੧੭੮
ਜਾਂਦੀ ਹੈ। ਅਜਿਹੇ ਵਿਅਕਤੀਆਂ ਵਿਚ ਕਿਸੇ ਤਰ੍ਹਾਂ ਦਾ ਸ੍ਵੈ-ਵਿਸ਼ਵਾਸ਼ ਨਹੀਂ ਹੁੰਦਾ। ਜਿਸ ਤਰ੍ਹਾਂ ਕਿਸੇ ਕਿਹਾ ਉਸੇ ਤਰ੍ਹਾਂ ਕਰਨ ਲੱਗ ਜਾਂਦੇ ਹਨ। ਅਜਿਹੇ ਲੋਕਾਂ ਵਿਚ ਨਾ ਸੁਤੰਤਰ ਵਰਤ ਵਰਤਾਰੇ ਦੀ ਸ਼ਕਤੀ ਹੁੰਦੀ ਹੈ ਅਤੇ ਨਾ ਸੁਤੰਤਰ ਵਿਚਾਰ ਦੀ। ਕਿਸੇ ਨਵੇਂ ਵਿਚਾਰ ਨੂੰ ਸੰਸਾਰ ਅੱਗੇ ਰਖਣਾ ਕਿਸੇ ਸੁਤੰਤਰ ਸਰੀਰਕ ਕੰਮ ਨਾਲੋਂ ਕਿਤੇ ਵਧ ਔਖਾ ਹੈ। ਮਾਨਸਿਕ ਗੁਲਾਮੀ ਦੇ ਵਾਤਾਵਰਨ ਵਿਚ ਪਲੇ ਹੋਏ, ਪੜ੍ਹੇ ਲਿਖੇ ਬੱਚੇ ਸਦਾ ਲਕੀਰ ਦੇ ਫਕੀਰ ਹੋਵੇ ਹਨ ਅਤੇ ਸੰਸਾਰ ਵਿਚ ਗੁਲਾਮਾਂ ਅਤੇ ਆਪਣੀ ਕਿਸਮਤ ਨੂੰ ਰੋਂਦੇ ਰਹਿਣ ਵਾਲਿਆਂ ਦੀ ਗਿਣਤੀ ਵਧਾਉਂਦੇ ਹਨ। ਫਰੋਬੇਲ ਦਾ ਸਿੱਖਿਆ ਸੁਧਾਰ ਦਾ ਵੱਡਾ ਮਨੋਰਥ ਮਨੁਖ ਦਾ ਅਧਿਆਤਮਕ ਸੁਧਾਰ ਸੀ। ਉਸ ਨੇ ਅਜਿਹੇ ਸਿਖਿਆ ਘਰ ਬਣਾਏ ਜਿਨ੍ਹਾਂ ਵਿਚ ਬੱਚੇ ਖੁਸ਼ੀ ਖੁਸ਼ੀ ਜਾਂਦੇ ਅਤੇ ਆਪਣੀ ਖੁਸ਼ੀ ਨਾਲ ਹੀ ਉੱਥੇ ਦੱਸੇ ਜਾਂਦੇ ਕਈ ਤਰ੍ਹਾਂ ਦੇ ਕੰਮ ਕਰਦੇ।
ਹਰ ਵਿਅਕਤੀ ਉਸੇ ਕੰਮ ਨੂੰ ਸ਼ੌਕ ਨਾਲ ਕਰਦਾ ਹੈ ਜਿਹੜਾ ਉਸ ਦੀ ਰੁਚੀ ਅਤੇ ਯੋਗਤਾ ਅਨੁਸਾਰ ਹੁੰਦਾ ਹੈ। ਜਿਸ ਕੰਮ ਵਿਚ ਕਿਸੇ ਵਿਅਕਤੀ ਦੀ ਰੁਚੀ ਨਹੀਂ ਹੁੰਦੀ ਉਸ ਨੂੰ ਉਹ ਬੰਨ੍ਹਿਆ ਰੁੰਨਿਆ ਹੀ ਕਰਦਾ ਹੈ। ਇਸੇ ਤਰ੍ਹਾਂ ਯੋਗਤਾ ਤੋਂ ਪਰੇ ਕੰਮ ਨੂੰ ਕਰਨ ਲਈ ਵੀ ਕਿਸੇ ਅੰਦਰ ਪਰੇਰਨਾ ਨਹੀਂ ਜਾਗਦੀ। ਇਸ ਤੋਂ ਇਹ ਸਪਸ਼ਟ ਹੈ ਕਿ ਜੇ ਅਸੀਂ ਬਚਿਆਂ ਵਿਚ ਸ਼ੌਕ ਨਾਲ ਕੰਮ ਕਰਨ ਦੀ ਬਿਰਤੀ ਨੂੰ ਵਧਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬੱਚਿਆਂ ਦੇ ਸੁਭਾ ਦਾ ਅਧਿਅਨ ਕਰਨਾ ਪਵੇਗਾ ਅਤੇ ਸਕੂਲ ਦੇ ਵਾਤਾਵਰਨ ਨੂੰ ਉਨ੍ਹਾਂ ਦੇ ਸੁਭਾ ਦੇ ਅਨੁਕੂਲ ਬਣਾਉਣਾ ਹੋਵੇਗਾ। ਕਿਸੇ ਵੀ ਬੱਚੇ ਨੂੰ ਕਿਸੇ ਵੀ ਕੰਮ ਵਿਚ ਲਾਉਣ ਲਗਿਆਂ ਉਸ ਦੀ ਵਿਸ਼ੇਸ਼ ਰੁਚੀ ਅਤੇ ਯੋਗਤਾ ਨੂੰ ਧਿਆਨ ਵਿਚ ਰਖਣਾ ਹੋਵੇਗਾ। ਕਿੰਡਰ ਗਾਰਟਨ ਸਿੱਖਿਆ-ਢੰਗ ਵਿਚ ਅਜਿਹਾ ਹੀ ਕੀਤਾ ਜਾਂਦਾ ਹੈ। ਇਸ ਲਈ ਇਹ ਢੰਗ ਬਚਿਆਂ ਲਈ ਲਾਭਕਾਰੀ ਹੈ।
ਸਿੱਖਿਆ ਵਿਚ ਸੁਤੰਤਰਤਾ:—ਕੋਈ ਵੀ ਸ਼ੌਂਕ ਨਾਲ ਕੀਤਾ ਜਾਣ ਵਾਲਾ ਕੰਮ ਸੁਤੰਤਰਤਾ ਬਿਨਾਂ ਸੰਭਵ ਨਹੀਂ। ਇਸ ਲਈ ਫਰੋਬੇਲ ਦੇ ਪਹਿਲੇ ਸਿਧਾਂਤ (ਅਰਥਾਤ ਸ਼ੌਂਕ ਰਾਹੀਂ ਕੰਮ ਕਰਨ ਦੇ) ਵਿਚ ਸੁਤੰਤਰਤਾ ਦਾ ਸਿਧਾਂਤ ਲੁਕਿਆ ਹੋਇਆ ਹੈ। ਕਿੰਗਡਰ ਗਾਰਟਨ ਸਕੂਲਾਂ ਵਿਚ ਬੱਚਿਆਂ ਨੂੰ ਸੁਤੰਤਰ ਰਹਿਣ ਦਾ ਅਭਿਆਸ ਕਰਾਇਆ ਜਾਂਦਾ ਹੈ। ਇਸ ਲਈ ਇਨ੍ਹਾਂ ਸਕੂਲਾਂ ਵਿਚ ਜ਼ਬਤ ਇੰਨਾ ਕਰੜਾ ਨਹੀਂ ਹੁੰਦਾ ਜਿੰਨਾ ਸਾਡੇ ਆਮ ਸਕੂਲਾਂ ਵਿਚ ਹੁੰਦਾ ਹੈ; ਇੰਨਾ ਹੀ ਨਹੀਂ ਸਗੋਂ ਉਨ੍ਹਾਂ ਵਿਚ ਪ੍ਰੇਮ ਦਾ ਵਾਤਾਵਰਨ ਰਹਿੰਦਾ ਹੈ ਅਤੇ ਬੱਚੇ ਉਸਤਾਦ ਦੇ ਡਰ ਤੋਂ ਚੁਪ ਚਾਪ ਬੁੱਤ ਬਣ ਕੇ ਬੈਠਣ ਦੀ ਥਾਂ ਇਕ ਦੂਜੇ ਨਾਲ ਮਨ ਮਰਜ਼ੀ ਦੀ ਗੱਲ ਬਾਤ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਉਸਤਾਦ ਦੀਆਂ ਦੱਸੀਆਂ ਖੇਡਾਂ ਖੇਡਦੇ ਹਨ। ਇਨ੍ਹਾਂ ਸਕੂਲਾਂ ਵਿਚ ਖੁਸ਼ੀ ਦਾ ਵਾਤਾਵਰਨ ਰਹਿੰਦਾ ਹੈ।
ਬੱਚਿਆਂ ਵਿਚ ਸੁਤੰਤਰਤਾ ਦਾ ਵਾਧਾ ਉਨ੍ਹਾਂ ਦਾ ਇਕ ਦੂਜੇ ਨਾਲ ਮਿਲ ਕੇ ਰਹਿਣ ਅਤੇ ਖੇਡਾਂ ਖੇਡਣ ਤੋਂ ਵੀ ਹੁੰਦਾ ਹੈ। ਕਿੰਡਰਗਾਰਟਨ ਸਕੂਲਾਂ ਦੀਆਂ ਜਮਾਤਾਂ ਦੇ ਬੱਚੇ ਖੇਡ ਖੇਡਣ ਵੇਲੇ ਕੜੀ ਟੋਲੀਆਂ ਵਿਚ ਵੰਡ ਹੋ ਜਾਂਦੇ ਹਨ ਅਤੇ ਹਰ ਬੱਚਾ ਆਪਣੀ ਟੋਲੀ ਦੇ ਬਚਿਆ ਨਾਲ ਰਲ ਕੇ ਕੰਮ ਕਰਨਾ ਸਿਖਦਾ ਹੈ। ਉਹ ਜਿਸ ਖੇਡ ਨੂੰ ਖੇਡਦਾ ਹੈ, ਉਸਦੇ ਨਿਯਮ ਨੂੰ ਜਾਣਨ ਦੀ ਅਤੇ ਉਸ ਅਨੁਸਾਰ ਚੱਲਣ ਦਾ ਯਤਨ ਕਰਦਾ ਹੈ। ਕਿਸ