋਂ ਵਿਚ ਲਿਆਉਂਦਾ ਹੈ। ਉਸਦਾਤ ਦੀ ਮੱਹਤਾ ਘਟ ਹੋਣ ਕਰਕੇ ਬੱਚੇ ਦੇ ਵਿਅਕਤੀਤਵ ਦੇ ਵਿਕਾਸ ਲਈ ਕਾਫੀ ਅਵਸਰ ਮਿਲਦਾ ਹੈ। ਉਸਤਾਦ ਦੇ ਵਿਅਕਤੀਤਵ ਦਾ ਪਰਭਾਵ ਜੋ ਬਚਿਆਂ ਤੇ ਵਧੇ, ਪਵੇ ਤਾਂ ਉਹ ਬੱਚਿਆਂ ਦੇ ਵਿਅਕਤੀਤਵ ਦੇ ਵਿਕਾਸ ਵਿਚ ਰੋਕ ਬਣਦਾ ਹੈ। ਜਦ ਬੱਚਾ ਉਸਤਾਦ ਦੀ ਸਹਾਇਤਾ ਉੱਥੇ ਹੀ ਮੰਗਦਾ ਹੈ ਜਿਥੇ ਉਸ ਨੂੰ ਲੋੜ ਹੁੰਦੀ ਹੈ ਤਾਂ ਉਸ ਵਿਚ ਸਵੈ ਆਸਰੇ ਹੋਣ ਦੀ ਆਦਤ ਪੈਂਦੀ ਹੈ। ਇਸ ਤਰ੍ਹਾਂ ਬੱਚੇ ਵਿਚ ਸਵੈ-ਵਿਸ਼ਵਾਸ਼ ਦਾ ਵਾਧਾ ਹੁੰਦਾ ਹੈ।

ਨਿਤ ਦਿਨ ਦੀ ਪਰੀਖਿਆ:-ਡਾਲਟਨ ਸਿਖਿਆ ਢੰਗ ਵਿਚ ਪਰੀਖਿਆਵਾਂ ਦਾ ਭੂਤ ਬੱਚੇ ਦੇ ਸਿਰ ਤੇ ਸਵਾਰ ਨਹੀਂ ਹੁੰਦਾ। ਉਸਦਾ ਨਿਤ ਦਿਨ ਦਾ ਕੰਮ ਹੀ ਉਸਦੀ ਪਰੀਖਿਆ ਮੰਨ ਲਿਆ ਜਾਂਦਾ ਹੈ। ਜਿਹੜਾ ਬੱਚਾ ਨਿਸਚਿਤ ਕੰਮ ਨੂੰ ਪੂਰਾ ਕਰ ਲੈਂਦਾ ਹੈ, ਉਸ ਨੂੰ ਸਾਲ ਦੇ ਅੰਤ ਵਿਚ ਸੁਭਾਵਕ ਹੀ ਅਗਲੀ ਜਮਾਤ ਵਿਚ ਵਿਚ ਚੜਾ ਦਿੱਤਾ ਜਾਂਦਾ ਹੈ। ਆਪਣੇ ਕੰਮ ਨੂੰ ਪੂਰਾ ਕਰਨਾ ਉਸਦੇ ਆਪਣੇ ਵੱਸ ਦੀ ਗਲ ਹੁੰਦੀ ਹੈ। ਬੱਚੇ ਦੋ ਕੰਮ ਦਾ ਲੇਖਾ ਠੀਕ ਠੀਕ ਰਖਿਆ ਜਾਂਦਾ ਹੈ ਅਤੇ ਇਸੇ ਅਨੁਸਾਰ ਬੱਚੇ ਅਗਲੀ ਜਮਾਤ ਵਿਚ ਚੜਾਇਆ ਜਾਂਦਾ ਹੈ। ਇਸ ਤਰ੍ਹਾਂ ਬੱਚਾ ਸਾਲ ਭਰ ਇਕਸਾਰ ਕੰਮ ਕਰਦਾ ਰਹਿੰਦਾ ਹੈ। ਸਾਡੀਆਂ ਸਧਾਰਨ ਪਰੀਖਿਆਵਾਂ ਵਿਚ ਬੱਚਾ ਪਰੀਖਿਆ ਸਿਰ ਤੇ ਆ ਜਾਣ ਤੋਂ ਤਾਂ ਬਹੁਤਾ ਕੰਮ ਕਰਦਾ ਹੈ ਪਰ ਅੱਗੇ ਪਿਛੇ ਉੱਨੀ ਮਿਹਨਤ ਨਹੀਂ ਕਰਦਾ। ਇਸ ਕਰਕੇ ਉਸਦੀ ਬੁਧੀ ਦਾ ਸਮੁੱਚਾ ਵਿਕਾਸ ਨਹੀਂ ਹੁੰਦਾ। ਡਾਲਟਨ ਸਿਖਿਆ ਢੰਗ ਇਸ ਦੋਸ਼ ਤੋਂ ਬਚਿਆ ਹੋਇਆ ਹੈ।

ਡਾਲਟਨ ਸਿਖਿਆ-ਢੰਗ ਦੀ ਪੜਚੋਲ

ਅਸਾਂ ਉਪਰ ਡਾਲਟਨ ਸਿਖਿਆ-ਢੰਗ ਦੀਆਂ ਵਿਸ਼ੇਸ਼ਤਾਈਆਂ ਦਰਸਾਈਆਂ ਹਨ। ਹੁਣ ਅਸੀਂ ਵੇਖਣਾ ਹੈ ਕਿ ਇਹ ਸਿਖਿਆ-ਢੰਗ ਵਰਤਮਾਨ ਸਿਖਿਆ-ਢੰਗ ਨਾਲੋਂ ਅਸਲ ਵਿਚ ਕਿਥੋਂ ਕੁ ਤਕ ਵਧੀਆ ਹੈ ਅਤੇ ਅਸੀਂ ਆਪਣੇ ਸਕੂਲਾਂ ਵਿਚ ਕਿਥੋਂ ਕੁ ਤਕ ਇਸ ਸਿਖਿਆਢੰਗ ਦੀ ਵਰਤੋਂ ਕਰਦੇ ਹਾਂ।

ਇਸ ਸਿਖਿਆ-ਢੰਗ਼ ਨਾਲ ਬਚਿਆਂ ਵਿਚ ਵਿਅਕਤੀਤਵ ਦਾ ਭਾਵ ਵਧਦਾ ਹੈ। ਇਹ ਭਾਵ ਵਧੇਰੇ ਵਧ ਜਾਣ ਨਾਲ ਬੱਚੇ ਵਿਚ ਸਵਾਰਥੀਪਣ ਆ ਜਾਣ ਦਾ ਡਰ ਹੁੰਦਾ ਹੈ। ਵਿਅਕਤੀਤਵ ਤੇ ਜ਼ੋਰ ਦੇਣ ਨਾਲ ਬੱਚੇ ਵਿਚ ਅਭਿਮਾਨ ਦਾ ਹੋ ਜਾਣਾ ਵੀ ਕੁਦਰਤੀ ਹੈ। ਇਸ ਨਾਲ ਬੱਚੇ ਦੇ ਸਮਾਜਿਕ ਭਾਵਾਂ ਦੇ ਵਿਚ ਰੋਕ ਪੈ ਜਾਣ ਦਾ ਡਰ ਹੋ ਜਾਂਦਾ ਹੈ। ਸਾਡੇ ਵਰਤਮਾਨ ਜਮਾਤ-ਢੰਗ ਵਿਚ ਬਚਿਆਂ ਦੇ ਇਕੱਠਿਆਂ ਰਹਿਣ ਨਾਲ, ਇਕ ਗੱਲ ਨੂੰ ਇਕੱਠਿਆਂ ਪੜ੍ਹਨ ਨਾਲ ਇਕ ਹੀ ਉਸਤਾਦ ਦੇ ਜ਼ਬਤ ਵਿਚ ਰਹਿਣ ਸਮਾਜਿਕ ਭਾਵਾਂ ਦਾ ਜਿੰਨਾ ਚੰਗਾ ਵਿਕਾਸ ਹੁੰਦਾ ਹੈ, ਦੂਜੇ ਕਿਸੇ ਢੰਗ ਨਾਲ ਨਹੀਂ ਹੁੰਦਾ। ਇਸ ਲਈ ਜੋ ਅਸੀਂ ਬੱਚਿਆਂ ਵਿਚ ਸਮਾਜਿਕ