ਪੰਨਾ:ਸਿਖਿਆ ਵਿਗਿਆਨ.pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੯੭ ਕਿਸੇ ਤਰ੍ਹਾਂ ਯਾਦ ਹੋ ਜਾਵੇ । ਉਸਦਾ ਵੱਡਾ ਨਿਸ਼ਾਨਾ ਪਾਠ ਨੂੰ ਬੱਚਿਆਂ ਕੋਲੋਂ ਯਾਦ ਕਰਵਾ- ਉਣਾ ਹੁੰਦਾ ਹੈ । ਬੱਚੇ ਆਮ ਕਰਕੇ ਜਾਂ ਤਾਂ ਉਸਤਾਦ ਦੀ ਨਕਲ ਕਰਦੇ ਹਨ ਜਾਂ ਉਸ ਦੇ ਪੁੱਛੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਰਹਿੰਦੇ ਹਨ । ਜਮਾਤ ਵਿਚ ਜ਼ਬਤ ਦੀ ਪਰਧਾਨਤਾ ਹੁੰਦੀ ਹੈ। ਇਕਵਾਰੀ ਇਕ ਹੀ ਕੰਮ ਨੂੰ ਸਾਰੇ ਬਚੇ ਕਰਦੇ ਹਨ। ਕੰਮ ਨਿਸਚਿਤ ਸਮੇਂ ਤਕ ਟਾਈਮ-ਟੇਬਲ ਅਨੁਸਾਰ ਹੁੰਦਾ ਹੈ । ਘੰਟੀ ਵਜਣ ਨਾਲ ਇਕ ਦੱਮ ਕਿਸੇ ਖਾਸ ਤਰ੍ਹਾਂ ਦਾ ਕੰਮ ਮੁੱਕ ਜਾਂਦਾ ਹੈ ਅਤੇ ਦੂਜੀ ਕਿਸਮ ਦਾ ਕੰਮ ਅਰਥਾਤ ਦੂਜੇ ਵਿਸ਼ੇ ਦਾ ਅਧਿਐਨ ਸ਼ੁਰੂ ਹੋ ਜਾਂਦਾ ਹੈ । ਡਾਲਟਨ ਸਿਖਿਆ-ਢੰਗ ਇਸ ਤਰ੍ਹਾਂ ਦੀ ਹਾਲਤ ਨੂੰ ਬਦਲ ਦੇਣਾ ਚਾਹੁੰਦਾ ਹੈ । ਇਸ ਢੰਗ ਵਿਚ ਉਸਤਾਦ ਦਾ ਨਿਸ਼ਾਨਾ ਬੱਚੇ ਨੂੰ ਪਾਂਠ ਯਾਦ ਕਰਾਉਣਾ ਨਹੀਂ, ਸਗੋਂ ਪਾਠ ਯਾਦ ਕਰਨ ਦੀ ਰੀਤੀ ਸਮਝਾਉਣਾ ਹੈ। ਜਿਸ ਬੱਚੇ ਨੂੰ ਕਿਸੇ ਵਿਸ਼ੇ ਦਾ ਗਿਆਨ ਪਰਾਪਤ ਕਰਨ ਦਾ ਢੰਗ ਆ ਜਾਏ ਉਸ ਨੂੰ ਪੈਰ ਪੈਰ ਉਤੇ ਉਸਤਾਦ ਦੀ ਸਹਾਇਤਾ ਦੀ ਲੋੜ ਨਹੀਂ ਰਹਿੰਦੀ। ਉਹ ਆਪਣੀ ਜ਼ਿੰਮੇਵਾਰੀ ਨੂੰ ਆਪ ਪਰਤੀਤ ਕਰਦਾ ਹੈ । ਉਸ ਦੇ ਮਨ ਵਿਚ ਅਨੇਕਾਂ ਪ੍ਰਸ਼ਨ ਆਪਣੇ ਆਪ ਉਠਦੇ ਹਨ ਅਤੇ ਉਹ ਇਨ੍ਹਾਂ ਪ੍ਰਸ਼ਨਾਂ ਨੂੰ ਹੱਲ ਕਰਨ ਦਾ ਰਾਹ ਲੱਭਣ ਦਾ ਯਤਨ ਵੀ ਕਰਦਾ ਹੈ । ਉਸਤਾਦ ਦੀ ਸਹਾਇਤਾ ਉਹ ਉੱਥੇ ਹੀ ਲੈਂਦਾ ਹੈ । ਜਿਥੇ ਉਹ ਆਪਣੇ ਆਪ ਨੂੰ ਪ੍ਰਸ਼ਨ ਹੱਲ ਕਰਨ ਵਿਚ ਅਸਮੱਰਥ ਵੇਖਦਾ ਹੈ। ਸਕੂਲ ਵਿਚ ਜਾਕੇ ਉਹ ਆਪਣੇ ਵਿਅਕਤਿਤਵ ਅਤੇ ਸੋਵਅਧਨਤਾ ਨੂੰ ਨਹੀਂ ਗੁਆ ਲੈਂਦਾ । ਉਹ ਉੱਥੇ ਵੀ ਸੁਤੰਤਰ ਵਿਆਕਤੀ ਵਾਂਗ ਉਸਤਾਦ ਅਤੇ ਹੋਰ ਬਚਿਆਂ ਦੀ ਸਹਾਇਤਾ ਅਧਿਐਨ ਕਰਦਾ ਹੈ । ਨਾਲ ਵਿਦਿਆ ਡਾਲਟਨ ਸਿਖਿਆ-ਢੰਗ ਦੀਆਂ ਵਿਸ਼ੇਸ਼ਤਾਵਾਂ ਦਾ ਡਾਲਟਨ ਸਿਖਿਆ-ਢੰਗ ਦੇ ਉਪਰ ਦਸੇ ਮੰਤਵ ਨੂੰ ਪਰਾਪਤ ਕਰਨ ਲਈ ਪਰ- ਚਲਤ ਸਿਖਿਆ ਢੰਗ ਵਿਚ ਬੁਨਿਆਦੀ ਤਬਦੀਲੀਆਂ ਕਰਨੀਆਂ ਜ਼ਰੂਰੀ ਹਨ। ਡਾਲਟਨ ਸਿਖਿਆ ਢੰਗ ਸਾਡੇ ਪਰਚਲਤ ਸਿਖਿਆ ਢੰਗ ਨਾਲੋਂ ਇੰਨਾ ਵਖਰਾ ਹੈ ਕਿ ਕਿਸੇ ਵੀ ਸਕੂਲ ਵਿਚ ਉਸਨੂੰ ਇਕ ਦਮ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਸਿਖਿਆ ਢੰਗ · ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ। ਪ੍ਰਧਾਨਤਾ । ਕਰਨਾ । ੧. ਜਮਾਤ ਦੀ ਥਾਂ ਵਿਅਕਤੀ ਦੀ ਪਰਧਾਨਤਾ । ੨. ਉਸਤਾਦ ਦੇ ਪੜ੍ਹਾਈ ਕਰਾਉਣ ਦੀ ਥਾਂ ਸਵੈ-ਅਧਿਐਨ ਦੀ ਪਰਧਾਨਤਾ ੩. ਬਝਵੇਂ ਟਾਈਮ ਟੇਬਲ ਦੀ ਥਾਂ ਸੁਤੰਤਰਤਾ ਨਾਲ ਕੰਮ ਕਰਨ ਦੀ ੪. ਜਮਾਤ ਦੇ ਕਮਰੇ ਦੀ ਥਾਂ ਲੈਬਾਰੇਟਰੀ ਤੋਂ ਕੰਮ ਲਿਆ ਜਾਣਾ। ੫. ਜਮਾਤ ਦੀ ਪੜ੍ਹਾਈ ਦੀ ਥਾਂ ‘ਅਸਾਂਈਨਮੈਂਟ' ਤੋਂ ਕੰਮ ਲਿਆ ਜਾਣਾ । ੬. ਕੰਮ ਨੂੰ ਇਕ ਚਾਲ ਨਾਲ ਕਰਨ ਦੀ ਥਾਂ ਵਖ ਵਖ ਚਾਲਾਂ ਨਾਲ ੭. ਉਸਤਾਦ ਦੇ ਪਰਬੰਧਕ ਹੋਣ ਦੀ ਥਾਂ ਰਾਹ ਵਿਖਾਉਣ ਵਾਲਾ ਹੋਣਾ। ੮. ਸਧਾਰਨ ਪਰੀਖਿਆਵਾਂ ਦੀ ਥਾਂ ਹਰ ਰੋਜ਼ ਦਾ ਕੰਮ ਗਾਫ ਰਾਹੀਂ ਰੇਖਾ ਅੰਕਿਤ