੧੬੫
ਵਿਚ ਰਖਕੇ ਉਹ ਆਪਣੀ ਪੜ੍ਹਾਈ ਦੇ ਪਰੋਗਰਾਮ ਨੂੰ ਨਹੀਂ ਬਣਾਉਂਦਾ। ਜੇ ਉਹ ਹਰ ਬੱਚੇ ਵਲ ਆਪਣਾ ਧਿਆਨ ਦੇਵੇ ਤਾਂ ਪੜਾਈ ਕਰਾਉਣ ਦਾ ਕੰਮ ਬੜਾ ਗੁੰਝਲਦਾਰ ਬਣ ਜਾਵੇ।
ਇਸ ਤਰ੍ਹਾਂ ਦੀ ਪੜ੍ਹਾਈ ਤੋਂ ਜਮਾਤ ਦੇ ਸਧਾਰਨ ਕਿਸਮ ਦੇ ਬੱਚੇ ਨੂੰ ਲਾਭ ਹੁੰਦਾ ਹੈ। ਉਸਤਾਦ ਆਪਣੀ ਸੰਥਾ ਜਮਾਤ ਨੂੰ ਇਸ ਤਰ੍ਹਾਂ ਪੜ੍ਹਾਉਂਦਾ ਹੈ। ਜਿਸ ਤੋਂ ਉਸਦੀ ਪੜ੍ਹਾਈ ਦਾ ਲਾਭ ਜਮਾਤ ਦੇ ਵਧ ਤੋਂ ਵਧ ਬੱਚੇ ਉਠਾ ਸਕਣ। ਜਮਾਤ ਦੇ ਵਧੇਰੇ ਬੱਚੇ ਅਤ ਬਾਤ ੭੫ ਪ੍ਰਤੀ ਸੈਂਕੜਾ ਸਧਾਰਨ ਸਮਝ ਰਖਣ ਵਾਲੇ ਹੀ ਹੁੰਦੇ ਹਨ 1 ਘਟੀਆ ਬੁਧੀ ਦੇ ਅਤੇ ਪ੍ਰਤਿਭਾ ਵਾਲੇ ਬਚਿਆਂ ਦੀ ਗਿਣਤੀ ਥੋੜੀ ਹੁੰਦੀ ਹੈ। ਇਸ ਲਈ ਅਜਿਹੇ ਬਚਿਆਂ ਨੂੰ ਜਮਾਤ ਦੀ ਪੜ੍ਹਾਈ ਨਾਲ ਵਧੇਰੇ ਲਾਭ ਨਹੀਂ ਹੁੰਦਾ। ਵਿਸ਼ੇਸ਼ ਯੋਗਤਾ ਵਾਲੇ ਬਚੇ ਦੂਜਿਆਂ ਦੇ ਟਾਕਰੇ ਆਪਣਾ ਕੰਮ ਜਲਦੀ ਕਰ ਲੈਂਦੇ ਹਨ। ਜਮਾਤ ਦੀ ਪੜ੍ਹਾਈ ਵਿਚ ਸਦਾ ਅੱਗੇ ਰਹਿਣ ਦੇ ਕਾਰਨ ਉਨ੍ਹਾਂ ਦਾ ਮਨ ਉਸਤਾਦ ਦੀਆਂ ਕਹੀਆਂ ਗਲਾਂ ਸੁਨਣ ਵਿਚ ਨਹੀਂ ਲਗਦਾ। ਅਜਿਹੇ ਬਚਿਆਂ ਦੀ ਸ਼ਕਤੀ ਦੀ ਪੂਰੀ ਵਰਤੋਂ ਨਹੀਂ ਹੁੰਦੀ ਇਸ ਲਈ ਉਨ੍ਹਾਂ ਦੀ ਸ਼ਕਤੀ ਸ਼ਰਾਰਤਾਂ ਕਰਨ ਵਿਚ ਖਰਚ ਹੁੰਦੀ ਹੈ। ਆਮ ਕਰਕੇ ਜਮਾਤ ਦੇ ਤਿਖੇ ਮੁੰਡੇ ਹੀ ਸ਼ਰਾਰਤੀ ਹੋ ਜਾਂਦੇ ਹਨ। ਹਰ ਬਚੇ ਦੇ ਮਾਨਸਿਕ ਵਿਕਾਸ ਲਈ ਇਹ ਜ਼ਰੂਰੀ ਹੈ ਕਿ ਉਸਦੇ ਸਾਹਮਣੇ ਸਦਾ ਇੱਨਾਂ ਕੰਮ ਰਹੇ ਕਿ ਉਹ ਪੂਰਾ ਯਤਨ ਕਰਨ ਤੇ ਵੀ ਉਸਨੂੰ ਖਤਮ ਨਾ ਕਰ ਸਕੇ। ਕਿਸੇ ਬੱਚੇ ਨੂੰ ਨਾ ਆਪਣੀ ਯੋਗਤਾ ਤੋਂ ਵਧ ਅਤੇ ਨਾ ਘਟ ਕੰਮ ਦੇਣਾ ਚਾਹੀਦਾ ਹੈ। ਜਮਾਤ ਦੇ ਤੇਜ਼ ਬੁਧੀ ਵਾਲੇ ਬਚਿਆਂ ਨੂੰ ਉਨ੍ਹਾਂ ਦੀ ਯੋਗਤਾ ਤੋਂ ਘਟ ਕੰਮ ਮਿਲਦਾ ਹੈ। ਇਸ ਲਈ ਉਨ੍ਹਾਂ ਦੀ ਮਾਨਸਿਕ ਸ਼ਕਤੀ ਦੀ ਪੂਰੀ ਵਰਤੋਂ ਨਹੀਂ ਹੁੰਦੀ ਇਸ ਲਈ ਉਨ੍ਹਾਂ ਦੀ ਬੁਧੀ ਦਾ ਸਮੁਚਾ ਵਿਕਾਸ ਵੀ ਨਹੀਂ ਹੁੰਦਾ।
ਜਮਾਤ ਦੇ ਕਮਜ਼ੋਰ ਬੱਚੇ ਵੀ ਜਮਾਤ ਪੜ੍ਹਾਈ ਵਿਧੀ ਕਰਕੇ ਨੁਕਸਾਨ ਵਿਚ ਰਹਿੰਦੇ ਹਨ। ਇਹ ਬੱਚੇ ਜਮਾਤ ਨਾਲ ਨਹੀਂ ਚਲ ਸਕਦੇ। ਸਾਰਾ ਜ਼ੋਰ ਲਾਉਣ ਤੇ ਵੀ ਜਦ ਉਹ ਜਮਾਤ ਦੀ ਪੜਾਈ ਵਿਚ ਪਿੱਛੇ ਰਹਿੰਦੇ ਜਾਂਦੇ ਹਨ ਤਾਂ ਉਨ੍ਹਾਂ ਦਾ ਉਤਸ਼ਾਹ ਮਾਰਿਆ ਜਾਂਦਾ ਹੈ ਅਤੇ ਉਨ੍ਹਾਂ ਵਿਚ ਸ੍ਵੈ-ਭਰੋਸਾ ਵੀ ਨਹੀਂ ਰਹਿੰਦਾ। ਜਦ ਕਿਸੇ ਬੱਚੇ ਵਿਚ ਸ੍ਵੈ-ਭਰੋਸਾ ਨਾ ਰਹੇ ਤਾਂ ਉਸਨੂੰ, ਸਧਾਰਨ ਕੰਮ ਵੀ ਪਹਾੜ ਜਾਪਦਾ ਹੈ। ਅਜਿਹੇ ਬਚਿਆਂ ਤੋਂ ਡਰਾਕੇ ਕੰਮ ਲਿਆ ਜਾਂਦਾ ਹੈ। ਇਸ ਨਾਲ ਇਨ੍ਹਾਂ ਬਚਿਆਂ ਦੀ ਯੋਗਤਾ ਦਾ ਵਿਕਾਸ ਹੋਣ ਦੀ ਥਾਂ ਹਾਨੀ ਹੁੰਦੀ ਹੈ। ਜਿਸ ਤਰ੍ਹਾਂ ਆਪਣੇ ਆਪ ਸ਼ੌਕ ਨਾਲ ਕੀਤਾ ਕੰਮ ਮਨੁੱਖ ਦੀ ਮਾਨਸਿਕ ਸ਼ਕਤੀ ਦਾ ਵਿਕਾਸ ਕਰਦਾ ਹੈ, ਉਸੇ ਤਰ੍ਹਾਂ ਡਰ ਨਾਲ ਕਰਾਇਆ ਕੰਮ ਉਸ ਦੀ ਮਾਨਸਿਕ ਸ਼ਕਤੀ ਦਾ ਨਾਸ ਕਰਦਾ ਹੈ। ਜਿਹੜੇ ਬੱਚੇ ਸਦਾ ਡਰ ਕਰਕੇ ਸਕੂਲ ਦਾ ਕੰਮ ਕਰਦੇ ਹਨ ਉਨ੍ਹਾਂ ਲਈ ਸਕੂਲ ਜੇਲ੍ਹ ਬਣ ਜਾਂਦਾ ਹੈ। ਉਨ੍ਹਾਂ ਨੂੰ ਸਕੂਲ ਦਾ ਜੀਵਨ ਬੜਾ ਦੁਖੀ ਦਿਸਦਾ ਹੈ। ਅਜਿਹੇ ਬੱਚੇ ਸਕੂਲ ਦੀ ਪੜ੍ਹਾਈ ਤੋਂ ਪਿੱਛਾ ਛਡਾਉਣ ਲਈ ਕਈ ਤਰ੍ਹਾਂ ਦੇ ਬਹਾਨੇ ਲਭਦੇ ਹਨ। ਜਦ ਇਨ੍ਹਾਂ ਬਹਾਨਿਆਂ ਨਾਲ ਵੀ ਕੰਮ ਨਹੀਂ ਚਲਦਾ ਤਾਂ ਵਿਚਾਰੇ ਬੀਮਾਰ ਹੋਣ ਲਈ ਅਰਦਾਸੇ ਕਰਦੇ ਹਨ। ਚਲਣ ਵਿਚ ਕਈ ਤਰ੍ਹਾਂ ਦੇ ਔਗਣ ਵੀ ਅਜਿਹੇ ਬਚਿਆਂ ਵਿਚ ਪਾਏ ਜਾਂਦੇ ਹਨ।
ਚਲਣ ਦੇ ਸਭ ਤਰ੍ਹਾਂ ਦੇ ਚੰਗੇ ਗੁਣਾਂ ਦਾ ਅਧਾਰ ਮਨੁਖ ਦਾ ਸ੍ਵੈ-ਵਿਸ਼ਵਾਸ਼ ਹੁੰਦਾ ਹੈ। ਇਹ ਸ੍ਵੈ-ਵਿਸ਼ਵਾਸ ਉਸ ਵਿਚ ਰਚਨਾਤਮਕ (ਉਸਾਰੂ) ਕੰਮ ਕਰਨ ਨਾਲ ਆਉਂਦਾ ਹੈ।