ਪੰਨਾ:ਸਿਖਿਆ ਵਿਗਿਆਨ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੦

ਜਾਂਦਾ ਹੈ।

(a) ਕਿੰਡਰ ਗਾਰਟਨ ਦੀਆਂ ਖੇਡਾਂ ਸਮੂਹਕ ਹੁੰਦੀਆਂ ਹਨ। ਇਨ੍ਹਾਂ ਖੇਡਾਂ ਰਾਹੀਂ ਸਮੂਹਕ ਭਾਵਾਂ ਦਾ ਵਾਧਾ ਕੀਤਾ ਜਾਂਦਾ ਹੈ।

ਕਿੰਡਰ ਗਾਰਟਨ ਸਿਖਿਆ-ਢੰਗ ਵਿਚ ਬਚਿਆਂ ਦੀ ਸਿਖਿਆ ਖੇਡਣ ਵਾਲੀਆ ਚੀਜ਼ਾਂ ਰਾਹੀਂ ਦਿਤੀ ਜਾਂਦੀ ਹੈ। ਗਿਣਤੀ ਲਕੜੀ ਦੀਆਂ ਗੁਡੀਆਂ ਰਾਹੀਂ ਸਿਖਾਈ ਜਾਂਦੀ ਹੈ। ਇਸੇ ਤਰ੍ਹਾਂ ਅੱਖਰਾਂ ਦਾ ਪੜ੍ਹਨਾ ਅਤੇ ਲਿਖਣਾ ਖੇਡ ਵਿਚ ਹੀ ਲਕੜੀ ਦੇ ਟੋਟਿਆਂ, ਰੇਤ ਅਤੇ ਦੂਜੀ ਸਮੱਗਰੀ ਰਾਹੀਂ ਸਿਖਾਇਆ ਜਾਂਦਾ ਹੈ। ਹਰ ਕੰਮ ਕਰਨ ਵੇਲੇ ਬੱਚਿਆ ਦੀ ਕਲਪਣਾ ਨੂੰ ਤਿਖਿਆਂ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਕੰਮ ਨੂੰ ਸੁਆਦੀ ਬਣਾਇਆ ਜਾਂਦਾ ਹੈ।

ਕਿੰਡਰ ਗਾਰਟਨ ਸਿਖਿਆ-ਢੰਗ ਵਿਚ ਬੱਚੇ ਕੰਮ ਕਰਨ ਵੇਲੇ ਜਾਂ ਖੇਡਣ ਵੇਲੇ ਗਾਉਂਦੇ ਅਤੇ ਨਚਦੇ ਵੀ ਹਨ। ਉਹ ਕਈ ਤਰ੍ਹਾਂ ਦੇ ਸਾਂਗ ਉਤਾਰਦੇ ਹਨ ਅਤੇ ਐਕਟਿੰਗ ਕਰਦੇ ਹਨ। ਇਹ ਸਾਰੀਆਂ ਖੇਡਾਂ ਜਮਾਤ ਦੇ ਮਨੀਟਰ ਜਾਂ ਉਸਤਾਦ ਦੀਆਂ ਨਜ਼ਰਾਂ ਹੋਠ ਖੇਡੀਆਂ ਜਾਂਦੀਆਂ ਹਨ। ਉਸਤਾਦ ਵੀ ਕਦੀ ਕਦੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦਾ ਹੈ। ਪਰ ਉਹ ਸਦਾ ਖੇਡ ਦੇ ਨਿਯਮ ਦੱਸਦਾ ਰਹਿੰਦਾ ਹੈ। ਬਚੇ ਆਪਣੇ ਉਸਤਾਦ ਨੂੰ ਰਾਹ ਪਾਉਣ ਵਾਲੇ ਜਾਂ ਆਗੂ ਦੇ ਰੂਪ ਵਿਚ ਹੀ ਵੇਖਦੇ ਹਨ ਅਤੇ ਇਸ ਤਰ੍ਹਾਂ ਬਚਿਆਂ ਵਿਚ ਵਡਿਆਂ ਦਾ ਕਿਹਾ ਮੰਨਣ ਦੀ ਆਦਤ ਵੀ ਪੈਂਦੀ ਹੈ।

ਇਸ ਸਿਖਿਆ ਢੰਗ ਵਿਚ ਵਿਸ਼ੇਸ਼ ਧਿਆਨ ਬਚਿਆਂ ਦੀ ਕਲਪਣਾ ਉਤੇ ਦਿੱਤਾ ਜਾਂਦਾ ਹੈ। ਕਲਪਣਾ ਨੂੰ ਹੀ ਮਾਨਸਿਕ ਵਿਕਾਸ ਦਾ ਅਧਾਰ ਸਮਝ ਕੇ ਇਸ ਪਰਨਾਲੀ ਵਿਚ ਕਈ ਤਰ੍ਹਾਂ ਦੇ ਕੰਮਾਂ ਦੀ ਕਾਢ ਕਢੀ ਗਈ ਹੈ। ਕੋਈ ਵੀ ਖੇਡ ਚੁਪ ਚਾਪ ਨਹੀਂ ਖੇਡੀ ਜਾਂਦੀ। ਬੱਚਾ ਖੇਡਣ ਵੇਲੇ ਜਾਂ ਕਿਸੇ ਹੋਰ ਬੱਚੇ ਨਾਲ ਗੱਲ ਬਾਤ ਕਰਦਾ ਹੈ ਜਾਂ ਆਪ ਕੋਈ ਗਾਣਾ ਗਾਉਂਦਾ ਹੈ ਜਿਸ ਨਾਲ ਉਸ ਦਾ ਕੰਮ ਸੁਆਦੀ ਹੋ ਜਾਂਦਾ ਹੈ।

ਖੋਟਿਆਂ ਭਾਗਾਂ ਨੂੰ ਭਾਰਤ ਵਿਚ ਅਜਿਹੇ ਸਕੂਲਾਂ ਦੀ ਘਾਟ ਹੈ। ਕੁਝ ਸਾਲ ਪਹਿਲਾਂ ਜਿਹੜਾ ਉਤਾਹ ਅਜਿਹੇ ਸਕੂਲਾਂ ਦੇ ਖੋਲ੍ਹਣ ਵਿਚ ਸੀ ਉਹ ਹੁਣ ਢਿੱਲਾ ਪੈ ਗਿਆ ਹੈ। ਇਸ ਲਈ ਸਾਡੇ ਬੱਚੇ ਸਭ ਤਰ੍ਹਾਂ ਦੇ ਸਿੱਖਿਆ-ਸੁਧਾਰ ਹੁੰਦਿਆਂ ਪੁਰਾਣੀਆਂ ਲੀਹਾਂ ਤੇ ਹੀ ਪੜ੍ਹਾਏ ਜਾਂਦੇ ਹਨ। ਪਰ ਹੁਣ ਆਸ ਹੈ ਕਿ ਭਵਿਖ ਵਿਚ ਇਨ੍ਹਾਂ ਦਾ ਵਾਧਾ ਹੋਵੇਗਾ।

ਮਾਂਟਸੋਰੀ ਸਿਖਿਆ-ਢੰਗ

ਮਾਂਟਮੋਰੀ ਸਿਖਿਆ ਢੰਗ ਅਧੁਨਿਕ ਕਾਲ ਦਾ ਇਕ ਅੱਗੇ ਵਧੂ ਸਿਖਿਆ-ਢੰਗ ਮੰਨਿਆ ਜਾਂਦਾ ਹੈ। ਕਈ ਸਿਖਿਆ-ਵਿਗਿਆਨਿਕ ਛੋਟੇ ਬਚਿਆਂ ਲਈ ਇਸ ਸਿਖਿਆ-ਢੰਗ ਤੋਂ ਵਧੇਰੇ ਲਾਭਦਾਇਕ ਕਿਸੇ ਹੋਰ ਸਿਖਿਆ ਢੰਗ ਨੂੰ ਨਹੀਂ ਮੰਨਦੇ। ਇਸ ਸਿਖਿਆ-ਢੰਗ ਦੇ ਮੂਲ ਸਿਧਾਂਤ ਉਹੋ ਹੀ ਹਨ ਜਿਹੜੇ ਕਿੰਡਰ ਗਾਰਟਨ ਸਿਖਿਆ-ਢੰਗ ਦੇ ਹਨ। ਪਰ ਇਸ ਵਿੱਚ ਵਿਗਿਆਨਿਕ ਵਿਚਾਰਾਂ ਦਾ ਵਧੇਰੇ ਪ੍ਰਭਾਵ ਪਾਇਆਂ ਜਾਂਦਾ ਹੈ। ਜਿਸ ਤਰ੍ਹਾਂ ਫਰੋਬੇਲ ਨੇ ਦਾਰਸ਼ਨਿਕ ਵਿਚਾਰ ਤੋਂ ਪਰਭਾਵਤ ਹੋ ਕੇ ਕਿਡਰ ਗਾਰਟਨ ਸਿੱਖਿਆ-ਢੰਗ ਦੀ ਉਸਾਰੀ ਕੀਤੀ, ਇਸੇ ਤਰ੍ਹਾਂ ਮੈਡਮ ਮਾਂਟਸੇਰੀ ਨੇ ਕੁਝ ਮਨੋ-ਵਿਗਿਆਨਿਕ ਤਜਰਬਿਆਂ ਦੇ ਅਧਾਰ ਉਤੇ ਆਪਣੀ ਸਿਖਿਆ ਪਰਨਾਲੀ ਨੂੰ ਉਸਾਰਿਆਂ।