________________
੧੯ ਮਾਂਟਸੋਰੀ ਸਿਖਿਆ-ਢੰਗ ਰਾਹੀਂ ਬੱਚਾ ਛੇਤੀ ਹੀ ਪੜ੍ਹਨਾ ਲਿਖਣਾ ਅਤੇ ਜੋੜ ਝਾਕੀ, ਗੁਣਾ, ਭਾਗ ਆਦਿ ਸਿਖ ਜਾਂਦਾ ਹੈ। ਇਹੋ ਇਸ ਸਿਖਿਆ ਢੰਗ ਦਾ ਵੱਡਾ ਲਾਭ ਹੈ । ਜਾਢੇ ਪੰਜ ਸਾਲ ਦੀ ਉਮਰ ਵਿਚ ਹੀ ਜਦ ਦੂਜੇ ਬੱਚੇ ਨਿਰਾ ਗਿਣਤੀ ਕਰਨਾ ਸਿਖਦੇ ਹਨ, ਮਾਂਟਸੋਰੀ ਸਿਖਿਆ ਢੰਗ ਰਾਹੀਂ ਸਿਖਿਆ ਪਾਉਣ ਵਾਲੇ ਬੱਚੇ ਇਕ ਅੰਕ ਦਾ ਗੁਣਾਂ ਕਰਨਾ ਸਿਖ ਜਾਂਦੇ ਹਨ । ਇਸ ਸਿਖਿਆ ਢੰਗ ਦਾ ਮੁਖ ਨਿਸ਼ਾਨਾ ਬੱਚਿਆਂ ਨੂੰ ਜਲਦੀ ਤੋਂ ਜਲਦੀ ਪੜ੍ਹਨਾ ਲਿਖਣਾ ਸਿਖਾਉਣਾ ਵਿਖਾਈ ਦਿੰਦਾ ਹੈ । ਨਿਤ ਦਿਨ ਦੇ ਕੰਮ ਦੀ ਸਿਖਿਆ :-ਮਾਂਟਮੋਰੀ ਸਿਖਿਆ-ਢੰਗ ਵਿਚ ਬੱਚੇ ਨੂੰ ਆਪਣਾ ਕੰਮ ਕਰਨ ਦੀ ਸਿਖਿਆ ਦਿਤੀ ਜਾਂਦੀ ਹੈ । ਉਸ ਨੂੰ ਨਿਜੀ ਸਹਾਰੇ ਵਾਲਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ । ਬੱਚੇ ਆਪਣੀਆਂ ਡੈਸਕਾਂ ਨੂੰ ਆਪ ਰਖਦੇ ਹਨ ਅਤੇ ਕਮਰੇ ਦੀ ਸਫਾਈ ਆਪਣੇ ਆਪ ਕਰ ਲੈਂਦੇ ਹਨ । ਉਨ੍ਹਾਂ ਨੂੰ ਹਰ ਚੀਜ਼ ਨੂੰ ਸਾਵਧਾਨੀ ਨਾਲ ਰਖਣਾ ਸਿਖਾਇਆ ਜਾਂਦਾ ਹੈ । ਕਦੇ ਕਦੇ ਬੱਚਿਆਂ ਤੋਂ ਦੂਜੇ ਲੋਕਾਂ ਦੀ ਸੇਵਾ ਵੀ ਕਰਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਹਰ ਕੰਮ ਬੜੀ ਹੁਸ਼ਿਆਰੀ ਨਾਲ ਕਰਨ ਦਾ ਅਭਿਆਸ ਕਰਾਇਆ ਜਾਂਦਾ ਹੈ । ਮਾਂਟਸੋਰੀ ਸਿਖਿਆ-ਢੰਗ ਦੀ ਪੜਚੋਲ ਭਾਰਤ ਵਿਚ ਮਾਂ-ਸੋਰੀ ਸਿਖਿਆ-ਢੰਗ ਦਾ ਪਰਚਾਰ ਬੜੇ ਜ਼ੋਰ ਨਾਲ ਰੋ ਰਿਹਾ ਹੈ। ਸੰਸਾਰ ਦੇ ਦੂਸਰੇ ਸੱਭਯ ਦੇਸਾਂ ਵਿਚ ਵੀ ਇਸ ਦਾ ਪਰਚਾਰ ਹੈ । ਜਦ ਇਸ ਸਿਖਿਆ-ਢੰਗ ਦੀ ਪਹਿਲੋਂ ਪਹਿਲ ਕਾਢ ਕਵੀ ਗਈ ਤਾਂ ਇਸ ਵਲ ਬਹੁਤ ਸਾਰੇ ਲੋਕ ਖਿੱਚੇ ਗਏ ਅਤੇ ਇਸ ਦੋ ਦੋਸ਼ਾਂ ਵਲ ਕਿਸੇ ਦਾ ਧਿਆਨ ਨਹੀਂ ਸੀ ਜਾਂਦਾ। ਪਰ ਹੁਣ ਮਨੋ-ਵਿਗਿਆਨਿਕ ਦ੍ਰਿਸ਼ਟੀ ਤੌਂ ਮਾਂਟਸੋਰੀ ਸਿਖਿਆ ਢੰਗ ਦੀ ਕਰੜੀ ਅਲੋਚਨਾ ਹੋਣ ਲੱਗ ਪਈ ਹੈ। ਹੁਣ ਸੰਸਾਰ ਦੇ ਮੂਹਰਲੀ ਕਤਾਰ ਵਿਚ ਗਿਣੇ ਜਾਣ ਵਾਲੇ ਸਿਖਿਆ ਵਿਗਿਆਨੀ ਇਸ ਨੂੰ ਕਿੰਡਰ ਗਾਰਟਨ ਸਿਖਿਆ-ਢੰਗ ਨਾਲੋਂ ਵਧੇਰੇ ਲਾਭਦਾਇਕ ਨਹੀਂ ਸਮਝਦੇ । ਅਮਰੀਕਾ ਦੇ ਪਰਸਿਧ ਸਿਖਿਆ ਵਿਗਿਆਨਿਕ ਕਿਲਪੇਟਿਕ ਨੇ ਆਪਣਾ “ਮਾਂ-ਸੋਰੀ ਐਗਜ਼ਾਮਿੰਡ' ਨਾਮੀ ਪੁਸਤਕ ਵਿਚ ਮਾਂਟਸਰੀ ਸਿਖਿਆ-ਢੰਗ ਦੇ ਗੁਣਾਂ ਅਤੇ ਦੋਸ਼ਾਂ ਦੀ ਪੜਤਾਲ ਕੀਤੀ ਹੈ, ਅਤੇ ਉਸ ਨੇ ਇਸ ਨੂੰ ਕਿੰਡਰ ਗਾਰਟਨ ਸਿੱਖਿਆ-ਢੰਗ ਤੋਂ ਵਧੇਰੇ ਲਾਭਦਾਇਕ ਨਹੀਂ ਮੰਨਿਆ ।ਇੰਨਾ ਹੀ ਨਹੀਂ, ਉਸ ਦਾ ਕਹਿਣਾ ਹੈ ਕਿ ਮਾਂ-ਸੋਰੀ ਸਿਖਿਆ-ਢੰਗ ਰਾਹੀਂ ਬੱਚਿਆਂ ਦੇ ਸਮੁੱਚੇ ਮਾਨਸਿਕ ਵਿਕਾਸ ਵਿਚ ਰੋਕ ਪੈਂਦੀ ਹੈ | ਇਸੇ ਤਰ੍ਹਾਂ ਜਰਮਨੀ ਦੇ ਪਰਸਿਧ ਮਨੋ-ਵਿਗਿਆਨੀ ਵਿਲੀਅਮ ਸਟਰਨ ਨੇ ਵੀ ਆਪਣੀ ਸਾਈਕਾਲੋਜੀ ਆਫ ਅਰਲੀ ਚਾਈਲਡਹੁਡ” ਨਾਮੀ ਪੁਸਤਕ ਵਿਚ ਕਈ ਥਾਵਾਂ ਤੇ ਮਾਂਟਸ਼ੋਰੀ ਸਿਖਿਆ ਢੰਗ ਨੂੰ ਅਮਨੋ-ਵਿਗਿਆਨਿਕ ਦਰਸਾਉਣ ਦਾ ਯਤਨ ਕੀਤਾ ਹੈ । ਉਪਰਲੇ ਵਿਦਿਵਾਨਾਂ ਦੇ ਮਤ ਦੇ ਅਧਾਰ ਉਤੇ ਇਥੋ ਮਾਂਟਰੀ ਸਿਖਿਆ-ਢੰਗ ਉੱਤੇ ਵਿਚਾਰ ਕੀਤਾ ਜਾਂਦਾ ਹੈ ਮਾਂਟਸੌਰੀ ਸਿਖਿਆ ਦਾ ਮੁਖ ਨਿਸ਼ਾਨਾ ਬੱਚਿਆਂ ਦੇ ਵਿਸ਼ੇਸ਼ ਵਿਅਕਤਿਤਵ ਦਾ ਵਿਕਾਸ ਹੈ । ਇਸ ਦੇ ਲਈ ਬਚਿਆਂ ਨੂੰ ਇਕ ਦੂਜੇ ਦੀ ਨਕਲ ਕਰਨ ਤੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਨਾਂ ਦੀ ਰੁਚੀ ਅਨੁਸਾਰ ਕੰਮ ਕਰਨ ਨੂੰ ਦਿੱਤਾ ਜਾਂਦਾ ਹੈ। ਪਰ ਇਸ ਤਰ੍ਹਾਂ