ਬਡ" ਆਖਿਆ ਜਾਂਦਾ ਹੈ। ਇਸ ਢੰਗ ਵਿਚ ਬਚਿਆਂ ਅੱਗੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਜਿਹੜੀ ਬੌਧਿਕ ਸਿਖਿਆ ਦਿਤੀ ਜਾਂਦੀ ਹੈ ਉਹ ਇਨ੍ਹਾਂ ਸਮਸਿਆਵਾਂ ਦੇ ਹਲ ਕਰਨ ਦੇ ਨਾਲ ਨਾਲ ਹੀ ਦਿਤੀ ਜਾਂਦੀ ਹੈ। ਅਮਰੀਕਾ ਦੇ ਲੋਕ ਇਸ ਤਰ੍ਹਾਂ ਦੀ ਸਿਖਿਆ ਨੂੰ ਸੰਪੂਰਨ ਬੱਚੇ ਦੀ ਸਿਖਿਆ ਆਖਦੇ ਹਨ।
ਸਿਖਿਆ ਵਿਚ ਨਿਜੀ ਸਹਾਰਾ
ਵਰਤਮਾਨ ਕਾਲ ਦੇ ਪ੍ਰਧਾਨ ਸਿਖਿਆ ਢੰਗ:- ਮਾਂਨਟਸੇਰੀ ਢੰਗ, ਡਾਲਟਨ ਸਿਖਿਆ ਢੰਗ, ਅਤੇ ਪ੍ਰਾਜੈਕਟ ਸਿਖਿਆਂ ਢੰਗ ਹਨ। ਇਨ੍ਹਾਂ ਸਿਖਿਆ ਢੰਗਾਂ ਵਿਚ ਬੱਚੇ ਨੂੰ ਆਪਣੀ ਸਿਖਿਆ ਵਿਚ ਸ੍ਵੇ-ਆਸਰੇ ਬਨਾਉਣ ਦਾ ਯਤਨ ਕੀਤਾ ਜਾਂਦਾ ਹੈ। ਬਚਿਆਂ ਨੂੰ ਕੁਝ ਕੰਮ ਕਰਨ ਨੂੰ ਜਾਂ ਕੋਈ ਸਮੱਸਿਆ ਹਲ ਕਰਨ ਲਈ ਦਿੱਤੀ ਜਾਂਦੀ ਹੈ। ਬੱਚੇ ਨੂੰ ਹੁਣ ਆਪਣੀ ਸਮਝ ਨਾਲ ਅਜ਼ਾਦੀ ਨਾਲ ਕੰਮ ਕਰਨ ਲਈ ਪਰੇਰਨਾ ਦਿਤੀ ਜਾਂਦੀ ਹੈ। ਬੱਚੇ ਨੂੰ ਉਥੇ ਹੀ ਸਹਾਇਤਾ ਦਿਤੀ ਜਾਂਦੀ ਹੈ ਜਿਥੇ ਉਹ ਆਪ ਸਹਾਇਤਾ ਮੰਗਦਾ ਹੈ। ਇਨ੍ਹਾਂ ਸਿਖਿਆ ਢੰਗਾਂ ਵਿਚ ਉਸਤਾਦ ਆਗੂ ਦਾ ਕੰਮ ਨਹੀਂ ਕਰਦਾ। ਇਨ੍ਹਾਂ ਵਿਚ ਉਸਤਾਦ ਦੀਆਂ ਵਿਆਖਿਆਵਾਂ ਘਟ ਹੁੰਦੀਆਂ ਹਨ। ਜਮਾਤ ਦੇ ਸਾਰੇ ਬਚਿਆਂ ਨੂੰ ਇਕੱਠੀ ਸਹਾਇਤਾ ਨਹੀਂ ਦਿੱਤੀ ਜਾਂਦੀ। ਹਰ ਬੱਚੇ ਨਾਲ ਅੱਡ ਅੱਡ ਗਲ ਕੀਤੀ ਜਾਂਦੀ ਹੈ ਅਤੇ ਉਸ ਦੀ ਲੋੜ ਅਨੁਸਾਰ ਉਸ ਨੂੰ ਸਹਾਇਤਾ ਦਿੱਤੀ ਜਾਂਦੀ ਹੈ। ਇਨ੍ਹਾਂ ਸਿਖਿਆ-ਪਰਨਾਲੀਆਂ ਵਿਚ ਸਮੇਂ ਦਾ ਵੀ ਉਸ ਤਰ੍ਹਾਂ ਦਾ ਬੰਧਨ ਨਹੀਂ ਹੁੰਦਾ ਜਿਸ ਤਰ੍ਹਾਂ ਸਾਡੀਆਂ ਵਰਤਮਾਨ ਸਿੱਖਿਆ ਪਰਨਾਲੀਆਂ ਵਿਚ ਹੁੰਦਾ ਹੈ। ਸਾਡੀ ਵਰਤਮਾਨ ਲਿਖਿਆ ਪਰਨਾਲੀ ਵਿਚ ਘੰਟੀ ਵਜਦਿਆਂ ਹੀ ਉਸਤਾਦ ਆਪਣੇ ਵਿਸ਼ੇਸ਼ ਵਿਸ਼ੇ ਨੂੰ ਪੜ੍ਹਾਉਣਾ ਬੰਦ ਕਰ ਦਿੰਦਾ ਹੈ ਅਤੇ ਬੱਚੇ ਵੀ ਹਥਲਾ ਕੰਮ ਛਡ ਕੇ ਦੂਜਾ ਵਿਸ਼ਾ ਪੜ੍ਹਨ ਲਈ ਤਿਆਰ ਹੋ ਜਾਂਦੇ ਹਨ। ਜੇ ਕੋਈ ਜਟੀਲ ਸਮੱਸਿਆ ਜਮਾਤ ਅੱਗੇ ਹੋਵੇ ਤਾਂ ਉਹ ਅਧੂਰੀ ਹੀ ਛਡ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਬਚਿਆਂ ਦਾ ਬਹੁਤ ਸਾਰਾ ਸਮਾਂ ਬਿਅਰਬ ਖਰਚ ਹੁੰਦਾ ਹੈ। ਨਵੀਂ ਸਿੱਖਿਆ-ਪਰਨਾਲੀ ਇਸ ਤਰ੍ਹਾਂ ਦੀ ਹਾਲਤ ਦੇ ਵਿਰੁਧ ਹੈ। ਜਦ ਤਕ ਹਥ ਵਿਚ ਲਏ ਕੰਮ ਨੂੰ ਕੋਈ ਬੱਚਾ ਪੂਰਾ ਨਹੀਂ ਕਰਦਾ ਉਦੋਂ ਤਕ ਉਸ ਨੂੰ ਕੋਈ ਨਵਾਂ ਕੰਮ ਨਹੀਂ ਦਿੱਤਾ ਜਾਂਦਾ।
ਮਿਲ ਕੇ ਕੰਮ ਕਰਨਾ
ਬਚਿਆਂ ਦੀ ਮਿਲ ਕੇ ਕੰਮ ਕਰਨ ਦੀ ਮਹੱਤਾ ਨੂੰ ਪਹਿਲਾਂ ਪਹਿਲ ਫਰੋਬੇਲ ਨੇ ਦਰਸਾਇਆ ਸੀ। ਫਰੋਬੇਲ ਦੇ ਕਿੰਡਰਗਾਰਟਨ ਨਾਮੀ ਸਿਖਿਆ ਢੰਗ ਵਿਚ ਜਮਾਤ ਦੇ ਬੱਚੇ ਕਈ ਟੋਲੀਆਂ ਵਿਚ ਵੰਡੇ ਜਾਂਦੇ ਹਨ ਅਤੇ ਉਹ ਆਪਸ ਵਿਚ ਮਿਲ ਕੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ। ਇਹ ਸਾਰੀਆਂ ਖੇਡਾਂ ਸਿਖਿਆ ਦੇਣ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਨਿਭਾ ਸਹਿਜ ਸੁਭਾ ਬੌਧਿਕ ਵਿਕਾਸ ਹੀ ਨਹੀਂ ਹੁੰਦਾ ਸਗੋਂ ਉਨ੍ਹਾਂ ਵਿਚ ਮਿਲਵਰਤਨ ਅਤੇ ਸਹਿਨਸ਼ੀਲਤਾ ਦੇ ਭਾਵਾਂ ਦਾ ਵਾਧਾ ਵੀ ਹੁੰਦਾ ਹੈ। ਇਸ ਸਿਖਿਆ ਢੰਗ ਨਾਲ ਬੱਚੇ ਵਿਚ ਸਮਾਜਿਕ ਗੁਣਾਂ ਦਾ ਵਿਕਾਸ ਹੁੰਦਾ ਹੈ ਜਿਹੜੇ ਉਸ ਦੇ ਜੀਵਨ ਨੂੰ ਸਮਾਜ ਲਈ ਲਾਭਦਾਇਕ ਬਣਾਉਂਦੇ ਹਨ। ਜਿਹੜਾ ਬੱਚਾ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦੀ ਅਦੜ ਆਪਣੀ ਬਾਲ-ਅਵਸਥਾ ਵਿਚ ਪਾ ਲੈਂਦਾ ਹੈ ਅਤੇ ਮਿਲਵਰਤਨ ਦੇ ਭਾਵ ਦੀ ਕੀਮਤ ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਉਹ ਆਪਣੀ ਬਾਲਗ ਉਮਰ ਵਿਚ ਵੀ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦਾ ਯਤਨ