ਪੰਨਾ:ਸਿਖਿਆ ਵਿਗਿਆਨ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੫

ਪੈਂਦੀ। ਇਸ ਕਿਸਮ ਦੀ ਜ਼ਬਤ ਦੀ ਮਨੋ-ਬਿਰਤੀ ਆਮ ਕਰਕੇ ਹੁਣ ਸਾਰੇ ਸਭਯ ਦੇਸ਼ਾਂ ਦੇ ਸਭ ਤਰ੍ਹਾਂ ਦੇ ਸਕੂਲਾਂ ਵਿਚ ਪਾਈ ਜਾਂਦੀ ਹੈ। ਸੰਸਾਰ ਦੇ ਆਮ ਕਰ ਕੇ ਸਾਰੇ ਸਰੇਸ਼ਟ ਸਿਖਿਆ-ਵਿਗਿਆਨੀਆਂ ਦਾ ਮੱਤ ਸਰੀਰਕ ਦੰਡ ਦੇ ਵਿਰੁਧ ਹੈ। ਸਕੂਲ ਦੇ ਬਚਿਆਂ ਨੂੰ ਸਰੀਰਕ ਦੰਡ ਦੇਣਾ ਅਧੁਨਿਕ ਕਾਲ ਵਿਚ ਜਾਂਗਲੀਪੁਣਾ ਸਮਝਿਆ ਜਾਂਦਾ ਹੈ।

ਬਰਾਬਰੀ ਦੇ ਭਾਵ ਦਾ ਵਿਕਾਸ

ਸੰਸਾਰ ਦੇ ਸਾਰੇ ਦੇਸਾਂ ਵਿਚ ਸਿਖਿਆ ਦਾ ਇਕ ਵੱਡਾ ਨਿਸ਼ਾਨਾ ਬਚਿਆਂ ਵਿਚ ਪਰਜਾ ਤੰਤਰਵਾਦ ਅਰਥਾਤ ਬਰਾਬਰੀ ਦੇ ਭਾਵਾਂ ਦਾ ਵਿਕਾਸ ਕਰਨਾ ਹੈ। ਇਸੇ ਦ੍ਰਿਸ਼ਟੀ ਨਾਲ ਬੱਚੇ ਨੂੰ ਸਮਾਜਿਕ ਕੰਮਾਂ ਵਿਚ ਅਰਥਾਤ ਸਮਾਜ ਸੇਵਾ ਲਈ ਪਰੇਰਨਾ ਕੀਤੀ ਜਾਂਦੀ ਹੈ। ਰੂਸ ਦੇ ਸਿਖਿਆਂ ਢੰਗ ਵਿਚ ਬਾਲਕ ਨੂੰ ਕੁਝ ਨਾ ਕੁਝ ਸਰੀਰਕ ਮਿਹਨਤ ਹਰ ਰੋਜ਼ ਕਰਨੀ ਹੁੰਦੀ ਹੈ। ਬੱਚੇ ਵਿਚ ਸਿਖਿਆ ਰਾਹੀਂ ਊਚ ਨੀਚ ਦਾ ਭਾਵ ਖਤਮ ਕਰ ਦਿਤਾ ਜਾਂਦਾ ਹੈ। ਉਸ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਵਿਸ਼ੇਸ਼ ਜਾਤ ਦਾ ਵਿਅਕਤੀ ਨਾ ਸਮਝੇ ਅਤੇ ਸਾਰੇ ਲੋਕਾਂ ਦਾ ਆਦਰ ਉਸੇ ਤਰ੍ਹਾਂ ਕਰੇ ਜਿਸ ਤਰ੍ਹਾਂ ਦਾ ਉਹ ਆਪਣੇ ਆਪ ਦਾ ਕਰਦਾ ਹੈ। ਕੋਈ ਵੀ ਪਰਜਾਤੰਤਰ ਅਜਿਹੇ ਨਾਗਰਿਕਾਂ ਵਿਚ ਨਹੀਂ ਠਹਿਰ ਸਕਦਾ ਜਿਨ੍ਹਾਂ ਵਿਚ ਊਚ ਨੀਚ ਦੇ ਭਾਵ ਕੁਟ ਕੁਟ ਕੇ ਭਰੇ ਹੋਏ ਹੋਣ। ਜਿਥੇ ਊਚ ਨੀਚ ਦੇ ਭਾਵਾਂ ਦ ਬਹੁਲਤਾ ਹੁੰਦੀ ਹੈ ਉਥੇ ਇਕ ਜਾਤ ਦੇ ਲੋਕ ਰਾਜ ਕਰਦੇ ਹਨ ਅਤੇ ਦੂਜੇ ਲੋਕ ਸਦਾ ਉਨ੍ਹਾਂ ਦ ਗੁਲਾਮੀ ਕਰਦੇ ਹਨ। ਅਗਾਂਹ ਵਧੂ ਸਿਖਿਆ ਦਾ ਇਕ ਮੁਖ ਨਿਸ਼ਾਨਾ ਇਸ ਕਿਸਮ ਦੀ ਮਨ- ਬਿਰਤੀ ਦਾ ਖਾਤਮਾ ਕਰਨਾ ਹੈ।

***