________________
ਹੈ ੧੮੭ ਜ਼ਰੂਰੀ ਹੈ । ਛੋਟੇ ਬੱਚਿਆਂ ਵਿਚ ਜਿੰਨੀ ਆਪਣੇ ਆਪ ਤੋਂ ਨਿਰਭਰ ਹੋਣ ਦੀ ਆਦਤ ਪਾਉਣੀ ਜ਼ਰੂਰੀ ਹੈ ਉਸ ਤੋਂ ਕਿਤੇ ਵਧ ਜ਼ਰੂਰੀ ਉਸ ਵਿਚ ਦੂਜੇ ਬਚਿਆ ਨਾਲ ਮਿਲ ਕੇ ਕੰਮ ਕਰਨ ਦੀ ਆਦਤ ਪਾਉਣਾ ਹੈ । ਮਾਨਸਿਕ ਵਿਕਾਸ ਦੀ ਸਭ ਤੋਂ ਉੱਚੀ ਹਾਲਤ ਵਿਚ ਹੀ ਬੱਚੇ ਸ੍ਵੈ- ਸਿਖਿਆ ਕਰ ਸਕਦੇ ਹਨ ? ਆਰੰਭ ਵਿਚ ਹੀ ਬਚਿਆਂ ਨੂੰ ਸਿੱਖਿਆ ਵਿਚ ਆਪਣੇ ਆਪ ਡੇ ਨਿਰਭਰ ਬਣਾਉਣ ਦਾ ਯਤਨ ਕਰਨਾ, ਉਨ੍ਹਾਂ ਨੂੰ ਉਸਤਾਦ ਦੇ ਉਪਦੇਸ਼ ਅਤੇ ਸਾਥੀਆਂ ਦੀ ਬੁੱਧੀ ਤੋਂ ਲਾਭ ਉਠਾਉਣ ਤੋਂ ਰੋਕਣਾ ਹੈ । ਇਸ ਤਰ੍ਹਾਂ ਦੀ ਸਿਖਿਆਂ ਤੋਂ ਬੱਚਿਆਂ ਦੀ ਬੁਧੀ ਦੇ ਭੰਗ ਹੋ ਜਾਣ ਦਾ ਡਰ ਹੈ । ਬਚਿਆਂ ਦੀ ਸਿਖਿਆ ਦਾ ਅਧਾਰ ਬੇਂਦਿਕ-ਗਿਆਨ ਦਾ ਵਿਕਾਸ ਬਣਾਉਣਾ ਵੀ ਬੇਲੋੜਾ ਹੈ । ਮਾਂਟਮੋਰੀ ਸਕੂਲਾਂ ਵਿਚ ਬਚਿਆਂ ਨੂੰ ਜਿਹੜੀ ਬੇਦਿਕ ਗਿਆਨ ਦੀ ਸਿਖਿਆ ਦਿੱਤੀ ਜਾਂਦੀ ਹੈ ਉਹ ਅਮਨੋ-ਵਿਗਿਆਨਿਕ ਹੈ ਅਤੇ ਜੀਵਨ ਦੇ ਕਿਸੇ ਕੰਮ ਨਹੀਂ ਆਉਂਦੀ । ਪਹਿਲਾਂ ਤਾਂ ਇਦਰੀਆਂ ਦੀ ਟ੍ਰੇਨਿੰਗ ਦਾ ਸਿਧਾਂਤ ਹੀ ਅਧੁਨਿਕ ਮਨੋ-ਵਗਿਆਨ ਖੋਜਾਂ ਦੇ ਉਲਟ ਹੈ । ਇਸ ਤਰ੍ਹਾਂ ਦੀ ਟ੍ਰੇਨਿੰਗ ਨਾਲ ਕਿਸੇ ਵੀ ਮਾਨਸਿਕ ਸ਼ਕਤ ਦਾ ਵਿਕਾਸ ਨਹੀਂ ਹੁੰਦਾ। ਕਿਲਪੇਟ੍ਰਿਕ ਦਾ ਕਹਿਣਾ ਹੈ ਕਿ ਜਿਹੜਾ ਬੱਚਾ ਸਿੱਖਿਆ ਯੰਤਰ ਦੀਆਂ ਟੁਕੜੀਆਂ ਦੇ ਤੋਲ ਨੂੰ ਠੀਕ ਤਰ੍ਹਾਂ ਦਸ ਸਕਦਾ ਹੈ, ਉਹ ਕਿਸੇ ਚਿੱਠੀ ਜਾਂ ਲਫਾਫੇ ਦੇ ਵਜ਼ਨ ਦਾ ਅੰਦਾਜ਼ਾ ਨਹੀਂ ਲਾ ਸਕਦਾ, ਅਰਬਾਤ · ਮਾਂਟਸੇਰੀ ਸਿੱਖਿਆ-ਢੰਗ ਰਾਹੀਂ ਉਨ੍ਹਾਂ ਦੋ ਤੋਲ-ਗਿਆਨ ਦੀ ਸਿਖਿਆ ਉਸ ਦੇ ਜੀਵਨ ਦੇ ਕੰਮਾਂ ਵਿਚ ਲਾਭਦਾਇਕ ਸਾਬਤ ਨਹੀਂ ਹੁੰਦੀ । 1 ਕਿੰਨੇ ਹੀ ਲੋਕ ਬੈਂਕ ਗਿਆਨ ਵਿਚ ਪਰਬੀਨ ਹੁੰਦੇ ਹਨ, ਪਰ ਬੁਧੀ ਦੋ ਘਟੀਆ ਹੁੰਦੇ ਹਨ ਅਤੇ ਕਿੰਨੇ ਹੀ ਤੇਜ਼ ਬੁਧੀ ਵਾਲੇ ਵਿਦਿਵਾਨਾਂ ਦੇ ਬੇਂਦਿਕ ਗਿਆਨ ਦੀ ਸ਼ਕਤੀ ਸਧਾਰਨ ਬਾਲਾਂ ਨਾਲੋਂ ਵੀ ਘਟ ਹੁੰਦੀ ਹੈ । ਜਾਂਗਲੀ ਜਾਤਾਂ ਦੋ ਲੋਕਾਂ ਦੇ ਗਿਆਨ- ਇੰਦਰੇ ਸਭਯ ਜਾਤ ਦੇ ਲੋਕਾਂ ਦੇ ਗਿਆਨ-ਇੰਦਰੀਆ ਨਾਲੋਂ ਤਿੱਖੇ ਹੁੰਦੇ ਹਨ, ਪਰ ਇਸ ਤੋਂ ਉਹ ਵਧੇਰੇ ਬੁੱਧਵਾਨ ਨਹੀਂ ਹੋ ਜਾਂਦੇ। ਇਸ ਲਈ ਇੰਦਰੀਆਂ ਦੀ ਟ੍ਰੇਨਿੰਗ ਨੂੰ ਬੌਧਿਕ ਵਿਕਾਸ ਦਾ ਅਧਾਰ ਬਣਾਉਣਾ ਬੇਲੋੜਾ ਹੈ | ਫਿਰ ਇਕ ਵੇਲੇ ਇਕ ਹੀ ਇੰਦਰੋ ਦੀ ਟ੍ਰੇਨਿੰਗ ਦਾ ਸਿਧਾਂਤ ਵੀ ਮਾਨਸਿਕ ਵਿਕਾਸ ਦਾ ਵਿਰੋਧੀ ਹੈ। ਜੀਵਨ ਵਿਚ ਇੰਦਰੀਆਂ ਨੂੰ ਇਕ ਦੂਜੇ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ, ਇਸ ਲਈ ਅਜਿਹੀ ਸਿਖਿਆ ਹੀ ਦੇਣੀ ਚਾਹੀਦੀ ਹੈ ਜਿਸ ਵਿਚ ਸਾਰੇ ਗਿਆਨ- ਇੰਦਰੀਆ ਨੂੰ ਮਿਲ ਕੇ ਕੰਮ ਕਰਨ ਦਾ ਅਭਿਆਸ ਹੋਵੇ । ਇਹ ਸਿਖਿਆ ਬਚਿਆਂ ਦੋ ਆਮ ਕੰਮਾਂ ਕਾਰਾਂ ਅਤੇ ਖੇਡਾਂ ਵਿਚੋਂ ਉਨ੍ਹਾਂ ਨੂੰ ਵਧੇਰੇ ਮਿਲਦੀ ਹੈ। ਮੈਡਮ ਮਾਂਟਸੋਰੀ ਦਾ ਸਿਖਿਆ ਯੰਤਰ ਬੜਾ ਮਹਿੰਗਾ ਹੋਣ ਉਤੇ ਵੀ ਬੱਚਿਆਂ ਦੀ ਸਿਖਿਆ ਦੀ ਦ੍ਰਿਸ਼ਟੀ ਤੋਂ ਆਮ ਕਰਕੇ ਬੇਫਾਇਦਾ ਹੈ । ਅਮੀਰ ਲੋਕਾਂ ਨੂੰ ਇਹੋ ਜਿਹੀਆਂ ਕਾਢਾਂ ਦਾ ਸ਼ੌਂਕ ਹੁੰਦਾ ਹੈ। ਫਿਰ ਨਵੀਂ ਗਲ ਤਾਂ ਨੌਂ ਦਿਨ ਕਹਿੰਦੇ ਹਨ, ਸਾਰਿਆਂ ਨੂੰ ਚੰਗੀ ਲਗਦੀ ਹੈ । ਇਸ ਲਈ ਮਾਂਟਮੋਰੀ ਦੇ ਸਿਖਿਆ-ਯੰਤਰ ਦਾ ਮਨੋ-ਵਿਗਿਆਨਿਕ ਲਾਭ ਉਤੇ ਸਮੁਚਾ ਵਿਚਾਰ ਕਰਨ ਬਿਨਾਂ ਹੀ ਪਰਚਾਰ ਹੋ ਰਿਹਾ ਹੈ । ਖੇਡ ਰਾਹੀਂ ਸਿਖਿਆ :- ਮਾਂਟਸੋਰੀ ਸਿਖਿਆ-ਢੰਗ ‘ਖੇਡ ਰਾਹੀਂ ਸਿਖਿਆ ਦਾ ਢੰਗ' ਮੰਨਿਆ ਗਿਆ ਹੈ, ਪਰ ਅਸਲ ਵਿਚ ਇਸ ਤਰ੍ਹਾਂ ਦੀ ਗੱਲ ਨਹੀਂ ਹੈ । ਕਿੰਡਰ ਗਾਰਟਨ ਸਿਖਿਆ-ਢੰਗ ਇਸ ਤਰ੍ਹਾਂ ਦਾ ਕਿਹਾ ਜਾ ਸਕਦਾ ਹੈ, ਪਰ ਮਾਂਟਮੋਰੀ ਸਿਖਿਆ ਢੰਗ ਨੂੰ ਖੇਡ ਰਾਹੀਂ ' ਸ ਸਿੱਖਿਆ ਦਾ ਢੰਗ' ਦਾ ਨਾਂ ਦੇਣਾ ਠੀਕ ਨਹੀਂ ।