ਪੰਨਾ:ਸਿਖਿਆ ਵਿਗਿਆਨ.pdf/196

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੮੩ C ਰਖ ਕੇ ਮਨਾਰਾ ਬਣਾ ਰਿਹਾ ਸੀ। ਉਸ ਦਾ ਮਨਾਰਾ ਘੜੀ ਘੜੀ ਡਿਗ ਪੈਂਦਾ । ਪਰ, ਉਸ ਮਨਾਰਾ ਬਣਾਉਣ ਵਿਚ ਹਿੱਮਤ ਨਾ ਛੱਡੀ । ਉਸ ਨੇ ਪੰਜਾਹ ਤੋਂ ਵਧ ਵਾਰ ਯਤਨ ਕੀਤਾ ਅਤੇ ਜਦੋਂ ਤਕ ਮਨਾਰਾ ਠੀਕ ਤਰ੍ਹਾਂ ਖੜਾ ਨਾ ਹੋ ਗਿਆ ਉਸ ਨੇ ਉਸ ਕੰਮ ਤੋਂ ਮੂੰਹ ਨਾ ਮੋੜਿਆ । ਮਾਂਟਸਰੀ ਸਕੂਲ ਦੀਆਂ ਉਸਤਾਨੀਆਂ ਬੱਚਿਆਂ ਨੂੰ ਆਪੋ ਆਪਣੇ ਕੰਮ ਕਰਨ ਖਾਸ ਕੰਮ ਕਰਨ ਲਈ ਵਿਚ ਨਿਰਾ ਇਸ਼ਾਰਾ ਹੀ ਦਿੰਦੀਆਂ ਹਨ। ਉਹ ਉਨ੍ਹਾਂ ਨੂੰ ਕੋਈ ਖਾਸ ਕ ਮਜਬੂਰ ਨਹੀਂ ਕਰਦੀਆਂ । ਇਸ ਸਿਖਿਆ-ਢੰਗ ਵਿਚ ਸਿਖਿਆ ਦੇਣ ਵਾਲਾ ਨਿਰਾ ਰਾਹ ਪਾਉਣ ਵਾਲਾ ਹੀ ਹੁੰਦਾ ਹੈ । ਉਸਤਾਨੀ ਨੂੰ, ਇਸੇ ਲਈ, ‘ਉਸਤਾਨੀ ਕਹਿਣ ਦੀ ਥਾਂ 'ਡਾਏਰੈਕਸ' ਅਰਥਾਤ ਰਾਹ ਦੱਸਣ ਵਾਲੀ ਕਿਹਾ ਜਾਂਦਾ ਹੈ । ਸ੍ਵੈ-ਸਿੱਖਿਆ : -ਮਾਂਟਸੋਰੀ ਸਕੂਲਾਂ ਵਿਚ ਬੱਚਿਆਂ ਨੂੰ ਸਿਖਿਆ ਵਿਚ ਆਸਰਿਤ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ । ਹਰ ਬੱਚੇ ਵਿਚ ਸ੍ਵੈ-ਸਿਖਿਆ ਦੀ ਆਦਤ ਪਾਈ ਜਾਂਦੀ ਹੈ । ਮੈਡਮ ਮਾਂਦਸੌਰੀ ਨੇ ਇਕ ਖਾਸ ਕਿਸਮ ਦੇ ਯੰਤਰ ਦੀ ਕਾਢ ਕੱਢੀ ਹੈ ? ਇਸ ਨੂੰ 'ਡਾਈਡੈਕਟਿਕ ਅਟਿਕ ਆਖਦੇ ਹਨ । ਬੱਚੇ ਨੂੰ ਇਸ ਅਟਿਸ ਦੀ ਕੋਈ ਚੀਜ਼ ਖੇਡਣ ਲਈ ਦੇ ਦਿੱਤੀ ਜਾਂਦੀ ਹੈ। ਜਦ ਬੱਚਾ ਕੋਈ ਗਲਤੀ ਕਰ ਦਿੰਦਾ ਹੈ ਤਾਂ ਉਸ ਨੂੰ ਆਪਣੀ ਗਲਤੀ ਦਾ ਆਪਣੇ ਆਪ ਪਤਾ ਚਲ ਜਾਂਦਾ ਹੈ । ਜਦੋਂ ਤਕ ਠੀਕ ਮਿੱਟਾ ਨਹੀਂ ਨਿਕਲਦਾ ਉਸ ਦੀਆਂ ਸਾਰੀਆਂ ਚੀਜ਼ਾਂ ਇਕ ਦੂਜੇ ਉੱਤੇ ਠੀਕ ਤਰ੍ਹਾਂ ਨਹੀਂ ਬੈਠਦੀਆਂ । ਮੰਨ ਲੌ, ਇਕ ਬੱਚਾ ਮਨਾਰਾ ਬਣਾ ਰਿਹਾ ਹੈ ਅਤੇ ਉਹ ਲਕੜੀ ਦੇ ਗਟੂਆਂ ਨੂੰ ਰਖਣ ਵਿਚ ਕਿਸੇ ਤਰ੍ਹਾਂ ਦੀ ਗਲਤੀ ਕਰ ਦਿੰਦਾ ਹੈ ਅਰਥਾਤ ਛੋਟੇ ਨੂੰ ਉਹ ਪਹਿਲਾਂ ਰੱਖ ਦਿੰਦਾ ਹੈ ਅਤੇ ਵੱਡੇ ਨੂੰ ਉਹ ਪਿਛੋਂ ਰਖਦਾ ਹੈ ਤਾਂ ਉਸ ਦਾ ਮਨਾਰਾ ਡਿਗ ਪੈਂਦਾ ਹੈ। ਇਸ ਤਰ੍ਹਾਂ ਉਸ ਨੂੰ ਆਪਣੀ ਗਲਤੀ ਦਾ ਆਪਣੇ ਆਪ ਪਤਾ ਚਲ ਜਾਂਦੀ ਹੈ। ਉਸਤਾਨੀ ਜਾਣ ਬੁਝ ਕੇ ਉਸ ਦੀ ਗਲਤੀ ਉਸ ਨੂੰ ਨਹੀਂ ਦੱਸਦੀ । ਇਸ ਤਰ੍ਹਾਂ ਕਰਨ ਨਾਲ ਬੱਚਿਆਂ ਵਿਚ ਉਸਤਾਨੀ ਦਾ ਸਹਾਰਾ ਲੈਣ ਦੀ ਆਦਤ ਪੈ ਜਾਂਦੀ ਹੈ। ਉਹ ਫਿਰ ਆਪਣੀ ਭੁਲ ਆਪਣੇ ਆਪ ਜਾਣਨ ਦਾ ਯਤਨ ਹੀ ਨਹੀਂ ਕਰਦਾ । ਕਦੋ ਕਦੇ ਬੱਚਾ ਦੂਜਿਆਂ ਬੱਚਿਆਂ ਨੂੰ ਵੇਖ ਕੇ ਆਪਣਾ ਕੰਮ ਠੀਕ ਕਰ ਲੈਂਦਾ ਅਤੇ ਕਦੇ ਉਹ ਦੂਜਿਆਂ ਬੱਚਿਆਂ ਕੋਲੋਂ ਆਪਣੀ ਗਲਤੀ ਠੀਕ ਕਰਾਉਣ ਵਿਚ ਸਹਾਇਤਾ ਵੀ ਲੈਂਦਾ ਹੈ । ਇਹ ਸ੍ਵੈ-ਸਿਖਿਆ ਦੇ ਸਿਧਾਂਤ ਦੇ ਉਲਟ ਨਹੀਂ ਹੈ । ਏਂਦਰਕ-ਗਿਆਨ ਦਾ ਵਿਕਾਸ :--ਮਾਂਟਮੋਰੀ ਸਿਖਿਆ-ਢੰਗ ਦੀ ਇਕ ਵੱਡੀ ਵਿਸ਼ੇਸ਼ਤਾ ਬਚਿਆਂ ਦੀ ਬੇਂਦਿਕ ਗਿਆਨ ਦੀ ਸਿਖਿਆ ਹੈ । ਮੈਡਮ ਮਾਂਦਯੋਗੀ ਦਾ ਕਹਿਣਾ ਹੈ ਕਿ ਜਿਸ ਬੱਚੇ ਦਾ ਬੇਦਿਕ ਗਿਆਨ ਚੰਗੀ ਤਰ੍ਹਾਂ ਵਿਕਸਤ ਹੋਇਆ ਹੈ । ਉਸ ਦੀ ਬੁਧੀ ਵੀ ਚੰਗੀ ਤਰ੍ਹਾਂ ਵਿਕਸਤ ਹੁੰਦੀ ਹੈ। ਜਿਹੜਾ ਬੱਚਾ ਦੋ ਇਕੇ ਤਰ੍ਹਾਂ ਪਰਤੀਤ ਹੋਣ ਵਾਲੀਆਂ ਚੀਜ਼ਾਂ, ਪਰ ਜਿਹੜੀਆਂ ਹੋਣ ਵਖਰੀਆਂ ਵਖਰੀਆਂ, ਵਿਚ ਫਰਕ ਸਮਝ ਸਕਦਾ ਹੋ ਉਹ ਦੋ ਇਕੋ ਜਿਹੇ ਜਾਪਣ ਵਾਲੇ ਵਿਚਾਰਾਂ ਵਿਚ ਵੀ ਫਰਕ ਜਾਣ ਸਕਦਾ ਹੈ। ਆਪਣੇ ਗਿਆਨ ਨੂੰ ਠੋਸ ਆਸਰੇ ਤੇ ਰਖਣ ਲਈ ਵੀ ਏਂਦਿਕ ਗਿਆਨ ਦੀ ਬੜੀ ਲੋੜ ਹੈ। ਅਸੀਂ ਆਪਣੇ ਸਾਧਾਰਨ ਸਕੂਲਾਂ ਵਿਚ ਪਹਾੜੋ ਰਟਦਿਆਂ ਵੇਖਦੇ ਹਾਂ, ਪਰ ਉਹ ਅਸਲ ਵਿਚ ਪਹਾੜੇ ਦੇ ਕਿਸੇ ਇਕ ਅੰਕ ਦਾ ਦੂਜੇ ਅੰਕ ਨਾਲ ਗੁਣਾ ਕਰਨ ਦਾ ਅਰਥ ਨਹੀਂ ਸਮਝਦੇ । ਜਦ ਕੋਈ ਬਚਾ ‘ਚਾਰ ਤੀਆ ਬਾਰਾਂ' ਆਖਦਾ ਹੈ ਤਾਂ ਉਸ ਨੂੰ ਪਤਾ ਨਹੀਂ ਹੁੰਦਾ :