੧੭੭
ਅਰਥਾਤ ਹਾਲਤ ਬਦਲ ਜਾਣ ਨਾਲ ਜਿਹੜੇ ਫਰਕ ਪੈ ਜਾਂਦੇ ਹਨ ਉਨ੍ਹਾਂ ਦਾ ਇਨ੍ਹਾਂ ਨਾਲ ਕੋਈ ਵਿਰੋਧ ਨਹੀਂ ਹੁੰਦਾ। ਕਈ ਤਰ੍ਹਾਂ ਦੇ ਫਰਕ ਇਨ੍ਹਾਂ ਸਿਧਾਤਾਂ ਦੇ ਅੰਦਰ ਹੀ ਹਿਲਮਿਲ ਜਾਂਦੇ ਹਨ। ਫਰੋਬੇਲ ਦੇ ਸਿਖਿਆ-ਢੰਗ ਦੇ ਮੌਲਿਕ ਸਿਧਾਂਤ ਹੇਠ ਲਿਖੇ ਹਨ—
(੧) ਬਚਿਆਂ ਦੀ ਸਿਖਿਆ ਉਨ੍ਹਾਂ ਦੇ ਸ਼ੌਂਕ-ਵਾਲੇ ਕੰਮਾਂ ਰਾਹੀਂ ਹੋਣੀ ਚਾਹੀਦੀ ਹੈ।
(੨) ਉਨ੍ਹਾਂ ਦੀ ਸਿਖਿਆ ਵਿਚ ਸੁਤੰਤਰਤਾ ਦਾ ਵਾਧਾ ਹੋਣਾ ਚਾਹੀਦਾ ਹੈ।
(੩) ਉਨ੍ਹਾਂ ਦੀ ਸਿਖਿਆ ਖੇਡ ਰਾਹੀਂ ਹੋਣੀ ਚਾਹੀਦੀ ਹੈ।
(੪) ਸਿਖਿਆ ਰਾਹੀਂ ਰਲ ਮਿਲ ਕੇ ਇਕੱਠਿਆਂ ਕੰਮ ਕਰਨ ਵਾਲੀ ਬਿਰਤੀ ਵਿਚ ਵਾਧਾ ਹੋਣਾ ਚਾਹੀਦਾ ਹੈ।
ਇਨ੍ਹਾਂ ਸਿਧਾਂਤਾਂ ਨੂੰ ਅਮਲੀ ਵਰਤੋਂ ਵਿਚ ਲਿਆਉਣ ਲਈ ਬਚਿਆਂ ਦੇ ਸਕੂਲਾਂ ਵਿਚ ਕਈ ਕਿਸਮ ਦੀ ਪੜ੍ਹਾਈ ਕਰਾਉਣ ਵਾਲੀ ਸਮੱਗਰੀ ਹੋਣੀ ਚਾਹੀਦੀ ਹੈ ਅਤੇ ਉਸ ਸਮੱਗਰੀ ਨੂੰ ਠੀਕ ਤਰ੍ਹਾਂ ਕੰਮ ਵਿਚ ਲਿਆਉਣ ਲਈ ਉਸਤਾਦਾਂ ਨੂੰ ਖਾਸ ਕਿਸਮ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਨ੍ਹਾਂ ਸਕੂਲਾਂ ਵਿਚ ਆਮ ਤੌਰ ਤੇ ਮਰਦ ਅਧਿਆਪਕਾਂ ਦੀ ਥਾਂ ਇਸਤਰੀ ਅਧਿਆਪਕਾਵਾਂ ਹੀ ਕੰਮ ਕਰਦੀਆਂ ਹਨ। ਛੋਟੇ ਬੱਚੇ ਲਈ ਸਕੂਲ ਦਾ ਵਾਤਾਵਰਨ ਖਿੱਚ ਰਖਣ ਵਾਲਾ ਬਣਾਉਣ ਲਈ ਇਸਤਰੀਆਂ ਹੀ ਵਧੇਰੇ ਯੋਗ ਸਮਝੀਆਂ ਜਾਂਦੀਆਂ ਹਨ। ਹੁਣ ਅਸੀਂ ਫਟੋਬੇਲ ਦੇ ਦੱਸੇ ਸਿਧਾਤਾਂ ਦੀ ਇਕ ਇਕ ਕਰ ਕੇ ਜਾਂਚ ਕਰਦੇ ਹਾਂ।
ਸਿਖਿਆ ਵਿਚ ਸ਼ੌਂਕ ਰਾਹੀਂ ਕਰਨ ਵਾਲੇ ਕੰਮ:- ਫਰੋਬੇਲ ਦਾ ਕਹਿਣਾ ਹੈ ਕਿ ਸ਼ੌਂਕ ਨਾਲ ਕੀਤੇ ਕੰਮ ਹੀ ਮਨੁਖ ਦੀ ਇੱਛਾ ਸ਼ਕਤੀ ਨੂੰ ਦ੍ਰਿੜ੍ਹ ਬਣਾਉਂਦੇ ਹਨ ਅਤੇ ਉਸ ਵਿਚ ਚੰਗੇ ਗੁਣਾਂ ਦਾ ਸੰਚਾਰ ਕਰਦੇ ਹਨ! ਮਨੁੱਖ ਸਦਾ ਆਪਣੇ ਵਾਤਾਵਰਨ ਨਾਲ ਘੋਲ ਕਰਦਾ ਰਹਿੰਦਾ ਹੈ। ਜਦੋਂ ਤਕ ਉਹ ਆਪਣੇ ਵਾਤਾਵਰਨ ਉਤੇ ਜਿੱਤ ਪਰਾਪਤ ਕਰਨ ਦਾ ਯਤਨ ਕਰਦਾ ਹੈ ਉਦੋਂ ਤਕ ਉਹ ਆਪਣੇ ਵਿਚ ਦੈਵੀ ਗੁਣ ਵਿਕਾਸ ਕਰਦਾ ਹੈ। ਜਦ ਉਹ ਆਪਣੇ ਆਲੇ- ਦੁਆਲੇ ਨਾਲ ਮੱਥਾ ਲਾਉਣ ਤੋਂ ਦਿਲ ਛੱਡ ਬੈਠਦਾ ਹੈ ਅਤੇ ਆਪਣੇ ਆਪ ਨੂੰ ਹਾਲਤ ਦੇ ਤਰਸ ਤੇ ਕਰ ਦਿੰਦਾ ਹੈ ਤਾਂ ਉਹ ਆਪਣੇ ਦੈਵੀ ਗੁਣਾਂ ਨੂੰ ਗੁਆ ਲੈਂਦਾ ਹੈ।
ਉਪਰ ਕਹੇ ਫਿਲਾਸਫੀ ਦੇ ਸਿਧਾਂਤ ਨੂੰ ਸਭ ਤੋਂ ਪਹਿਲਾਂ ਪਰਚਲਤ ਕਰਨ ਵਾਲਾ ਫਿਸ਼ਟੇ ਸੀ। ਉਸ ਦੇ ਦਾਰਸ਼ਨਿਕ ਸਿਧਾਂਤਾਂ ਨੂੰ ਫਰੋਬੇਲ ਨੇ ਆਪਣੇ ਸਿਖਿਆ ਢੰਗ ਵਿਚ ਸਫਲਤਾ ਨਾਲ ਨਿਭਾਇਆ ਹੈ। ਕਿਸੇ ਮਨੁਖ ਵਿਚ ਬਾਲਪਣ ਤੋਂ ਹੀ ਜਿਸ ਤਰ੍ਹਾਂ ਦੀ ਆਦਤ ਪੈ ਜਾਵੇ ਉਹ ਉਸੇ ਤਰ੍ਹਾਂ ਦਾ ਵਰਤ ਵਰਤਾਰਾ, ਉਮਰ ਭਰ ਕਰਦਾ ਹੈ। ਜੋ ਕਿਸੇ ਬੱਚੇ ਵਿਚ ਆਪਣੇ ਆਪ ਸ਼ੌਂਕ ਨਾਲ ਕੰਮ ਕਰਨ ਦੀ ਅਰਥਾਤ ਆਪਣੇ ਵਾਤਾਵਰਨ ਉਤੇ ਜਿੱਤ ਪਰਾਪਤ ਕਰਨ ਦੀ ਆਦਤ ਛੋਟੀ ਉਮਰ ਵਿਚ ਹੀ ਪੈ ਜਾਏ, ਉਹ ਸਾਰੀ ਉਮਰ ਆਪਣੇ ਆਪ ਸ਼ੌਂਕ ਨਾਲ ਕੰਮ ਕਰੇਗਾ ਅਤੇ ਔਕੜਾਂ ਤੋਂ ਮੂੰਹ ਫੇਰਨ ਦਾ ਯਤਨ ਨਹੀਂ ਕਰੇਗਾ ਸਗੋਂ ਉਨ੍ਹਾਂ ਨਾਲ ਲੜਾਈ ਕਰ ਕੇ ਜਿੱਤ ਪ੍ਰਾਪਤ ਕਰਨ ਦਾ ਯਤਨ ਕਰੇਗਾ।
ਜਿਹੜੇ ਬੱਚੇ ਬਚਪਣ ਵਿਚ ਬੱਝ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਜਦ ਆਪਣੀ ਮਰਜ਼ੀ ਤੇ ਛੱਡ ਦਿਤਾ ਜਾਂਦਾ ਹੈ ਤਾਂ ਵਿਹਲਿਆਂ ਹੀ ਸਮਾਂ ਬਤੀਤ ਕਰਦੇ ਹਨ। ਉਹ ਸਦਾ ਲਈ ਗੁਲਾਮ ਮਨ-ਬਿਰਤੀ ਦੇ ਹੋ ਜਾਂਦੇ ਹਨ। ਉਨ੍ਹਾਂ ਦੀ ਬਚਪਣ ਦੀ ਆਦਤ ਪੱਕ