ਪੰਨਾ:ਸਿਖਿਆ ਵਿਗਿਆਨ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੯੯ ਅਸਾਈਨਮੈਂਟ ਦਾ ਪਰਬੰਧ :- ਅਸਾਈਨਮੈਂਟ ਕੰਮ ਦੇ ਲੇਖੇ ਦਾ ਨਾਂ ਹੈ । ਬੱਚੋ ਨੂੰ ਪੂਰੇ ਸਾਡੇ ਲਈ ਅਸਾਈਨਮੈਂਟ ਦੇ ਰੂਪ ਵਿਚ ਕੰਮ ਦੇ ਦਿੱਤਾ ਜਾਂਦਾ ਹੈ। ਅਸਾਈਨਮੈਂਟ ਵਿਚ ਲਿਖਿਆ ਹੁੰਦਾ ਹੈ ਕਿ ਬੱਚਾ ਕਿਹੜਾ ਕੰਮ ਕਰੋ । ਆਪਣੇ ਕੰਮ ਨੂੰ ਪੂਰਾ ਕਰਨ ਲਈ ਯੋਗ ਪੁਸਤਕਾਂ ਸੁਝਾ ਦਿਤੀਆਂ ਜਾਂਦੀਆਂ ਹਨ । ਅਸਾਈਨਮੈਂਟ ਦਾ ਬਣਾਉਣਾ ਇਕ ਭਾਰੀ ਕੰਮ ਹੈ । ਇਸ ਨੂੰ ਸਿਆਣਾ ਉਸਤਾਦ ਹੀ ਬਣਾ ਸਕਦਾ ਹੈ । ਸਾਰੀ ਜਮਾਤ ਲਈ ਸਾਤੋ ਭਰ ਦੀ ਇਕ ਅਸਾਈਨਮੈਂਟ ਹੀ ਹੁੰਦੀ ਹੈ । ਇਹ ਨਾਂ ਤੇ ਬਹੁਤ ਔਖੀ ਹੋਣੀ ਚਾਹੀਦੀ ਹੈ ਅਤੇ ਨਾ ਬਹੁਤੀ ਸੌਖੀ। ਜੋ ਬਹੁਤ ਔਖੀ ਅਸਾਈਨਮੈਂਟ ਹੋਈ ਤਾਂ ਬੱਚੇ ਹੌਂਸਲਾ ਛਡ ਜਾਣਗੇ ਜਾਂ ਨਕਲ ਕਰਕੇ ਆਪਣਾ ਕੰਮ ਕਰਨਗੇ । ਜੋ ਅਸਾਈਨਮੈਂਟ ਸੌਖੀ ਹੋਈ ਤਾਂ ਬੱਚੇ ਛੇਤੀ ਕੰਮ ਪੂਰਾ ਕਰਕੇ ਵਾਧੂ ਵਕਤ ਵਿਅਰਥ ਗੁਆਉਣਗੇ । ਸੌਖੀ ਅਸਾਈਨਮੈਂਟ ਨਾਲ ਬਚਿਆਂ ਦੀ ਕਾਫੀ ਬੌਧਿਕ ਸਿਖਿਆ ਨਹੀਂ ਹੁੰਦੀ ਅਤੇ · ਉਨ੍ਹਾਂ ਦੀ ਇੱਛਾ ਸ਼ਕਤੀ ਵਿਚ ਪਕਿਆਈ ਆਉਂਦੀ ਹੈ। ਜਦ ਬੱਚਾ ਆਪਣੇ ਕੰਮ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਹ ਉਸਨੂੰ ਉਸ ਵਿਸ਼ੇ ਦੇ ਉਸਤਾਦ ਨੂੰ ਵਿਖਾਉਂਦਾ ਹੈ । ਉਸਤਾਦ ਉਸ ਵਿਚੋਂ ਕਈ ਗੱਲਾਂ ਪੂਛਕੇ ਇਹ ਜਾਣਨ ਦਾ ਯਤਨ ਕਰਦਾ ਹੈ ਕਿ ਕੰਮ ਬੱਚੇ ਆਪ ਹੀ ਕੀਤਾ ਹੋਇਆ ਹੈ । ਡਾਲਟਨ ਸਿਖਿਆ ਢੰਗ ਵਿਚ ਜਮਾਤ ਦੇ ਉਸਤਾਦਾਂ ਦੀ ਥਾਂ ਵਿਸ਼ੇ ਦੇ ਉਸਤਾਦ ਹੁੰਦੇ ਹਨ । ਹਰ ਉਸਤਾਦ ਆਪੋ ਆਪਣੇ ਵਿਸ਼ੇ ਲਈ ਜ਼ਿੰਮੇਵਾਰ ਹੁੰਦਾ ਅਤੇ ਉਹ ਆਪਣੇ ਵਿਸ਼ੇ ਵਿਚ ਕਿਸੇ ਬੱਚੇ ਨੂੰ ਪਿੱਛੇ ਨਹੀਂ ਰਹਿਣ ਦਿੰਦਾ । ਉਹ ਸਮੇਂ ਸਿਰ ਬੱਚੇ ਤੋਂ ਆਪਣੇ ਕੰਮ ਦਾ ਹਿਸਾਬ ਲੈਂਦਾ ਹੈ । ਹਰ ਉਸਤਾਦ ਕੋਲ ਆਪਣੇ ਵਿਸ਼ੇ ਦੋ ਬੱਚਿਆਂ ਦੀ ਉੱਨਤੀ ਦਰਸਾਉਣ ਵਾਲਾ ਗਰਾਫ ਦਾ ਕਾਗਜ਼ ਹੁੰਦਾ ਹੈ । ਇਸ ਰਾਹੀਂ ਇਕ ਪਾਸੇ ਤਾਂ ਬੱਚਾ ਆਪਣੀ ਉੱਨਤੀ ਜਾਣਦਾ ਰਹਿੰਦਾ ਹੈ ਦੂਜੇ ਪਾਸੇ ਉਸਤਾਦ ਵੀ ਬੱਚੇ ਦੀ ਵਿਸ਼ੇ ਦੀ ਪੜ੍ਹਾਈ ਦੀ ਉੱਨਤੀ ਤੋਂ ਜਾਣੂ ਰਹਿੰਦਾ ਹੈ । ਉਸਤਾਦਾਂ ਦੀਆਂ ਆਪਸ ਵਿਚ ਬੈਠਕਾਂ ਵੀ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਬੈਠਕਾਂ ਵਿਚ ਉਸਤਾਦ ਬੱਚਿਆਂ ਦੀ ਉੱਨਤੀ ਉਤੇ ਵਿਚਾਰ ਕਰਦੇ ਹਨ ।ਜੋ ਕੋਈ ਬੱਚਾ ਕਿਸੇ ਵਿਸ਼ੇਸ਼ ਵਿਸ਼ੇ ਵਿਚ ਪਿੱਛੇ ਰਹਿ ਰਿਹਾ ਹੋਵੇ ਤਾਂ ਦੂਜੇ ਵਿਸ਼ੇ ਦੇ ਉਸਤਾਦ ਉਸਨੂੰ ਘਟ ਕੰਮ ਦੋ ਕੇ ਪਿਛੇ ਰਹੇ ਵਿਸ਼ੇ ਵਿਚ ਅੱਗੇ ਵਧਾਉਣ ਦਾ ਯਤਨ ਕਰਦੇ ਹਨ । ਕਦੇ ਕਦੇ ਬੱਚੇ ਜਮਾਤ ਦੇ ਰੂਪ ਵਿਚ ਵੀ ਇੱਕਠੇ ਹੁੰਦੇ ਹਨ । ਇਸ ਸਮੇਂ ਉਹ ਉਸਤਾਦ ਦੀ ਵਿਆਖਿਆ ਨੂੰ ਸੁਣਦੇ ਹਨ । ਪੜ੍ਹਾਈ ਦੇ ਕੁਝ ਵਿਸ਼ੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜਮਾਤ ਵਿਚ ਪੜ੍ਹਾਇਆਂ ਹੀ ਬਚਿਆਂ ਨੂੰ ਲਾਭ ਹੁੰਦਾ ਹੈ। ਅਜਿਹੀਆਂ ਗਲਾਂ ਨੂੰ ਪੜ੍ਹਾਉਣ ਲਈ ਇਕ ਹੀ ਯੋਗਤਾ ਦੇ ਬੱਚੇ ਇਕ ਥਾਂ ਇੱਕਠੇ ਹੁੰਦੇ ਹਨ । ਇਸ ਮੌਕੇ ਤੇ ਉਹ ਆਪਸ ਵਿਚ ਵਿਚਾਰ ਵਟਾਉਂਦੇ ਅਤੇ ਉਸਤਾਦ ਤੋਂ ਵੀ ਆਪਣੀਆਂ ਔਕੜਾਂ ਬਾਰੇ ਪੁਛਦੇ ਹਨ । ਵੱਖ ਵੱਖ ਕਿਸਮ ਦੀ ਚਾਲ-ਬੱਚਿਆਂ ਦੀ ਰੁਚੀ ੁਝ ਵਿਸ਼ਿਆਂ ਵਿਚ ਵਧੇਰੇ ਹੁੰਦੀ ਹੈ ਤੇ ਕੁਝ ਵਿਸ਼ਿਆਂ ਵਿਚ ਘਟ । ਇਸ ਲਈ ਇਹ ਕੁਦਰਤੀ ਹੈ ਕਿ ਜੋ ਉਨ੍ਹਾਂ ਨੂੰ ਸ੍ਵੈ-ਅਧਿਐਨ ਕਰਨ ਦੀ ਖੁੱਲ ਦਿੱਤੀ ਜਾਵੇ ਤਾਂ ਉਹ ਸਾਰਿਆਂ ਵਿਸ਼ਿਆਂ ਵਿਚ ਇਕੋ ਜਿਹੀ ਉੱਨਤੀ ਦੱਸਣ ਦੀ ਥਾਂ ਕੁਝ ਵਿਸ਼ਿਆਂ ਨੂੰ ਵਧੇਰੇ ਪੜ੍ਹਨਗੇ ਅਤੇ ਕੁਝ ਕੁ ਨੂੰ ਘੱਟ। ਉਸਤਾਦ ਇਸ ਗੱਲ ਨੂੰ ਜਾਣ ਲੈਣ ਤੋ ਬਚਿਆਂ ਨੂੰ ਉਚਿਤ ਕਾਰ ਵਿਹਾਰ ਵਿਚ ਲਾ ਸਕਦਾ ਹੈ ।